
ਫਿਰੋਜ਼ਪੁਰ,15 ਫਰਵਰੀ(ਹਰਜਿੰਦਰ ਸਿੰਘ ਕਤਨਾ)-ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵੱਲੋਂ ਜ਼ੀਰਾ,ਮੱਲਾਂ ਵਾਲਾ ਅਤੇ ਫਿਰੋਜ਼ਪੁਰ ਇਲਾਕਿਆਂ ਨਾਲ ਸਬੰਧਿਤ 80 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਸ ਮੋਕੇ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮਾਂ ਵਿੱਚ ਇਹ ਚੈੱਕ ਟਰੱਸਟ ਦੇ ਜਿਲ੍ਹਾ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਉੁਨ੍ਹਾਂ ਨਾਲ ਆਏ ਟੀਮ ਦੇ ਹੋਰ ਆਹੁਦੇਦਾਰਾਂ ਵੱਲੋਂ ਦਿੱਤੇ ਗਏ। ਇਸ ਮੌਕੇ ਕਈ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਵੀ ਹੋਈ ਅਤੇ ਨਵੇਂ ਫਾਰਮ ਭਰੇ ਗਏ।ਸੰਸਥਾ ਦੇ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਨਰਿੰਦਰ ਬੇਰੀ ਜਿਲ੍ਹਾ ਕੈਸ਼ੀਅਰ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੇ ਨਿਰਦੇਸ਼ਾਂ ਤਹਿਤ ਪੂਰੀ ਦੁਨੀਆਂ ਵਿੱਚ ਸੰਸਥਾ ਵੱਲੋਂ ਲੋਕ ਭਲਾਈ ਦੇ ਕਾਰਜ਼ ਸ਼ੁਰੂ ਹੋਏ ਕੀਤੇ ਹਨ। ਸੰਸਥਾ ਵੱਲੋਂ ਜਿੱਥੇ ਆਰਥਿਕ ਤੌਰ ਤੇ ਕਮਜੋਰ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਉੱਥੇ ਗਰੀਬਾਂ ਲਈ ਮੈਡੀਕਲ ਸੇਵਾ ਅਤੇ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜਿਲ੍ਹਾ ਫਿਰੋਜ਼ਪੁਰ ਵਿੱਚ ਫਿਰੋਜ਼ਪੁਰ ਅਤੇ ਮੱਖੂ ਵਿੱਚ ਦੋ ਅਧੁਨਿਕ ਤਕਨੀਕ ਨਾਲ ਲੈਸ ਲੈਬੋਰਟਰੀਆਂ ਖੋਲੀਆਂ ਗਈਆਂ ਹਨ ਜਿੱਥੇ ਬਹੁਤ ਘੱਟ ਰੇਟਾਂ ਤੇ ਮਨੁੱਖੀ ਸਰੀਰ ਦੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਲੈਬੋਰਟਰੀਆਂ ਦਾ ਜਰੂਰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਨਰਿੰਦਰ ਬੇਰੀ ਕੈਸ਼ੀਅਰ,ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂ ਵਾਲਾ,ਪ੍ਰਦੀਪ ਬਹਿਲ,ਆਸ਼ਾ ਸ਼ਰਮਾ , ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ, ਤਲਵਿੰਦਰ ਕੌਰ,ਬਿ੍ਜ ਭੂਸ਼ਨ, ਕੰਵਲਜੀਤ ਸਿੰਘ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਬਲਵਿੰਦਰ ਕੌਰ ਲੋਹਕੇ,ਜਗਸੀਰ ਸਿੰਘ ਜ਼ੀਰਾ, ਸਮੇਤ ਕਈ ਹੋਰ ਆਹੁਦੇਦਾਰ ਵੀ ਮੋਜੂਦ ਸਨ।





