17.1 C
Chandigarh

TODAY NOW NEWS

Friday, March 20, 2026
HomeBREAKING NEWSCM ਚੰਨੀ ਨੇ ਚੋਣ ਮੈਨੀਫ਼ੈਸਟੋ ਜਾਰੀ ਕਰਦਿਆਂ ਕੱਚੇ ਮੁਲਾਜ਼ਮਾਂ ਸਮੇਤ ਹੋਰਨਾਂ ਵਰਗਾਂ...

CM ਚੰਨੀ ਨੇ ਚੋਣ ਮੈਨੀਫ਼ੈਸਟੋ ਜਾਰੀ ਕਰਦਿਆਂ ਕੱਚੇ ਮੁਲਾਜ਼ਮਾਂ ਸਮੇਤ ਹੋਰਨਾਂ ਵਰਗਾਂ ਲਈ ਕੀਤੇ ਵੱਡੇ ਐਲਾਨ

ਚੰਡੀਗੜ੍ਹ Punjab Assembly Election 2022: ਪੰਜਾਬ ਕਾਂਗਰਸ ਵੱਲੋਂ ਸ਼ੁੱਕਰਵਾਰ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਵੱਲੋਂ 13 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜੀਵ ਸ਼ੁਕਲਾ, ਹਰੀਸ਼ ਚੌਧਰੀ ਅਤੇ ਪਵਨ ਖੇੜਾ ਮੌਜੂਦ ਰਹੇ। ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪੀਪੀਸੀਸੀ ਪ੍ਰਧਾਨ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ 13 ਨੁਕਾਤੀ ਚੋਣ ਪੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਚੋਣ ਮਨੋਰਥ ਪੱਤਰ ਸਭ ਦਾ ਭਲਾ ਮੰਗਣ ਵਾਲਾ ਪੰਜਾਬ ਮਾਡਲ ਹੈ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਰਾਹੁਲ ਗਾਂਧੀ ਜੀ ਦਾ ਸੁਪਨਾ ਹੈ ਅਤੇ ਮੇਰਾ 17 ਸਾਲ ਦਾ ਤਜਰਬਾ ਹੈ, ਇਹ ਕਾਂਗਰਸ ਦਾ ਪੱਤਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਵਾਲਾ ਹੈ।

ਸਿੱਧੂ ਨੇ ਕਿਹਾ ਕਿ ਸਰਕਾਰ ਬਣਨ ‘ਤੇ ਕਾਂਗਰਸ ਸਰਕਾਰ ਦੀਆਂ ਪਹਿਲਕਦਮੀਆਂ ਵਿੱਚ 5 ਲੱਖ ਨੌਕਰੀਆਂ ਹਰ ਸਾਲ ਦੇਣੀਆਂ ਹੋਣਗੀਆਂ, ਪੰਜਾਬ ਵਿੱਚ ਕਿਸੇ ਵੀ ਪਰਿਵਾਰ ਦਾ ਮਕਾਨ ਕੱਚਾ ਨਹੀਂ ਰਹੇਗਾ, ਹਰ ਘਰ ਪੱਕਾ ਬਣਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਔਰਤਾਂ ਲਈ 1100 ਰੁਪਏ ਮਹੀਨਾ ਦੇਣ ਅਤੇ ਸਾਲ ਵਿੱਚ 8 ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕੀਤਾ। ਸਿੱਧੂ ਨੇ ਕਿਹਾ ਕਿ ਅੱਜ ਮੁੱਦਾ ਹੈ ਚੋਣਾਂ ਦੀ ਤਬਦੀਲੀ ਦਾ, ਰੁੱਖ ਦੇ ਫਲ ਵਾਂਗ ਅੱਜ ਸਿੱਟਾ ਸਾਡੇ ਨਾਲ ਹੈ, ਜਨਤਾ ਦੀ ਤਬਦੀਲੀ ਲਈ ਜੋ ਵੀ ਕਦਮ ਚੁੱਕੇ ਜਾਣਗੇ, ਉਸ ਦੀ ਨਜ਼ਰ ਸਾਡੇ ਨਾਲ ਹੈ। ਉਨ੍ਹਾਂ ਅੱੱਗੇ ਦੱਸਿਆ ਕਿ ਸਰਕਾਰ ਬੀਜ, ਮੱਕੀ ਤੇ ਦਾਲਾਂ ਤੇ ਤੇਲ ਖੁਦ ਤੇਲ ਖਰੀਦੇਗੀ ਅਤੇ ਚੌਲਾਂ ਦੀ ਵਿਭਿੰਨਤਾ ਲਈ ਕਦਮ ਚੁੱਕੇ ਜਾਣਗੇ।

ਸਿੱਖਿਆ: ਸਰਕਾਰੀ ਅਦਾਰਿਆਂ ਵਿੱਚ ਮੁਫਤ ਸਿੱਖਿਆ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੋਣੀ ਚਾਹੀਦੀ ਹੈ। 12ਵੀਂ ਪਾਸ ਵਿਦਿਆਰਥੀਆਂ ਲਈ 20 ਹਜ਼ਾਰ ਹੋਰ ਕੰਪਿਊਟਰ, 10 ਹਜ਼ਾਰ ਤੋਂ 10ਵੇਂ ਵਿਅਕਤੀ ਤੱਕ, 5ਵੀਂ ਕਰਨ ਵਾਲੇ ਨੂੰ 5 ਹਜ਼ਾਰ ਦਿੱਤੇ ਜਾਣਗੇ। ਰੁਜ਼ਗਾਰ ਕਾਂਗਰਸ ਵੱਲੋਂ ਮਨਰੇਗਾ ਤਹਿਤ 150 ਦਿਨਾਂ ਦੀ ਗਰੰਟੀ ਪੱਕੀ ਕਰਨ ਦਾ ਵਾਅਦਾ ਕੀਤਾ, ਉਥੇ ਹੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਾ ਨਹੀਂ ਦੇਣ ਵਾਲਾ ਬਣਾਉਣਗੇ। ਪੰਜਾਬ ਵਿੱਚ ਰੁਜ਼ਗਾਰ ਲਈ ਘਰੇਲੂ ਆਧਾਰਤ ਇੰਡਸਟਰੀ ਖੜੀ ਕੀਤੀ ਜਾਵੇਗੀ, ਜਿਸ ਲਈ 2 ਲੱਖ ਤੋਂ 12 ਲੱਖ ਤੱਕ ਬਿਨਾਂ ਵਿਆਜ ਕਰਜ਼ੇ ਦੇ ਕੰਮ ਸ਼ੁਰੂ ਕਰਨ ਲਈ ਦਿੱਤੇ ਜਾਣਗੇ। ਡਿਜ਼ੀਟਲ ਪੰਜਾਬ: ਘਰ ਬੈਠੇ ਮਿਲੇਗਾ ਲਾਈਸੈਂਸ ਅਤੇ ਹੋਰ ਸਰਟੀਫਿਕੇਟ ਆਦਿ ਸਾਰੇ ਘਰ ਬੈਠੇ ਹੀ ਮਿਲਣਗੇ।

Today Now News

RELATED ARTICLES
- Advertisment -

POPULAR POSTS