17.1 C
Chandigarh

TODAY NOW NEWS

Friday, March 20, 2026
HomeBREAKING NEWSਜਰਗ ਚੌਂਕ ਦਾ ਨਾਂਅ ਭਗਤ ਪੂਰਨ ਸਿੰਘ ਦੇ ਨਾਂਅ ’ਤੇ ਰੱਖਣ ਦੀ...

ਜਰਗ ਚੌਂਕ ਦਾ ਨਾਂਅ ਭਗਤ ਪੂਰਨ ਸਿੰਘ ਦੇ ਨਾਂਅ ’ਤੇ ਰੱਖਣ ਦੀ ਮੰਗ

ਖੰਨਾ, 4 ਫਰਵਰੀ (ਪਰਮਜੀਤ ਸਿੰਘ ਧੀਮਾਨ) -ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਸ਼ਹਿਰ ਦੇ ਜਰਗ ਚੌਂਕ ਦਾ ਨਾਂਅ ਬਦਲਕੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਦੇ ਨਾਂਅ ’ਤੇ ਬੋਰਡ ਲਾ ਕੇ ਰੱਖ ਦਿੱਤਾ। ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਪਾਸੋਂ ਇਸ ਚੌਂਕ ਦਾ ਨਾਂਅ ਭਗਤ ਪੂਰਨ ਸਿੰਘ ਦੇ ਨਾਂਅ ਤੇ ਰੱਖਣ ਦੀ ਮੰਗ ਕਰ ਰਹੇ ਹਨ, ਪ੍ਰੰਤੂ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਮਲਕੀਤ ਸਿੰਘ ਮੀਤਾ, ਭੁਪਿੰਦਰ ਸਿੰਘ ਸਰਾਂ, ਸਮਸ਼ੇਰ ਸਿੰਘ, ਰਾਮ ਸਿੰਘ ਅਤੇ ਗੌਰਵ ਮੈਨਰੋ ਨੇ ਕਿਹਾ ਕਿ ਭਗਤ ਪੂਰਨ ਸਿੰਘ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ’ਚ ਲਗਾ ਦਿੱਤਾ ਅਤੇ ਉਨ੍ਹਾਂ ਦੀ ਇਸ ਸਮਾਜ ਨੂੰ ਵੱਡੀ ਦੇਣ ਹੈ ਜੋ ਕੋਈ ਵੀ ਨਹੀਂ ਭੁਲਾ ਸਕਦਾ। ਇਸ ਲਈ ਜਰਗ ਚੌਂਕ ਦਾ ਨਾਂਅ ਬਦਲਕੇ ਉਨ੍ਹਾਂ ਦੇ ਨਾਂਅ ’ਤੇ ਰੱਖਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸੁਰਜੀਤ ਸਿੰਘ, ਡਾ. ਗੁਰਿੰਦਰ ਸਿੰਘ, ਮਨਜੀਤ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ, ਸਵਰਨ ਸਿੰਘ, ਜਸਕੀਰਤ ਸਿੰਘ, ਈਸ਼ਵਰ ਚੰਮ, ਜੁਵਰਾਜ ਸਿੰਘ, ਦਵਨੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Today Now News

RELATED ARTICLES
- Advertisment -

POPULAR POSTS