ਸੈਕਰਾਮੈਂਟੋ, 19 ਫਰਵਰੀ (ਹੁਸਨ ਲੜੋਆ ਬੰਗਾ) – ਮਿਨੀਸੋਟਾ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਜਿਸ ਵਲੋਂ ਇਕ ਟਰੈਫ਼ਿਕ ਸਟਾਪ ‘ਤੇ ਚਲਾਈ ਗੋਲੀ ਨਾਲ ਡੌਂਟ ਰਾਈਟ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ, ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ।

49 ਸਾਲਾ ਸਾਬਕਾ ਪੁਲਿਸ ਅਧਿਕਾਰੀ ਕਿਮ ਪੌਟਰ ਨੂੰ ਮਿਨੀਸੋਟਾ ਅਦਾਲਤ ਨੇ ਫ਼ਸਟ ਤੇ ਸੈਕੰਡ ਡਿਗਰੀ ਹੱਤਿਆ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ। ਫ਼ਸਟ ਡਿਗਰੀ ਹੱਤਿਆ ਦੇ ਦੋਸ਼ਾਂ ਤਹਿਤ ਵਧ ਤੋਂ ਵਧ 15 ਸਾਲ ਦੀ ਸਜ਼ਾ ਤੇ 30000 ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ, ਪਰ ਜ਼ਿਲ੍ਹਾ ਜੱਜ ਰੇਜੀਨਾ ਚੂ ਨੇ ਸਟੇਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਫ਼ਾਰਿਸ਼ ਕੀਤੀ | ਸਜ਼ਾ ਦੀ ਤੁਲਨਾ ਵਿਚ ਸਾਬਕਾ ਪੁਲਿਸ ਅਧਿਕਾਰੀ ਨੂੰ ਘੱਟ ਸਜ਼ਾ ਦੇਣ ਦਾ ਰਾਹ ਚੁਣਿਆ। ਪੌਟਰ ਜੋ ਪਹਿਲਾਂ ਹੀ 58 ਦਿਨ ਜੇਲ੍ਹ ਵਿਚ ਬਿਤਾ ਚੁੱਕੀ ਹੈ, ਨੂੰ ਹੁਣ 16 ਮਹੀਨੇ ਹੋਰ ਜੇਲ੍ਹ ਵਿਚ ਬਿਤਾਉਣੇ ਪੈਣਗੇ। ਬਾਕੀ ਦੀ ਸਜ਼ਾ ਉਹ ਰਿਹਾਈ ਉਪਰੰਤ ਪੁਲਿਸ ਦੀ ਨਿਗਰਾਨੀ ਹੇਠ ਕੱਟੇਗੀ |




