
ਰੋਜ਼ੀ ਬਰਕੰਦੀ ਵੱਲੋਂ ਵਾਰਡ ਨੰ 31 ਚ ਡੌਰ ਟੂ-ਡੌਰ ਚੌਣ ਪ੍ਰਚਾਰ
ਲੋਕਾਂ ਵੱਲੋਂ ਸ਼ਹਿਰ ਤੋਂ ਭਰਪੂਰ ਸਮਰਥਨ ਦੇਣ ਦਾ ਐਲਾਨ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ (ਅਨਮੋਲ ਸਿੰਘ ਵੜਿੰਗ )- ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਵਾਰਡ ਨੰ 31 ਚ ਵੱਖ-ਵੱਖ ਨੁੱਕੜ ਮੀਟਿੰਗਾ ਰਾਹੀ ਚੌਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਉਹਨਾਂ ਸਮੂਹ ਵਰਕਰਾਂ ਨੂੰ ਇੱਕਜੁਟ ਹੋ ਕੇ ਚੌਣ ਪ੍ਰਚਾਰ ਚ ਡਟੇ ਰਹਿਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਵਾਰਡ ਨੰਬਰ 31 ‘ਚ ਘਰ-ਘਰ ਚੌਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਕਦੇ ਵੀ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ, ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦਿਆਂ ਤੋਂ ਮੁਕਰੀ ਕਾਂਗਰਸ ਦਾ ਪੰਜਾਬ ਚ ਕੋਈ ਅਧਾਰ ਨਹੀਂ ਰਿਹਾ | ਰੋਜ਼ੀ ਬਰਕੰਦੀ ਨੇ ਕਿਹਾ ਕਿ ਅੱਜ ਲੋਕ ਅਕਾਲੀ ਦਲ ਨੂੰ ਪਸੰਦ ਕਰਦੇ ਹਨ, ਸ੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਕਾਰਜ਼ ਤੋਂ ਲੋਕ ਖੁਸ਼ ਸਨ, ਪਰੰਤੂ ਸੱਤਾ ਧਿਰ ਕਾਂਗਰਸ ਨੇ ਪੰਜ ਸਾਲਾਂ ਚ ਕੁਝ ਨਹੀਂ ਕੀਤਾ | ਜਿੰਨਾਂ ਵਿਕਾਸ ਹੋਇਆ ਸੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਇਆ ਸੀ | ਇਸ ਮੌਕੇ ਸਮੂਹ ਲੋਕਾਂ ਨੇ ਸ੍ਰੋਮਣੀ ਅਕਾਲੀ ਬਸਪਾ ਗੱਠਜੋੜ ਨੂੰ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ | ਇਸ ਮੌਕੇ ਹੋਰਨਾਂ ਤੋਂ ਦੇਸਾ ਸਿੰਘ ਡੀਸੀ ਐਮਸੀ, , ਜਸਪ੍ਰੀਤ ਸਿੰਘ ਛਾਬੜਾ, ਰਾਮ ਕੁਮਾਰ ਸ਼ਰਮਾ, ਸੂਬਾ ਸੁਨਿਆਰਾ, ਟੋਨੀ ਪੇਂਟਰ, ਸੁਰਜੀਤ ਸਿੰਘ , ਭੋਲਾ, ਚੰਨਾ ਸਿੰਘ ਡੇਅਰੀਵਾਲਾ, ਮਹਿੰਦਰ ਸਿੰਘ, ਮਿੰਨੀ, ਬਲਜਿੰਦਰ ਸਿੰਘ ਪ੍ਰਧਾਨ ਲੇਬਰ ਯੁੂਨੀਅਨ, ਜੱਜ ਸਿੰਘ, ਸੁਖਦੇਵ ਸਿੰਘ ਪ੍ਰਧਾਨ ਲੇਬਰ ਯੂਨੀਅਨ, ਭੁੱਟੋ, ਭਾਗ ਸਿੰਘ, ਮੇਹਸ਼ ਭਾਟੀਆ, ਨੰਦ ਸਿੰਘ ਵੜਿੰਗ, ਓਮ ਪ੍ਰਕਾਸ਼, ਅਜੈ ਸਿੰਘ, ਹੁਸ਼ਿਆਰ ਸਿੰਘ, ਮਾੜੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸਹਿਬਾਨ ਹਾਜ਼ਰ ਸਨ |






