
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇਕ ਵਿਵਾਦਿਤ ਬਿਆਨ ਕਾਂਗਰਸ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਹਿੰਗਾ ਪੈ ਸਕਦਾ ਹੈ। ਦਰਅਸਲ ਇਨ੍ਹੀਂ ਦਿਨੀਂ ਕਾਂਗਰਸ ਆਗੂ ਤੇ ਯੂਪੀ ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਪ੍ਰਿਅੰਕਾ ਗਾਂਧੀ ਲਗਾਤਾਰ ਪੰਜਾਬ ਦੇ ਦੌਰੇ ਉਤੇ ਹਨ।
ਇਸ ਦੌਰਾਨ ਚੰਨੀ ਨੇ ਸਟੇਜ ਤੋਂ ਆਖ ਦਿੱਤਾ ਕਿ ਤਕੜੇ ਹੋ ਜਾਵੋ ਪੰਜਾਬੀਓ, ਇਹ ਜਿਹੜੇ ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥੇ ਆ ਕੇ ਰਾਜ ਕਰਦੇ ਨੇ, ਇਥੇ ਵੜਨ ਨਹੀਂ ਦੇਣੇ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਨੂੰਹ ਹੈ ਪ੍ਰਿਅੰਕਾ ਗਾਂਧੀ, ਪੰਜਾਬਣ ਹੈ, ਪੰਜਾਬੀਆਂ ਦੀ ਬਹੂ ਹੈ, ਤਕੜੇ ਹੋ ਕੇ ਇਕ ਪਾਸੇ ਹੋ ਜਾਵੋ ਪੰਜਾਬੀਓ, ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥੇ ਵੜਨ ਨਹੀਂ ਦੇੇਣੇ।
ਇਸ ਪਿੱਛੋਂ ਪ੍ਰਿਅੰਕਾ ਗਾਂਧੀ ਵੀ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਚੰਨੀ ਦੇ ਇਹ ਬੋਲ ਸਮਝ ਨਾ ਆਏ ਹੋਣ।
ਚੰਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਉਧਰ, ਵਿਰੋਧੀ ਧਿਰਾਂ ਨੇ ਕਾਂਗਰਸ ਨੂੰ ਇਸ ਮੁ੍ੱਦੇ ਉਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਯੂਪੀ ਵਿਚ ਵੀ ਵਿਧਾਨ ਸਭਾ ਚੋਣਾਂ ਹਨ, ਇਸ ਲਈ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਦਾ ਇਹ ਬਿਆਨ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ।



