ਚੰਡੀਗੜ੍ਹ
ਅਟਾਰੀ ਦੇ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀਸੀ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਕਾਂਗਰਸ ਦੇ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਹੈ।

ਜਾਣਕਾਰੀ ਦੇ ਮੁਤਾਬਿਕ ਕਾਂਗਰਸ ਨੇ ਹੁਣ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਪਿਛਲੇ ਤਿੰਨ ਦਿਨਾਂ ਦੇ ਵਿੱਚ ਵਿੱਚ ਕਾਂਗਰਸ ਦੇ ਵੱਲੋਂ ਤਿੰਨ ਵੱਡੇ ਲੀਡਰਾਂ ਨੂੰ ਕਾਂਗਰਸ ਬਾਹਰ ਦਾ ਰਸਤਾ ਵਿਖਾ ਚੁੱਕੀ ਹੈ।
ਦੱਸਣਾ ਬਣਦਾ ਹੈ ਕਿ, ਅਮਰੀਕ ਢਿੱਲੋਂ ਤੋਂ ਪਹਿਲਾਂ ਤਰਸੇਮ ਡੀਸੀ ਅਤੇ ਕੇਵਲ ਢਿੱਲੋਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਚੁਕੀ ਹੈ।





