17.1 C
Chandigarh

TODAY NOW NEWS

Thursday, March 19, 2026
HomeBREAKING NEWSਫਤਿਹਗੜ੍ਹ ਸਾਹਿਬ ‘ਚ ਭਾਜਪਾ ਅਤੇ ਆਪ ਵਰਕਰ ਭਿੜੇ, ਪੁਲਿਸ ਛਾਉਣੀ ‘ਚ ਤਬਦੀਲ...

ਫਤਿਹਗੜ੍ਹ ਸਾਹਿਬ ‘ਚ ਭਾਜਪਾ ਅਤੇ ਆਪ ਵਰਕਰ ਭਿੜੇ, ਪੁਲਿਸ ਛਾਉਣੀ ‘ਚ ਤਬਦੀਲ ਹੋਏ ਬੂਥ

ਫਤਿਹਗੜ੍ਹ ਸਾਹਿਬ: ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਬੂਥ ਨੰਬਰ 62 ਤੇ 63 ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਗੁੱਟ ਆਪਸ ਚ ਭਿੜ ਗਏ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਤੇ ਕੁਝ ਮਿੰਟਾਂ ਵਿੱਚ ਬੂਥ ਨੂੰ ਪੁਲੀਸ ਨੇ ਛਾਉਣੀ ਵਿਚ ਤਬਦੀਲ ਕਰ ਦਿੱਤਾ।

ਗੁਰਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਭਾਜਪਾ ਅਤੇ ਆਪ ਆਗੂਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦੋਂ ਕਿ ਉਹ ਸ਼ਾਂਤਮਈ ਢੰਗ ਨਾਲ ਖੜ੍ਹੇ ਸਨ, ਇਹ ਕੁਝ ਲੋਕ ਆਏ ਉਨ੍ਹਾਂ ਦੇ ਨਾਲ ਹੱਥੋਪਾਈ ਕਰਨ ਲੱਗ ਗਏ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਧੱਕੇਸ਼ਾਹੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਦੋਂ ਦੂਜੀ ਧਿਰ ਦੇ ਚਰਨਜੀਤ ਸਹਿਦੇਵ ਅਤੇ ਸ਼ਿਵਨੰਦਨ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਥਿਤ ਤੌਰ ਤੇ ਉਕਤ ਵਿਅਕਤੀਆਂ ਵੱਲੋਂ ਜਾਅਲੀ ਵੋਟ ਪਵਾਈ ਜਾ ਰਹੀ ਸੀ, ਜਿਸ ਨੂੰ ਰੋਕਣ ਤੇ ਉਨ੍ਹਾਂ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਵਿਅਕਤੀ ਵਲੋਂ ਝਗੜਾ ਕਰ ਉਨਾਂ ਦੀ ਦਾੜ੍ਹੀ ਵੀ ਪੁੱਟੀ ਗਈ ਹੈ।

Today Now News

RELATED ARTICLES
- Advertisment -

POPULAR POSTS