17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੋੋਣਾਂ ਦੇ ਮੱਦੇਨਜ਼ਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਣ ਲਈ ਕੀਤਾ...

ਚੋੋਣਾਂ ਦੇ ਮੱਦੇਨਜ਼ਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਣ ਲਈ ਕੀਤਾ ਜਾਗਰੂਕ

ਮਾਨਸਾ, 01ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ/ ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਨਸ਼ਿਆ ਦੀ ਮੁਕੰਮਲ ਰੋੋਕਥਾਮ ਕਰਨ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਆਰੰਭ ਕੀਤੀ ਹੋੋਈ ਹੈ। ਮਾਨਸਾ ਪੁਲਿਸ ਵੱਲੋੋਂ ਵਿਧਾਨ ਸਭਾਂ ਚੋੋਣਾਂ ਦੇ ਮੱਦੇਨਜ਼ਰ ਜਿੱਥੇ ਰੋੋਜਾਨਾਂ ਹੀ ਗਸ਼ਤਾ, ਨਾਕਾਬੰਦੀਆ ਅਤੇ ਸਰਚ ਅਪਰੇਸ਼ਨ ਚਲਾ ਕੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕਰਨ ਲਈ ਪਿੰਡਾਂ, ਸ਼ਹਿਰਾਂ, ਗਲੀ, ਮੁਹੱਲਿਆਂ ਅੰਦਰ ਜਾ ਕੇ ਸੈਮੀਨਰ/ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਚੋੋਣਾਂ ਦੇ ਮੱਦੇਨਜ਼ਰ ਮਾਨਯੋੋਗ ਚੋੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ਼ ਸਬੰਧੀ ਪਬਲਿਕ ਨੂੰ ਵਿਸਥਾਰ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਾਲਣਾ ਕਰਵਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅੱਜ ਪਿੰਡ ਬੁਰਜ ਹਰੀ ਵਿਖੇ ਪਹੁੰਚ ਕੇ ਜਿੱਥੇ ਬੱਚਿਆਂ, ਨੌੌਜਵਾਨਾਂ ਅਤੇ ਹਾਜ਼ਰ ਆਈ ਪਬਲਿਕ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨਸ਼ਿਆ ਵਿਰੁੱਧ ਸਹੁੰ ਚੁਕਵਾਈ ਗਈ, ਉਥੇ ਹੀ ਬਿਨਾ ਡਰ^ਭੈਅ, ਬਿਨਾ ਲਾਲਚ ਤੋੋਂ ਨਿਰਪੱਖ ਰਹਿ ਕੇ ਆਪਣੀ ਵੋੋਟ ਦੀ ਸਹੀ ਵਰਤੋੋਂ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਪਬਲਿਕ ਨੂੰ ਪਾਰਟੀਬਾਜੀ ਤੋੋਂ ਉਪਰ ਉਠ ਕੇ ਅਮਨ^ਸਾਂਤੀ ਕਾਇਮ ਰੱਖਣ, ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸਤੋੋਂ ਇਲਾਵਾ ਇਲਾਕਾ ਵਿਖੇ ਜਾ ਕੇ ਪੋਲਿੰਗ ਸਟੇਸ਼ਨਾਂ/ਪੋੋਲਿੰਗ ਬੂਥਾਂ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਸਾਹਮਣੇ ਆਏ ਨੁਕਤਿਆਂ/ਕਮੀਆਂ ਸਬੰਧੀ ਸਮੂਹ ਹਲਕਾ ਨਿਗਰਾਨ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਨੂੰ ਆਪਣੇ ਆਪਣੇ ਇਲਾਕਾ ਦੇ ਪੋੋਲਿੰਗ ਬੂਥਾਂ ਦੀ ਚੈਕਿੰਗ ਕਰਕੇ ਅਗਾਊ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ।
ਐਸ,ਐਸ,ਪੀ, ਮਾਨਸਾ ਵੱਲੋੋਂ ਅੱਜ ਜਿਲਾ ਜੇਲ੍ਹ ਮਾਨਸਾ ਦਾ ਦੌੌਰਾ ਵੀ ਕੀਤਾ ਗਿਆ। ਇਸ ਮੌੌਕੇ ਜਿਲਾ ਜੇਲ੍ਹ ਮਾਨਸਾ ਦੇ ਡੀ,ਐਸ,ਪੀ, ਸ੍ਰੀ ਨਰਪਿੰਦਰ ਸਿੰਘ ਸਮੇਤ ਸਟਾਫ ਮੌੌਕਾ ਤੇ ਹਾਜ਼ਰ ਸਨ। ਜਿਹਨਾਂ ਨਾਲ ਜੇਲ੍ਹ ਦੇ ਅੰਦਰ ਅਤੇ ਬਾਹਰ ਆਲੇ^ਦੁਆਲੇ ਰਾਂਊਡ ਲਗਾ ਕੇ ਸੁਰੱਖਿਆਂ ਪ੍ਰਬੰਧ ਚੈਕ ਕੀਤੇ ਗਏ ਅਤੇ ਪੁਖਤਾ ਪ਼੍ਰਬੰਧ ਮੁਕੰਮਲ ਕਰਨ ਲਈ ਲੋੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏੇ।

Today Now News

RELATED ARTICLES
- Advertisment -

POPULAR POSTS