17.4 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖਬਰ: ਡੇਰਾ ਬਿਆਸ ਮੁਖੀ ਨਾਲ ਅਮਿਤ ਸ਼ਾਹ ਨੇ ਕੀਤੀ ਮੀਟਿੰਗ, ਡੇਰਾ...

ਵੱਡੀ ਖਬਰ: ਡੇਰਾ ਬਿਆਸ ਮੁਖੀ ਨਾਲ ਅਮਿਤ ਸ਼ਾਹ ਨੇ ਕੀਤੀ ਮੀਟਿੰਗ, ਡੇਰਾ ਕਰੇਗਾ ਭਾਜਪਾ ਨੂੰ ਸਮਰਥਨ?

ਚੰਡੀਗਡ਼੍ਹ

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮੁਲਾਕਾਤ ਕੀਤੀ ਹੈ। ਇਸ ਦੀ ਜਾਣਕਾਰੀ ਖੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਦਿੱਤੀ ਗਈ।ਖਬਰਾਂ ਦੇ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡੇਰਾ ਬਿਆਸ ਮੁਖੀ ਦੇ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਵੀ ਹੋਈ, ਉੱਥੇ ਹੀ ਸੂਤਰ ਦੱਸਦੇ ਹਨ ਕਿ ਡੇਰਾ ਇਸ ਵਾਰ ਭਾਜਪਾ ਨੂੰ ਸਮਰਥਨ ਕਰ ਸਕਦਾ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਡੇਰਾ ਬਿਆਸ ਮੁਖੀ ਅਤੇ ਅਮਿਤ ਸ਼ਾਹ ਵਿਚਾਲੇ ਹੋਈ ਇਸ ਮੀਟਿੰਗ ਨੂੰ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਵੀ ਬਣਦਾ ਹੈ ਕਿ ਪਿਛਲੇ ਦਿਨਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਵਿਚਾਲੇ ਵੀ ਅਹਿਮ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਚਰਚਾ ਛਿੜੀ ਸੀ ਕਿ ਡੇਰਾ ਬਿਆਸ ਭਾਜਪਾ ਨੂੰ ਸਮਰਥਨ ਕਰੇਗਾ।ਦੂਜੇ ਪਾਸੇ ਡੇਰਾ ਬਿਆਸ ਦੇ ਵੱਲੋਂ ਹੁਣ ਤੱਕ ਅਜਿਹਾ ਕੋਈ ਵੀ ਬਿਆਨ ਜਾਂ ਫਿਰ ਕਿਸ ਨੂੰ ਸਮਰਥਨ ਦੇਣ ਦੀ ਗੱਲ ਨਹੀਂ ਆਖੀ ਗਈ, ਪਰ ਹੋ ਰਹੀਆਂ ਇਨ੍ਹਾਂ ਮੁਲਾਕਾਤਾਂ ਦੇ ਵਿਚਕਾਰ ਮੰਨਿਆ ਜ਼ਰੂਰ ਜਾ ਰਿਹਾ ਹੈ ਕਿ ਡੇਰਾ ਬਿਆਸ ਕਿਤੇ ਨਾ ਕਿਤੇ ਭਾਜਪਾ ਨੂੰ ਸਮਰਥਨ ਕਰ ਸਕਦਾ ਹੈ।

Today Now News

RELATED ARTICLES
- Advertisment -

POPULAR POSTS