17.4 C
Chandigarh

TODAY NOW NEWS

Friday, March 20, 2026
HomeBREAKING NEWSਮੁੰਡੇ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਮਾਮਲੇ ਵਿਚ ਭਾਰਤੀ ਨੂੰ 15 ਮਹੀਨੇ...

ਮੁੰਡੇ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਮਾਮਲੇ ਵਿਚ ਭਾਰਤੀ ਨੂੰ 15 ਮਹੀਨੇ ਦੀ ਕੈਦ

ਸੈਕਰਾਮੈਂਟੋ 2 ਫਰਵਰੀ (ਹੁਸਨ ਲੜੋਆ ਬੰਗਾ)-ਮਿਨੀਪੋਲਿਸ ਵਿਚ ਇਕ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਨੂੰ ਇਕ 16 ਸਾਲਾਂ ਦੇ ਮੁੰਡੇ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਮਾਮਲੇ ਵਿਚ 15 ਮਹੀਨੇ ਦੀ ਸਜ਼ਾ ਸੁਣਾਈ ਹੈ। ਨਿਆਂ ਵਿਭਾਗ ਅਨੁਸਾਰ ਜੱਜ ਨੈਨਸੀ ਈ ਬਰਾਸੇਲ ਨੇ 41 ਸਾਲਾ ਭਾਰਤੀ ਨੀਰਜ ਚੋਪੜਾ ਨੂੰ ਦੋਸ਼ੀ ਕਰਾਰ ਦਿੰਦਿਆਂ ਸਜਾ ਦੇਣ ਦਾ ਐਲਾਨ ਕੀਤਾ। ਇਹ ਘਟਨਾ ਜੁਲਾਈ 2019 ਵਿਚ ਇਕ ਜਹਾਜ਼ ਵਿਚ ਵਾਪਰੀ ਸੀ। ਬੋਸਟਨ ਤੋਂ ਮਿਨੀਪੋਲਿਸ ਜਾ ਰਹੇ ਜਹਾਜ਼ ਵਿਚ ਉਡਾਣ ਦੌਰਾਨ ਨੀਰਜ ਚੋਪੜਾ ਨੇ ਮੁੰਡੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਿਸ ਦਾ ਮੁੰਡੇ ਨੇ ਵਿਰੋਧ ਕੀਤਾ। ਇਸ ਘਟਨਾ ਦੀਆਂ ਤਸਵੀਰਾਂ ਸਬੂਤ ਵਜੋਂ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਘਟਨਾ ਸਮੇ ਨੀਰਜ ਚੋਪੜਾ ਸੌਂ ਰਿਹਾ ਸੀ ਤੇ ਇਹ ਘਟਨਾ ਇਕ ਸੁਪਨੇ ਦੀ ਤਰਾਂ ਵਾਪਰੀ ਹੈ।

Today Now News

RELATED ARTICLES
- Advertisment -

POPULAR POSTS