17.1 C
Chandigarh

TODAY NOW NEWS

Friday, March 20, 2026
HomeBREAKING NEWSਭੁਮੱਦੀ ’ਚ ਐਂਟੀ ਲੈਪਰੋਸੀ ਦਿਵਸ ਮਨਾਇਆ

ਭੁਮੱਦੀ ’ਚ ਐਂਟੀ ਲੈਪਰੋਸੀ ਦਿਵਸ ਮਨਾਇਆ

ਖੰਨਾ, 31 ਜਨਵਰੀ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਨੇੜਲੇ ਪਿੰਡ ਭੁਮੱਦੀ ਦੇ ਤੰਦਰੁਸਤੀ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਐਂਟੀ ਲੈਪਰੋਸੀ ਦਿਵਸ ਮਨਾਇਆ ਗਿਆ। ਡਾ. ਦੱਤ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਕੁਸ਼ਟ ਰੋਸ ਵਿਰੋਧੀ ਦਿਨ ਵਜੋਂ ਮਨਾਉਂਦਿਆਂ ਕੁਸ਼ਟ ਰੋਗੀ ਨਾਲ ਭੇਦਭਾਵ ਨਾ ਕਰਨ ਤੇ ਸਹਾਇਤਾ ਕਰਨ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਸਰੀਰ ਤੇ ਬਾਕੀ ਚਮੜੀ ਨਾਲੋਂ ਹਲਕੇ ਰੰਗ ਦਾ ਦਾਗ ਜਿਸ ’ਚ ਖਾਜ ਜਾਂ ਦਰਦ ਮਹਿਸੂਸ ਨਹੀਂ ਹੁੰਦਾ ਅਜਿਹਾ ਦਾਗ ਕੁਸ਼ਟ ਰੋਗ ਹੋ ਸਕਦਾ ਹੈ। ਕੁਸ਼ਟ ਰੋਗ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਕਾਰਨ ਵਿਅਕਤੀ ਅਪਾਹਿਜਤਾ ਦਾ ਕਾਰਨ ਬਣ ਸਕਦਾ ਹੈ। ਅਜਿਹਾ ਦਾਗ ਦਿਖਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਅੱਜ ਸਾਰੇ ਸਿਹਤ ਕੇਦਰਾਂ ’ਚ ਕੁਸ਼ਟ ਰੋਗੀ ਨਾਲ ਭੇਦਭਾਵ ਨਾ ਕਰਨ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ ਮਨਜੀਤ ਕੌਰ, ਅਮਨਦੀਪ ਕੌਰ, ਰਿੰਪੀ, ਜਗਦੀਪ ਕੌਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS