17.4 C
Chandigarh

TODAY NOW NEWS

Friday, March 20, 2026
HomeBREAKING NEWSਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਪੀਟੀਯੂ ਦੀ ਮੈਰਿਟ ਹਾਸਲ ਕੀਤੀ

ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਪੀਟੀਯੂ ਦੀ ਮੈਰਿਟ ਹਾਸਲ ਕੀਤੀ

ਖੰਨਾ, 9 ਫ਼ਰਵਰੀ (ਪਰਮਜੀਤ ਸਿੰਘ ਧੀਮਾਨ) – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਇੱਕ ਵਾਰ ਮੁੜ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਮੈਰਿਟ ਸੂਚੀਆਂ ਵਿਚ ਦਬਦਬਾ ਬਣਾਉਣ ਦੀ ਆਪਣੀ ਰਵਾਇਤ ਨੂੰ ਦੁਹਰਾਇਆ ਹੈ। ਯੂਨੀਵਰਸਿਟੀ ਵੱਲੋਂ ਰੀਲੀਜ਼ ਕੀਤੇ ਨਤੀਜਿਆਂ ਦੀਆਂ ਮੈਰਿਟ ਸੂਚੀਆਂ ਵਿਚ ਕਾਲਜ ਦੇ 12 ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਪੀ.ਟੀ.ਯੂ ਕੋਲ ਮੈਰਿਟ ਲਿਸਟ ਲਿਆਉਣ ਦੀ ਪ੍ਰਣਾਲੀ ਹੈ ਜਿਸ ਵਿਚ ਪਹਿਲੇ ਦਸ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਵਿਚ ਰੱਖਿਆ ਜਾਂਦਾ ਹੈ। ਇਸ ਵਾਰ ਦੇ ਪੀ.ਟੀ.ਯੂ ਦੇ ਟਾਪਰ ਵਿਜੇ ਵਿਨੋਦ ਸ਼ਰਮਾ ਅਤੇ ਟਵਿੰਕਲ ਸ਼ਰਮਾ ਨੇ ਬੀ.ਟੈਕ ਦੇ ਆਟੋਮੇਸ਼ਨ ਅਤੇ ਰੋਬੋਟਿਕਸ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਜਦੋਂ ਕਿ ਗਰਿਮਾ ਤ੍ਰਿਪਾਠੀ ਨੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਚ ਦੂਜੀ, ਮੁਹੰਮਦ ਮੂਸਾ ਨੇ ਤੀਜੀ, ਪਾਸੰਗ ਲਾਮਾ ਨੇ ਬੀ.ਟੈਕ ਸਿਵਲ ਇੰਜੀਨੀਅਰਿੰਗ ਵਿਚ ਤੀਜੀ ਅਤੇ ਨਰੇਸ਼ ਕੁਮਾਰ ਨੇ ਬੀ.ਟੈਕ ਸਿਵਲ ਇੰਜੀਨੀਅਰਿੰਗ ਵਿਚ ਚੌਥੀ ਪੁਜ਼ੀਸ਼ਨ ਹਾਸਲ ਕੀਤੀ। ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਾਲਜ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਐਕਸਟਰਾ ਕਲਾਸਾਂ, ਵਿਦਿਆਰਥੀ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਸਪੈਸ਼ਲ ਕਲਾਸਾਂ ਹੀ ਵਿਦਿਆਰਥੀਆਂ ਦੀ ਇਸ ਉਪਲਬਧੀ ਦਾ ਮੁੱਖ ਸ੍ਰੋਤ ਹਨ। ਇਸ ਮੌਕੇ ਮੈਨੇਜਮੈਂਟ ਨੇ ਲੱਡੂ ਵੰਡਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।

Today Now News

RELATED ARTICLES
- Advertisment -

POPULAR POSTS