ਮੋਗਾ, 14 ਫ਼ਰਵਰੀ (ਅਮਜਦ ਖ਼ਾਨ) : ਅੱਜ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਐਫੀਡੈਵਿਟ ਦਿੰਦਿਆਂ ਕਿਹਾ ਕੇ ਜੇਕਰ ਜਿੱਤ ਤੋਂ ਬਾਅਦ ਉਹ ਬਤੋਰ ਵਿਧਾਇਕ ਆਪਣੇ ਹਲਕੇ ਚ ਵਿਕਾਸ ਦੇ ਕੰਮ ਨਾ ਕਰਵਾ ਸਕੀ ਤਾਂ ਆਪਣੇ ਐਮ ਐਲ ਏ ਆਹੁਦੇ ਤੋਂ ਅਸਤੀਫ਼ਾ ਦੇ ਦੇਵਾਂਗੀ l ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੀਆਂ ਉਨ੍ਹਾਂ ਕਿਹਾ ਕੇ ਉਨ੍ਹਾਂ ਦੀ ਇੱਛਾ ਹੈ ਕੇ ਉਹ ਮੋਗੇ ਚ ਰੋਜਗਾਰ ਲਈ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਜਿਸ ਨਾਲ ਮੋਗਾ ਵਾਸੀਆਂ ਨੂੰ ਰੋਜਗਾਰ ਮਿਲੇਗਾ l ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਮਾਲਵਿਕਾ ਸੂਦ ਨੇ ਕਿਹਾ ਕੇ ਅਸੀਂ ਮੋਗਾ ਹਲਕੇ ਦੇ ਵਿਕਾਸ, ਤਰੱਕੀ ਅਤੇ ਭਲਾਈ ਲਈ 20 ਮਤੇ ਤਿਆਰ ਕੀਤੇ ਹਨ, ਜਿਹਨਾਂ ‘ਤੇ ਅਸੀਂ ਚੋਣਾਂ ਜਿੱਤਣ ਉਪਰੰਤ ਕਾਰਜਸ਼ੀਲ ਰਹਿਣ ਲਈ ਵਚਨਬੱਧ ਹਾਂ। ਇਹਨਾਂ 20 ਮਤਿਆਂ ਨੂੰ ਅਤੇ ਇਹਨਾਂ ਮਤਿਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੋਗਾ ਹਲਕਾ ਵਾਸੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ l ਇਸ ਪ੍ਰੈੱਸ ਕਾਨਫਰੰਸ ਵਿੱਚ ਅਸੀਂ ਆਪਣੇ 20 ਮਤਿਆਂ ਨੂੰ ਹਲਫ਼ੀਆ ਬਿਆਨ ਵਜੋਂ ਸਭਨਾਂ ਦੇ ਸਨਮੁੱਖ ਰੱਖਣਾ ਚਾਹੁੰਦੇ ਹਾਂ।
ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਦਿੱਤਾ ਐਫੀਡੈਵਿਟ, ਜੇਕਰ ਜਿੱਤ ਤੋਂ ਬਾਅਦ ਕੰਮ ਨਾ ਕੰਮ ਨਾ ਕਰਵਾ ਸਕੀ ਤਾਂ ਦੇਵਾਂਗੀ ਅਸਤੀਫ਼ਾ
- Advertisment -





