17.1 C
Chandigarh

TODAY NOW NEWS

Friday, March 20, 2026
HomeBREAKING NEWSਵੱਡੀ ਖਬਰ: ਭਗਵੰਤ ਮਾਨ ‘ਤੇ ਰੋਡ ਸ਼ੋਅ ਦੌਰਾਨ ਹਮਲਾ

ਵੱਡੀ ਖਬਰ: ਭਗਵੰਤ ਮਾਨ ‘ਤੇ ਰੋਡ ਸ਼ੋਅ ਦੌਰਾਨ ਹਮਲਾ

ਪੰਜਾਬ ਨੈੱਟਵਰਕ, ਚੰਡੀਗੜ੍ਹ–

ਇਸ ਵੇਲੇ ਦੀ ਵੱਡੀ ਖ਼ਬਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਇਸੇ ਦੌਰਾਨ ਹੀ ਉਸ ਦੇ ਮੂੰਹ ‘ਤੇ ਕਿਸੇ ਨੇ ਕੋਈ ਚੀਜ਼ ਮਾਰੀ। ਇਸ ਹਮਲੇ ਦੇ ਵਿਚ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਭਗਵੰਤ ਮਾਨ ਦੇ ਮੂੰਹ ‘ਤੇ ਕਿਹੜੀ ਚੀਜ਼ ਨਾਲ ਹਮਲਾ ਕੀਤਾ ਗਿਆ।

ਪਰ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮੀਆਂ ਦੇ ਵੱਲੋਂ ਭਗਵੰਤ ਮਾਨ ਦੇ ਮੂਹਰੋਂ ਭੀੜ ਨੂੰ ਹਟਾ ਦਿੱਤਾ ਗਿਆ ਅਤੇ ਇਸੇ ਦੌਰਾਨ ਇਹ ਵੀ ਖਬਰ ਹੈ ਕਿ ਕੋਈ ਚੀਜ਼ ਮਾਰਨ ਵਾਲੇ ਨੂੰ ਉੱਥੇ ਹੀ ਕਰਮੀਆਂ ਦੇ ਵੱਲੋਂ ਫੜ ਲਿਆ ਗਿਆ।

ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਭਗਵੰਤ ਮਾਨ ‘ਤੇ ਇਹ ਹਮਲਾ ਉਦੋਂ ਕੀਤਾ ਗਿਆ, ਜਦੋਂ ਉਹ ਅਟਾਰੀ ਵਿਖੇ ਰੋਡ ਸ਼ੋਅ ਕਰ ਰਹੇ ਸਨ। ਦੱਸ ਦਈਏ ਕਿ, ਕੁਝ ਦਿਨ ਪਹਿਲਾਂ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸਨ ਤਾਂ ਇਸੇ ਤਰਾਂ ਹੀ ਕਿਸੇ ਨੇ ਉਹਨਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਖ਼ਬਰ ਦੇ ਮੁਤਾਬਿਕ, ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਅੱਜ ਅਟਾਰੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।

Today Now News

RELATED ARTICLES
- Advertisment -

POPULAR POSTS