17.1 C
Chandigarh

TODAY NOW NEWS

Friday, March 20, 2026
HomeBREAKING NEWSਭਾਜਪਾ ਲੀਡਰ ਸਾਜ਼ਿਆ ਦਾ ਵੱਡਾ ਬਿਆਨ, ਸੈਕਸ CD ਵਾਲੇ ਆਉਣਗੇ ਪੰਜਾਬ

ਭਾਜਪਾ ਲੀਡਰ ਸਾਜ਼ਿਆ ਦਾ ਵੱਡਾ ਬਿਆਨ, ਸੈਕਸ CD ਵਾਲੇ ਆਉਣਗੇ ਪੰਜਾਬ

ਚੰਡੀਗੜ੍ਹ

ਭਾਜਪਾ ਲੀਡਰ ਸਾਜ਼ੀਆ ਦੇ ਵੱਲੋਂ ਇਕ ਵੱਡਾ ਬਿਆਨ ਦਿੱਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਪੰਜਾਬ ਉਹ ਲੋਕ ਆਉਣਗੇ ਜਿਹੜੇ ਸੈਕਸ ਸੀਡੀ ਵਾਲੇ ਹਨ। ਸਾਜਿਆ ਨੇ ਇਲਜ਼ਾਮ ਕਿਸੇ ਹੋਰ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਉੱਪਰ ਲਗਾਏ ਹਨ।

ਦੱਸਦੇ ਚਲੀਏ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੋਰਨਾਂ ਸਿਆਸੀ ਪਾਰਟੀਆਂ ਦੇ ਵਾਂਗ ਹੀ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਸੇ ਨੂੰ ਲੈ ਕੇ ਦਿੱਲੀ ਤੋਂ ਭਾਜਪਾ ਲੀਡਰ ਸਾਜ਼ੀਆ ਦੇ ਵੱਲੋਂ ਵੱਖ ਵੱਖ ਵਿਧਾਨ ਸਭਾ ਰਾਜਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪੰਜਾਬ ਪਹੁੰਚੀ ਸਾਜ਼ੀਆਂ ਨੇ ਜਿੱਥੇ ਕਾਂਗਰਸ ‘ਤੇ ਨਿਸ਼ਾਨੇ ਸਾਧੇ, ਉਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਲੰਮੇ ਹੱਥੀ ਲਿਆ।

ਸਾਜਿਆ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹੁਣ ਸੈਕਸ ਸੀਡੀ ਵਾਲੇ ਪੰਜਾਬ ਆਉਣਗੇ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕੋਈ ਕੰਮ ਨਹੀਂ ਕੀਤਾ। ਇਸ ਤੋਂ ਇਲਾਵਾ ਉਹਨਾਂ ਕੇਜ਼ਰੀਵਾਲ ਨੂੰ ਠੱਗ ਤੱਕ ਕਹਿ ਦਿੱਤਾ।

ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵਾਲੇ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਦਿੱਲੀ ਦੇ ਅੰਦਰ ਇੰਨਾ ਜ਼ਿਆਦਾ ਵਿਕਾਸ ਕੀਤਾ ਹੈ ਕਿ ਉੱਥੋਂ ਦੇ ਲੋਕ ਹਮੇਸ਼ਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਹੀ ਹਮੇਸ਼ਾ ਸੱਤਾ ਵਿੱਚ ਲਿਆਂਦਾ ਜਾਵੇ। ਇਸੇ ਕਾਰਨ ਹੀ ਪਿਛਲੇ ਕੁਝ ਕੁ 7-9 ਸਾਲਾਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੀ ਸੱਤਾ ਵਿੱਚ ਬਿਰਾਜਮਾਨ ਹੈ।

Today Now News

RELATED ARTICLES
- Advertisment -

POPULAR POSTS