—ਰੋਜੀ ਬਰਕੰਦੀ ਦੇ ਹੱਕ ਚ ਵੋਟ ਪਾਉਣ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ, 16 ਫਰਵਰੀ (ਅਨਮੋਲ ਸਿੰਘ ਵੜਿੰਗ)-ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਚੌਣ ਲੜ੍ਹ ਰਹੇ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿੱਚ ਪਤਨੀ ਖੁਸ਼ਪ੍ਰੀਤ ਕੌਰ ਬਰਕੰਦੀ ਅਤੇ ਧੀ ਖੁਸ਼ਮੇਹਰ ਕੌਰ ਬਰਕੰਦੀ ਵੱਲੋਂ ਸ਼ਹਿਰ ਦੇ ਵਾਰਡ ਨੰਬਰ 5 ਅਤੇ 25 ਚ ਡੌਰ-ਟੁ ਡੌਰ ਚੌਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਜਿਤਾਉਣ ਲਈ ਹਲਕੇ ਦੇ ਲੋਕ ਪੱਬਾਂ ਭਾਰ ਹਨ | ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕਿਹਾ ਕਿ ਰੋਜ਼ੀ ਬਰਕੰਦੀ ਨੇ ਆਪਣੇ ਸ੍ਰੋਮਣੀ ਅਕਾਲੀ ਦਲ ਸਰਕਾਰ ਦੇ ਕਾਰਜ਼ਕਾਲ ਸਮੇਂ ਹਲਕੇ ਦੇ ਵਿਕਾਸ ਤੋਂ ਇਲਾਵਾ ਜਮੀਨੀ ਪੱਧਰ ਤੇ ਲੋਕਾਂ ਦੇ ਸੁੱਖ ਦੁੱਖ ਵਿੱਚ ਭਾਗੀਦਾਰ ਬਣ ਕੇ ਲੋਕਾਂ ਦੇ ਚਹੇਤੇ ਬਣੇ ਹਨ |

ਪੰਜਾਬ ਚ ਕਾਂਗਰਸ ਦੀ ਸਰਕਾਰ ਬਨਣ ਉਪਰੰਤ ਲੋਕ ਦੀਆਂ ਲੰੁਬੜ ਚਾਲਾ ਤੇ ਲਾਰਿਆਂ ਵਿੱਚ ਫੱਸ ਕੇ ਵਿਕਾਸ ਪੱਖੋਂ ਉਲਝ ਕੇ ਰਹਿ ਗਏ ਹਨ, ਜਿਸਦਾ ਉਹਨਾਂ ਨੁੰੂ ਪਛਤਾਵਾ ਹੈ ਅਤੇ ਹਲਕੇ ਦੇ ਲੋਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਪਤੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿੱਚ ਵਾਰਡ ਨੰ 5 ਚ ਘਰ-ਘਰ ਚੌਣ ਪ੍ਰਚਾਰ ਕਰਨ ਸਮੇਂ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੰਦਰ ਗੋਨਿਆਣਾ ਸਿਆਸੀ ਸਕੱਤਰ, ਮਨਦੀਪ ਕੌਰ ਐਮਸੀ, ਪਰਮਜੀਤ ਕੌਰ ਬਰਾੜ ਪ੍ਰਧਾਨ ਮਹਿਲਾ ਵਿੰਗ, ਰੁਪਿੰਦਰ ਰਿੰਪੀ ਬੱਤਰਾ,ਨੀਲਮ ਅਹੁਜਾ, ਸੰਦੀਪ ਕੌਰ, ਜੰਗੀਰ ਕੌਰ, ਰੁਪਿੰਦਰ ਕੌਰ, ਨਿੰਮੋਂ ਰਾਣੀ, ਰਾਣੀ ਬਰਕੰਦੀ, ਸੁਖਜੀਤ ਕੌਰ, ਕਰਮਜੀਤ ਕੌਰ ਭਾਗਸਰ, ਰਵੀਨਾ ਭਾਟੀ, ਪਿ੍ਯੰਕਾ ਭਾਟੀਆ, ਸ਼ਾਈਨਾ, ਸਰਬਜੀਤ ਕੌਰ, ਪਿ੍ਯੰਕਾ ਭਾਟੀਆ, ਗੀਤਾ ਰਾਣੀ, ਰਾਣੀ, ਹਰਦੀਪ ਸਿੰਘ ਕਾਕਾ, ਸੰਦੀਪ ਨਾਗਪਾਲ, ਲੱਕੀ ਕਟਾਰੀਆ, ਟਿਨੂੰ ਸੋਢੀ, ਸਤਨਾਮ ਸਿੰਘ, ਨਛੱਤਰ ਸਿੰਘ, ਬੋਹੜ ਸਿੰਘ, ਸ਼ਮਿੰਦਰ ਸਿੰਘ, ਆਦਿ ਹਾਜ਼ਰ ਸਨ






