ਰੋਪੜ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਰਲੋ ‘ਤੇ ਸਿਆਸਤ ਭਖ਼ ਗਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬੀਜੇਪੀ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਰਾਮ ਰਹੀਮ ਦੀ ਫਰਲੋ ਨੂੰ ਬੀਜੇਪੀ ਦੀ ਚੋਣ ਚਾਲ ਦੱਸਿਆ ਹੈ। ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਹਰ ਤਰਾਂ ਦੀ ਹੱਥਕੰਡੇ ਵਰਤ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਗਈ ਛੁੱਟੀ ਪਿੱਛੇ ਭਾਜਪਾ ਦਾ ਹੱਥ ਹੈ। ਸਥਾਨਕ ‘ਆਪ’ ਆਗੂ ਜਰਨੈਲ ਸਿੰਘ ਔਲਖ ਦਾ ਅਕਾਲੀ ਦਲ ‘ਚ ਸਵਾਗਤ ਕਰਨ ਲਈ ਆਯੋਜਿਤ ਸਮਾਗਮ ‘ਚ ਸੁਖਬੀਰ ਨੇ ਕਿਹਾ ਕਿ ਇਹ ਚੋਣ ਸਟੰਟ ਹੈ।
ਬਾਦਲ ਨੇ ਕਿ “ਭਾਜਪਾ ਵਿਧਾਨ ਸਭਾ ਚੋਣਾਂ ‘ਚ ਲਾਹਾ ਲੈਣ ਲਈ ਸਾਰੇ ਹੱਥਕੰਡੇ ਵਰਤ ਰਹੀ ਹੈ। ਹਾਲਾਂਕਿ, ਇਹ ਅਜਿਹੀਆਂ ਸਾਜ਼ਿਸ਼ਾਂ ਤੋਂ ਕੋਈ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।”
ਉਧਰ ਇਨੈਲੋ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ, ਰਾਮ ਰਹੀਮ ਦੀ ਫਰਲੋ ਨਾਲ ਭਾਜਪਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਹਾਲਾਂਕਿ ਇਸਦੇ ਨਾਲ ਹੀ ਅਭੈ ਚੌਟਾਲਾ ਨੇ ਇਹ ਵੀ ਕਿਹਾ ਕਿ, ਰਾਮ ਰਹੀਮ ਨੂੰ ਜੋ ਫਰਲੋ ਮਿਲੀ ਹੈ, ਉਹ ਨਿਯਮਾਂ ਦੇ ਮੁਤਾਬਿਕ ਹੀ ਮਿਲੀ ਹੋਵੇਗੀ।





