ਮਾਨਸਾ 11ਫਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਸੀਪੀਆਈ ਐਮ ਦੇ ਉਮੀਦਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆ ਵੱਖ-ਵੱਖ ਪਿੰਡਾਂ ਲਾਲਿਆਵਾਲੀ ,ਖਿਆਲੀ ਚਹਿਲਾਵਾਲੀ ,ਦਾਨੇਵਾਲਾ , ਘੁਰਕਣੀ ਤੇ ਝੁਨੀਰ ਵਿੱਖੇ ਚੋਣ ਜਲਸੇ ਕੀਤੇ ਤੇ ਲੋਕਾ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ । ਇਨ੍ਹਾਂ ਜਲਸਿਆ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਨਾਂ ਨੂੰ ਪਿਆਰ ਬਖਸਿਆ ਤੇ ਵਿਧਾਨ ਸਭਾ ਵਿੱਚ ਭੇਜਿਆ , ਤਾ ਵਿਧਾਨ ਸਭਾ ਵਿੱਚ ਮਿਹਨਤਕਸ ਜਨਤਾ ਦੀ ਆਵਾਜ ਨੂੰ ਬੁਲੰਦ ਕੀਤਾ ਜਾਵੇਗਾ ਤੇ ਸਰਦੂਲਗੜ੍ਹ ਦੇ ਵਿਕਾਸ ਲਈ ਯਤਨ ਕਰਾਗਾ । ਉਨ੍ਹਾਂ ਕਿਹਾ ਕਿ ਵਾਰ -ਵਾਰ ਰਾਜ ਕਰਨ ਵਾਲੀਆਂ ਰਿਵਾਇਤੀ ਪਾਰਟੀਆਂ ਨੇ ਸਰਦੂਲਗੜ੍ਹ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਲੋਕ ਮੁੱਢਲੀਆ ਸਹੂਲਤਾਂ ਤੋ ਵਾਝੇ ਹਨ । ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਆਗੂ ਆਪਣੇ ਘਰਾਂ ਦਾ ਵਿਕਾਸ ਕਰ ਚੁੱਕੇ ਹਨ ਤੇ ਸਰਦੂਲਗੜ੍ਹ ਦਾ ਵਿਨਾਸ ।
ਇਨ੍ਹਾਂ ਜਲਸਿਆ ਨੂੰ ਸੰਬੋਧਨ ਕਰਦਿਆਂ ਕਿਸਾਨੀ ਅੰਦੋਲਨ ਦੇ ਹੀਰੋ ਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਜਰਨਲ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਪੱਖੀ ਰਾਜਸੀ ਪਾਰਟੀਆਂ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਮੋਤ ਦੇ ਵਾਰੰਟਾ ਤੇ ਮੋਹਰ ਲਾਉਣਾ ਹੋਵੇਗਾ ਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਵਾਉਣ ਵਿੱਚ ਯੋਗਦਾਨ ਪਾਉਣ ਦੇ ਸਮਾਨ ਹੈ , ਉਨ੍ਹਾਂ ਕਿਹਾ ਕਿ ਲੋਕ ਪੱਖੀ ਵਿਚਾਰਧਾਰਾ ਵਾਲੇ ਤੇ ਕਿਸਾਨ ਅੰਦੋਲਨ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਉਮੀਦਵਾਰ ਨੂੰ ਜਿਤਾਉਣ ਤੇ ਮਿਹਨਤਕਸ ਲੋਕਾ ਦੇ ਹੱਕਾਂ ਤੇ ਹਿੱਤਾਂ ਦੇ ਸੰਘਰਸ ਨੂੰ ਹੋਰ ਪ੍ਰਚੰਡ ਕੀਤਾ ਜਾਵੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਐਡਵੋਕੇਟ ਸਵਰਨਜੀਤ ਦਲਿਓ, ਕਾਮਰੇਡ ਅਮਰਜੀਤ ਸਿੰਘ ਖੋਖਰ, ਕਾਮਰੇਡ ਬਲਦੇਵ ਸਿੰਘ ਬਾਜੇਵਾਲਾ, ਕਾਮਰੇਡ ਕਰਨੈਲ ਸਿੰਘ ਭੀਖੀ, ਕਾਮਰੇਡ ਨਛੱਤਰ ਸਿੰਘ ਢੈਪਈ , ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਤੇਜਾ ਸਿੰਘ ਹੀਰਕਾ, ਕਾਮਰੇਡ ਸਿਮਰੂ ਬਰਨ, ਗੁਰਪ੍ਰੀਤ ਸਿੰਘ ਬਰਨ, ਕਾਮਰੇਡ ਸੰਕਰ ਜਟਾਣਾਂ, ਕ�




