17.4 C
Chandigarh

TODAY NOW NEWS

Friday, March 20, 2026
HomeBREAKING NEWSਦੇਸ ਦੇ ਹਾਕਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀ ਮਹੱਈਆ ਕਰਵਾ ਸਕੇ...

ਦੇਸ ਦੇ ਹਾਕਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀ ਮਹੱਈਆ ਕਰਵਾ ਸਕੇ : ਐਡਵੋਕੇਟ ਉੱਡਤ

ਮਾਨਸਾ 10 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ/ਦੇਸ ਦੇ ਹਾਕਮ 70 ਸਾਲ ਰਾਜ ਕਰਨ ਦੇ ਬਾਵਜੂਦ ਵੀ ਲੋਕਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਨਹੀ ਕਰਵਾ ਸਕੇ, ਵਿਦਿਆ ਤੇ ਸਿਹਤ ਸਹੂਲਤਾਂ ਪ੍ਰਾਈਵੇਟ ਹੱਥਾਂ ਵਿੱਚ ਜਾਣ ਕਾਰਨ ਲੋਕਾ ਨੂੰ ਭਾਰੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ ਤੇ ਗਰੀਬ ਲੋਕ ਇਲਾਜ ਕਰਵਾਉਣ ਤੋਂ ਅਸਮਰਥ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਤੋ ਸੀਪੀਆਈ ਐਮ ਦੇ ਉਮੀਦਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਵੱਖ-ਵੱਖ ਪਿੰਡਾਂ ਸਰਦੂਲੇਵਾਲਾ , ਮੀਰਪੁਰ ਖੁਰਦ , ਮੀਰਪੁਰ ਕਲਾਂ , ਆਲੀਕੇ , ਆਦਮਕੇ ਤੇ ਜਟਾਣਾਂ ਕਲਾਂ ਵਿੱਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ , ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ 70% ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ ਤੇ ਰਿਵਾਇਤੀ ਪਾਰਟੀਆਂ ਦੇ ਆਗੂ ਝੂਠੇ ਵਿਕਾਸ ਦੇ ਦਾਅਵੇ ਕਰਨ ਵਿੱਚ ਲੱਗੇ ਹੋਏ ਹਨ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ, ਕਾਮਰੇਡ ਕਰਨੈਲ ਸਿੰਘ ਭੀਖੀ, ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਨਛੱਤਰ ਸਿੰਘ ਢੈਪਈ, ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਤੇਜਾ ਸਿੰਘ ਹੀਰਕਾ, ਕਾਮਰੇਡ ਸਿਮਰੂ ਬਰਨ, ਗੁਰਪ੍ਰੀਤ ਸਿੰਘ ਬਰਨ, ਕਾਲਾ ਖਾਂ ਭੰਮੇ, ਬਲਵਿੰਦਰ ਸਿੰਘ ਕੋਟਧਰਮੂ, ਗੁਰਜੰਟ ਕੋਟਧਰਮੂ , ਗੁਰਚਰਨ ਸਿੰਘ ਉੱਡਤ, ਬਲਦੇਵ ਸਿੰਘ ਉੱਡਤ , ਸੰਕਰ ਜਟਾਣਾਂ ਆਦਿ ਵੀ ਹਾਜਰ ਸਨ

Today Now News

RELATED ARTICLES
- Advertisment -

POPULAR POSTS