17.1 C
Chandigarh

TODAY NOW NEWS

Thursday, March 19, 2026
HomeBREAKING NEWSਦੀਪ ਸਿੱਧੂ ਤੋਂ ਬਾਅਦ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਦਾ ਦੇਹਾਂਤ

ਦੀਪ ਸਿੱਧੂ ਤੋਂ ਬਾਅਦ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਦਾ ਦੇਹਾਂਤ

ਨਵੀਂ ਦਿੱਲੀ

ਸੰਗੀਤ ਜਗਤ ਤੋਂ ਇਕ ਵਾਰ ਫਿਰ ਬੁਰੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਤੋਂ ਬਾਅਦ ਹੁਣ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਮੁੰਬਈ ਦੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ। 69 ਸਾਲਾ ਬੱਪੀ ਲਹਿਰੀ ਦੇ ਦੇਹਾਂਤ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਨ੍ਹਾਂ ਦੀ ਮੌਤ ਦੀ ਖਬਰ ਨਾਲ ਬਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਬੱਪੀ ਲਹਿਰੀ ਦੇ ਗਾਣੇ ਅੱਜ ਵੀ ਸਾਰਿਆਂ ਦੀ ਜ਼ੁਬਾਨ ‘ਤੇ ਹਨ।

ਖਬਰਾਂ ਮੁਤਾਬਕ ਬੀਤੀ ਰਾਤ ਘਰ ‘ਚ ਹੀ ਤਬੀਅਤ ਖਰਾਬ ਹੋਣ ‘ਤੇ ਬੱਪੀ ਲਹਿਰੀ ਨੂੰ ਜੁਹੂ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ 69 ਸਾਲਾ ਬੱਪੀ ਲਹਿਰੀ ਨੇ ਆਖਰੀ ਸਾਹ ਲਿਆ। ਬੱਪੀ ਲਹਿਰੀ ਨੇ ਆਪਣੇ ਕਰੀਅਰ ‘ਚ ਕਈ ਸੁਪਰ ਡੁਪਰ ਹਿੱਟ ਗੀਤ ਦਿੱਤੇ ਹਨ।ਉਹ 1970-80 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਕਈ ਫਿਲਮਾਂ ਜਿਵੇਂ ‘ਚਲਤੇ ਚਲਤੇ’, ‘ਡਿਸਕੋ ਡਾਂਸਰ’ ਤੇ ‘ਸ਼ਰਾਬੀ’ ‘ਚ ਮਸ਼ਹੂਰ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਉੱਥੇ ਹੀ ਸਾਲ 2020 ‘ਚ ਉਨ੍ਹਾਂ ਦਾ ਆਖਰੀ ਬਾਲੀਵੁੱਡ ਗੀਤ ‘ਬਾਗੀ 3’ ਫਿਲਮ ‘ਚ ‘ਬੰਕਸ’ ਸੀ। ਬੱਪੀ ਲਹਿਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 19 ਸਾਲ ਦੀ ਉਮਰ ਵਿੱਚ ਕੀਤੀ ਸੀ।

ਮੁੰਬਈ ਆਉਣ ਤੋਂ ਬਾਅਦ ਉਨ੍ਹਾਂ ਨੂੰ 1972 ‘ਚ ਬੰਗਾਲੀ ਫਿਲਮ ਦਾਦੂ ‘ਚ ਪਹਿਲਾ ਬ੍ਰੇਕ ਮਿਲਿਆ। ਇਸ ਤੋਂ ਬਾਅਦ ਉਨ੍ਹਾਂ 1973 ‘ਚ ਫਿਲਮ ‘ਸ਼ਿਕਾਰੀ’ ਲਈ ਸੰਗੀਤ ਦਿੱਤਾ। ਇੰਨਾ ਹੀ ਨਹੀਂ 1980 ਅਤੇ 90 ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਜ਼ਬਰਦਸਤ ਸਾਊਂਡ ਟ੍ਰੈਕ ਬਣਾਏ, ਇਨ੍ਹਾਂ ‘ਚ ‘ਵਾਰਦਾਤ’, ‘ਡਿਸਕੋ ਡਾਂਸਰ’, ‘ਨਮਕ ਹਲਾਲ’, ‘ਡਾਂਸ ਡਾਂਸ’, ‘ਕਮਾਂਡੋ’, ‘ਗੈਂਗ ਲੀਡਰ’, ‘ਸ਼ਰਾਬੀ’ ਵਰਗੀਆਂ ਫਿਲਮਾਂ ਸ਼ਾਮਲ ਹਨ।

Today Now News

RELATED ARTICLES
- Advertisment -

POPULAR POSTS