17.4 C
Chandigarh

TODAY NOW NEWS

Friday, March 20, 2026
HomeBREAKING NEWSਰੋਜ਼ੀ ਬਰਕੰਦੀ ਵੱਲੋਂ ਸ਼ਹਿਰ ਦੇ ਮੁੱਖ ਬਜਾਰਾਂ ਚ ਚੌਣ ਪ੍ਰਚਾਰ

ਰੋਜ਼ੀ ਬਰਕੰਦੀ ਵੱਲੋਂ ਸ਼ਹਿਰ ਦੇ ਮੁੱਖ ਬਜਾਰਾਂ ਚ ਚੌਣ ਪ੍ਰਚਾਰ

ਸ੍ਰੀ ਮੁਕਤਸਰ ਸਾਹਿਬ, 10ਫਰਵਰੀ (ਅਨਮੋਲ ਸਿੰਘ ਵੜਿੰਗ) -ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਸ਼ਹਿਰ ਦੇ ਮੇਨ ਬਜ਼ਾਰ ਵਿਖੇ ਚੌਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਹਨਾ ਨਾਲ ਸ ਮਨਜੀਤ ਸਿੰਘ ਬਰਕੰਦੀ, ਸ ਭਾਈ ਹਰਨਿਰਪਾਲ ਸਿੰਘ ਕੁੱਕੂ, ਜ਼ਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ, ਮਿੱਤ ਸਿੰਘ ਬਰਾੜ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਦਵਿੰਦਰ ਸਿੰਘ ਰਾਜਦੇਵ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਨਾਲ ਸੀ | ਇਸ ਦੌਰਾਨ ਸਮੁੱਚੀ ਲੀਡਰਸ਼ਿਪ ਵੱਲੋਂ ਸ਼ਹਿਰ ਦੇ ਮੇਨ ਬਜਾਰ ਵਿੱਚ ਚੌਣ ਪ੍ਰਚਾਰ ਕਰਦਿਆਂ ਸ੍ਰੋਮਣੀ ਅਕਾਲੀ ਅਤੇ ਬਸਪਾ ਗੱਠਜੋੜ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੋ੍ਰਮਣੀ ਅਕਾਲੀ ਤੁਹਾਡੀ ਆਪਣੀ ਪਾਰਟੀ ਹੈ, ਜੋ ਹਰ ਵਰਗ ਦੇ ਲੋਕਾਂ ਦਾ ਸਤਿਕਾਰ ਕਰਦੀ ਹੈ, ਉਹਨਾਂ ਦਾ ਵਿਕਾਸ ਕਰਦੀ ਹੈ | ਉਹਨਾਂ ਕਿਹਾ ਕਿ ਦੂਜੀਆਂ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਆਪਣਾ ਸਮਾਂ ਬਰਬਾਦ ਕਰਦੀਆਂ ਹਨ, ਜਦਕਿ ਸੋ੍ਰਮਣੀ ਅਕਾਲੀ ਦਲ ਸਰਕਾਰ ਲੋਕਾਂ ਵਿੱਚ ਵਿੱਚਰ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦੀ ਹੈ, ਉਹਨਾਂ ਦਾ ਵਿਕਾਸ ਕਰਦੀ ਹੈ | ਇਸ ਦੌਰਾਨ ਸ਼ਹਿਰ ਦੇ ਮੁੱਖ ਬਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਲਈ ਬਹੁਤ ਉਤਸ਼ਾਹ ਵੇਖਿਆ ਗਿਆ ਅਤੇ ਥਾਂ-ਥਾਂ ਤੇ ਦੁਕਾਨਦਾਰਾਂ ਵੱਲੋਂ ਸਿਰੌਪਾਓ ਭੇਂਟ ਕਰ ਰੋਜ਼ੀ ਬਰਕੰਦੀ ਦਾ ਸਵਾਗਤ ਕਰਦਿਆਂ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਗਈ | ਇਸ ਮੌਕੇ ਬਾਬੂ ਲਾਲ ਗਰੋਵਰ, ਰਵੀ ਕਾਲੜਾ, ਅਹੂਜਾ ਪਰਿਵਾਰ, ਰਾਜਨ ਸੇਤੀਆ, ਵਰੁਣ ਗਣਪਤੀ ਵਾਲੇ, ਮਹਿੰਦਰ ਕਪੜੇ ਵਾਲੇ, ਮਾਸਟਰ ਸਾਈਕਲ ਵਾਲੇ, ਟਵਿੰਕਲ ਸਿਲਕ ਸਟੋਰ, ਅਮਨਦੀਪ ਸਿੰਘ ਮਹਾਸ਼ਾ, ਅਨਿਲ ਅਨੇਜ਼ਾ,ਸੇਖਰ ਕਾਲੜਾ, ਪੱਪੂ ਬਲਵੀਰ ਕੱਪੜੇ ਵਾਲੇ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਨੰਦ ਸਿੰਘ ਵੜਿੰਗ,ਸ਼ਮਿੰਦਰ ਸਿੰਘ ਟਿੱਲੂ, ਸੰਜੀਵ ਧੂੜੀਆ, ਲਾਡੀ ਬੱਤਰਾ, ਹਰਦੀਪ ਸਿੰਘ ਬੀਤਾ ਭਾਊ, ਰਾਹੁਲ ਚਗਤੀ, ਜਸਵਿੰਦਰ ਸਿੰਘ ਬਿੱਟੀ,ਲੱਕੀ ਕਟਾਰੀਆ,ਪਵਨ ਸ਼ਰਮਾ,ਸੂਰਜ਼ ਧਵਨ, ਨਾਗਪਾਲ ਕਲਾਥ ਹਾਊਸ, ਸੌਰਵ ਰਾਜਦੇਵ, ਗੌਰਵ ਸਲੂਜਾ, ਚੰਦਨ ਸਲੂਜਾ,ਏਨਮ ਸਲੂਜਾ,ਰਿਸ਼ੂ ਗਿਰਧਰ, ਸਤਿੰਦਰ ਸਿੰਘ ਟਵਿੰਕ, ਹਰਵਿੰਦਰ ਸਿੰਘ ਪੀਏ,ਹਰਜਿੰਦਰ ਸਿੰਘ ਗੋੱਲ੍ਹਾ, ਗੋਲ੍ਹਾ ਸੋਢੀ, ਜੰਟਾ ਮਾਂਗਟਕੇਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS