16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੈਨੇਡਾ ਸਰਕਾਰ ਦਾ ਦੋਗਲਾ ਕਿਰਦਾਰ; ਭਾਰਤ ‘ਚ ਕਿਸਾਨੀ ਸੰਘਰਸ਼ ਨੂੰ ਦੱਸਿਆ ਸੀ...

ਕੈਨੇਡਾ ਸਰਕਾਰ ਦਾ ਦੋਗਲਾ ਕਿਰਦਾਰ; ਭਾਰਤ ‘ਚ ਕਿਸਾਨੀ ਸੰਘਰਸ਼ ਨੂੰ ਦੱਸਿਆ ਸੀ ਲੋਕਤੰਤਰੀ

ਟੋਰਾਂਟੋ/ਓਟਵਾ (ਕੈਨੇਡਾ)

ਕੈਨੇਡਾ ਦੇ ਸਿਆਸੀ ਆਗੂਆਂ ਦਾ ਦੋਗਲਾ ਕਿਰਦਾਰ ਬੇਨਕਾਬ ਹੋ ਗਿਆ ਜਦੋਂ ਉਹਨਾਂ ਆਪਣੇ ਮੁਲਕ ਵਿਚ ਚਲ ਰਹੇ ਟਰੱਕ ਅੰਦੋਲਨ ਨੂੰ ਦੇਸ਼ ਦੇ ਲੋਕਤੰਤਰ ਲਈ ਖ਼ਤਰਾ ਕਰਾ ਦਿੱਤਾ ਤੇ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਐਲਾਨ ਕੀਤਾ ਕਿ ਇਹ ਅੰਦੋਲਨ ’ਬੰਦ ਕਰਨਾ’ ਹੋਵੇਗਾ। ਇਹੀ ਆਗੂ ਭਾਰਤ ਵਿਚ ਚੱਲੇ ਕਿਸਾਨ ਅੰਦੋਲਨ ਨੂੰ ਲੋਕਤੰਤਰੀ ਦੱਸਦੇ ਸੀ। ਜਿਵੇਂ ਕਿਸਾਨ ਅੰਦੋਲਨ ਨੂੰ ਬਾਹਰੋਂ ਵਿਦੇਸ਼ਾਂ ਤੋਂ ਆਰਥਿਕ ਮਦਦ ਮਿਲਣ ਦੇ ਦੋਸ਼ ਭਾਰਤ ਵਿਚ ਲੱਗਦੇ ਸਨ, ਉਸੇ ਤਰੀਕੇ ਉਹੀ ਦੋਸ਼ ਹੁਣ ਕੈਨੇਡਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਐਨ ਡੀ ਪੀ ਆਗੂ ਜਗਮੀਤ ਸਿੰਘ ਲਗਾ ਰਹੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸੰਸਦ ਵਿਚ ਬਿਆਨ ਦਿੱਤਾਕਿ ਓਟਵਾ ਵਿਚ ਚੱਲ ਰਿਹਾ ਟਰੱਕ ਅੰਦੋਲਨ ’ਬੰਦ ਕਰਨਾ ਪਵੇਗਾ’, ਕਿਉਂਕਿ ਇਸ ਨਾਲ ਅਰਥਚਾਰੇ ਦਾ ਨੁਕਸਾਨ ਹੋਇਆ ਹੈ ਤੇ ਸਥਾਨਕ ਲੋਕ ਤੰਗ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਦੋਂ ਦਿੱਲੀ ਦੀਆਂ ਬਰੂੰਹਾਂ ’ਤੇ ਚੱਲ ਰਹੇ ਅੰਦੋਲਨ ਬਾਰੇ ਭਾਰਤ ਸਰਕਾਰ ਵੀ ਇਹੀ ਦਲੀਲ ਦਿੰਦੀ ਸੀ ਕਿ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਸਥਾਨਕ ਲੋਕ ਤੰਗ ਹਨ ਤਾਂ ਕੈਨੇਡਾ ਦੇ ਇਹ ਆਗੂ ਆਖਦੇ ਸਨ ਕਿ ਲੋਕਤੰਤਰ ਵਿਚ ਸਭ ਨੂੰ ਰੋਸ ਪ੍ਰਗਟ ਕਰਨ ਦਾ ਹੱਕ ਹੈ।

ਅੱਜ ਆਪਣੇ ਮੁਲਕ ਦੀ ਰਾਜਧਾਨੀ ’ਤੇ ਬਣ ਆਈ ਤਾਂ ਇਹ ਆਖ ਰਹੇ ਹਨ ਕਿ ਅੰਦੋਲਨ ਬੰਦ ਕਰਨਾ ਪਵੇਗਾ। ਟਰੂਡੋ ਨੇ ਸੰਸਦ ਵਿਚ ਆਖਿਆ ਹੈ ਕਿ ਕੁਝ ਲੋਕ ਸਾਡੇ ਅਰਥਚਾਰੇ ਨੂੰ ਰੋਕਣ, ਸਾਡੇ ਲੋਕਤੰਤਰ ਨੂੰ ਰੋਕਣ ਅਤੇ ਸਾਡੇ ਨਾਗਰਿਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਰੋਕਣ ਦਾ ਯਤਨ ਕਰ ਰਹੇ ਹਨ, ਇਹ ਬੰਦ ਕਰਨਾ ਪਵੇਗਾ। ਓਟਾਵਾ ਦੇ ਲੋਕਾਂ ਨੂੰ ਆਪਣੇ ਗੁਆਂਢ ਵਿਚ ਪ੍ਰੇਸ਼ਾਨੀ ਨਹੀਂ ਲਿਮਣੀ ਚਾਹੀਦੀ।

ਦੂਜੇ ਪਾਸੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਟਰੱਕਾਂ ਵਾਲਿਆਂ ਨੇ ਸਾਡੀ ਰਾਜਧਾਨੀ ਵਿਚ ਡੇਰੇ ਲਗਾੲ ਹੋਏ ਹਨ। ਡੋਨਾਲਡ ਟਰੰਪ ਤੇ ਅਲਟ ਰਾਈਟ ਲੈ ਉਹਨਾਂ ਦੀ ਹਮਾਇਤ ਕੀਤੀ ਹੈ। ਇਹਨਾਂ ਲੋਕਾਂ ਦਾ ਟੀਚਾ ਸਾਡੇ ਮੁਲਕ ਦੀ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨੂੰ ਡੇਗਣਾ ਹੈ, ਸਾਡਾ ਲੋਕਤੰਤਰ ਖ਼ਤਰੇ ਵਿਚ ਹੈ। ਇਸ ਤਰੀਕੇ ਕੈਨੇਡੀ ਆਈ ਲੀਡਰਸ਼ਿਪ ਦਾ ਦੋਗਲਾ ਕਿਰਦਾਰ ਸਾਰੀ ਦੁਨੀਆ ਦੇ ਸਾਹਮਣੇ ਹੈ।

ਦੱਸਣਯੋਗ ਹੈ ਕਿ ਕੈਨੇਡਾ ਵਿਚ ਜਨਵਰੀ ਦੇ ਅੱਧ ਵਿਚ ਇਹ ਅੰਦੋਲਨ ਸ਼ੁਰੂ ਹੋਇਆ ਸੀ ਜਿਸ ਵਿਚ ਹਜ਼ਾਰਾਂ ਟਰੱਕਾਂ ਵਾਲਿਆਂ ਤੇ ਹੋਰ ਵਿਖਾਵਾਕਾਰੀਆਂ ਨੇ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਨ ਲਈ ਟਰੱਕਾਂ ਵਾਲਿਆਂ ਵਾਸਤੇ ਵੈਕਸੀਨ ਜ਼ਰੂਰੀ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਹ ਅੰਦੋਲਨ ਹੁਣ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਵਿਚ ਬਦਲ ਗਿਆ ਹੈ ਤੇ ਟਰੂਡੋ ਦੇ ਵਿਰੋਧ ਵਿਚ ਵੱਖ ਵੱਖ ਗਰੁੱਪਾਂ ਦੇ ਲੋਕ ਇਕਜੁੱਟ ਹੋ ਰਹੇ ਹਨ, ਜਿਵੇਂ ਕਿ ਭਾਰਤ ਵਿਚ ਕਿਸਾਨ ਅੰਦੋਲਨ ਵਿਚ ਹੋਏ ਸਨ।

Today Now News

RELATED ARTICLES
- Advertisment -

POPULAR POSTS