17.1 C
Chandigarh

TODAY NOW NEWS

Thursday, March 19, 2026
HomeBREAKING NEWSਕਾਂਗਰਸ ਪਾਰਟੀ ਦਾ ਨਾਮ ਤੱਕ ਲੈਣ ਤੋਂ ਗੁਰੇਜ਼ ਕਰ ਰਹੇ ਹਨ ਲੋਕ:ਰੋਜ਼ੀ...

ਕਾਂਗਰਸ ਪਾਰਟੀ ਦਾ ਨਾਮ ਤੱਕ ਲੈਣ ਤੋਂ ਗੁਰੇਜ਼ ਕਰ ਰਹੇ ਹਨ ਲੋਕ:ਰੋਜ਼ੀ ਬਰਕੰਦੀ

–ਨੌਜਵਾਨਾਂ ਵੱਲੋਂ ਘੋੜੇ, ਉਠ ਅਤੇ ਜੀਪਾਂ ਰਾਹੀ ਕੀਤਾ ਸਵਾਗਤ
‘ਵੱਖ-ਵੱਖ ਪਿੰਡਾਂ ਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ (ਅਨਮੋਲ ਸਿੰਘ ਵੜਿੰਗ)-ਸ੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਗੱਠਜੋੜ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਅੱਜ ਭੁੱਲਰ, ਸੰਗੂਧੌਣ, ਕਚਹਿਰੀ, ਕੋਟਲੀ ਸੰਘਰ, ਥਾਂਦੇਵਾਲਾ ਆਦਿ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ | ਇਸ ਦੌਰਾਨ ਪਿੰਡ ਭੁੱਲਰ ਵਿਖੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਦਾ ਫੁੱਲਾਂ ਨਾਲ ਸਜੇ ਟਰੈਕਟਰ,ਜੀਪ, ਊਠ, ਘੋੜਿਆਂ ਰਾਹੀਂ ਨੌਜਵਾਨਾਂ ਵੱਲੋਂ ਸਵਾਗਤ ਕੀਤਾ | ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਚ ਰੋਜ਼ੀ ਬਰਕੰਦੀ ਨੂੰ ਲੱਡੂਆਂ ਨਾਲ ਤੌਲਿਆ ਗਿਆ | ਇਸ ਮੌਕੇ ਜਗਜੀਤ ਸਿੰਘ ਹਨੀ ਬਰਾੜ ਫੱਤਣਾਵਾਲਾ, ਗੁਰਲਾਲ ਸਿੰਘ ਭੁੱਲਰ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਗੁਰਵੀਰ ਸਿੰਘ ਕਾਕੂ ਸੀਰਵਾਲੀ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਨਾਲ ਸੀ | ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦਾ ਨਾਮ ਤੱਕ ਲੈਣ ਤੋਂ ਗੁਰੇਜ਼ ਕਰ ਰਹੇ ਹਨ | ਇਸ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ | ਉਹਨਾਂ ਕਿਹਾ ਕਿ ਕਾਂਗਰਸ ਝੁੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਪਰੰਤੂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਰੋਜ਼ੀ ਬਰਕੰਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ, ਪੰਜਾਬ ਅੰਦਰ ਚਿੱਟੀਆਂ ਟੋਪੀਆਂ ਵਾਲੇ ਰਾਜ ਕਰਨ ਦੇ ਸੁਪਨੇ ਦੇਖ ਰਹੇ ਹਨ, ਪਰੰਤੂ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ | ਇਸ ਦੌਰਾਨ ਵੱਖ -ਵੱਖ ਪਿੰਡਾਂ ਚ ਸ੍ਰੋਮਣੀ ਅਕਾਲੀ ਦਲ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੌਣਾਂ ਚ ਇਹ ਸਾਬਤ ਹੋ ਜਾਵੇਗਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ ਚ ਵਸੀ ਹੈ | ਇਸ ਦੌਰਾਨ ਵੱਖ-ਵੱਖ ਪਿੰਡਾਂ ਚ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਵੱਲੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਲਾਲ ਸਿੰਘ ਭੁੱਲਰ, ਜਗਵੀਰ ਸਿੰਘ, ਗੁਰਭੇਜ਼ ਸਿੰਘ, ਗੁਰਤੇਜ ਸਿੰਘ, ਸੁਖਮੰਦਰ ਸਿੰਘ, ਇਕਬਾਲ ਸਿੰਘ, ਬਿੰਦਰ ਸਿੰਘ, ਅਮਨਜੀਤ ਸਿੰਘ, ਭੁਪਿੰਦਰ ਸਿੰਘ, ਰਾਜਾ ਸਿੰਘ, ਬੰਤਾ ਸਿੰਘ, ਨਿਰਮਲ ਸਿੰਘ, ਗੁਰਦਿਆਲ ਸਿੰਘ, ਬਾਦਲ ਸਿੰਘ, ਭੌਲਾ ਸਿੰਘ, ਕੁਲਵੰਤ ਸਿੰਘ ਸਰਪੰਚ, ਜਸਵੰਤ ਸਿੰਘ, ਸੇਵਕ ਸਿੰਘ, ਅੰਗਰੇਜ਼ ਔਲਖ਼, ਗੁਰਪਾਲ ਔਲਖ਼, ਸੁਖਪਾਲ ਔਲਖ, ਸੁਖਪਾਲ ਸੰਤੂ, ਮੰਦਰ ਸਿੰਘ ਔਲਖ਼, ਗੁਰਦੀਪ ਸਿੰਘ ਗਿੱਲ ਭੁੱਲਰ, ਮਿੱਠਾ ਸਿੰਘ ਸਰਪੰਚ, ਮਹਿੰਦਰ ਸਿੰਘ ਫੌਜ਼ੀ ,ਨੰਦ ਸਿੰਘ ਵੜਿੰਗ,ਸਾਬਕਾ ਸਰਪੰਚ, ਕੰਵਰਜੀਤ ਸਿੰਘ ਭੌਲਾ ਸੰਗੂਧੌਣ, ਬੇਅੰਤ ਸਿੰਘ ਲਾਲੀ ਨੰਬਰਦਾਰ, ਜਗਜੀਤ ਸਿੰਘ ਮੈਂਬਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸਹਿਬਾਨ ਹਾਜ਼ਰ ਸਨ |

Today Now News

RELATED ARTICLES
- Advertisment -

POPULAR POSTS