16.8 C
Chandigarh

TODAY NOW NEWS

Friday, March 20, 2026
HomeBREAKING NEWSਰਿਵਾਇਤੀ ਪਾਰਟੀਆਂ ਝੂਠੇ ਵਾਅਦੇ ਕਰਕੇ ਲੋਕਾ ਨੂੰ ਗੁੰਮਰਾਹ ਕਰ ਰਹੀਆ ਹਨ :...

ਰਿਵਾਇਤੀ ਪਾਰਟੀਆਂ ਝੂਠੇ ਵਾਅਦੇ ਕਰਕੇ ਲੋਕਾ ਨੂੰ ਗੁੰਮਰਾਹ ਕਰ ਰਹੀਆ ਹਨ : ਐਡਵੋਕੇਟ ਉੱਡਤ

ਮਾਨਸਾ 29 ਜਨਵਰੀ ਗੁਰਜੰਟ ਸਿੰੰਘ ਬਾਜੇਵਾਲੀਆ / ਰਿਵਾਇਤੀ ਪਾਰਟੀਆ ਕਾਂਗਰਸ , ਬੀਜੇਪੀ, ਅਕਾਲੀ ਦਲ ਤੇ ਆਪ ਝੂਠੇ ਵਾਅਦੇ ਕਰਕੇ ਲੋਕਾ ਨੂੰ ਗੁੰਮਰਾਹ ਕਰ ਰਹੀਆ ਹਨ ਤੇ ਹਰ ਹੀਲੇ ਵਸੀਲੇ ਚੌਣਾਂ ਜਿੱਤਣ ਦੀ ਫਰਾਕ ਵਿੱਚ ਹਨ , ਹਕੀਕਤ ਵਿੱਚ ਪੰਜਾਬ ਬਰਬਾਦੀ ਦੇ ਕੰਢੇ ਤੇ ਪਹੁੰਚ ਚੁੱਕਾ ਹੈ ਤੇ ਰਿਵਾਇਤੀ ਪਾਰਟੀਆਂ ਦੀਆ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਸਦਕਾ ਲੋਕਾਂ ਦਾ ਜੀਵਨ ਜਿਊਣਾ ਦੁੱਭਰ ਹੋ ਗਿਆ ਹੈ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਤੋ ਸੀਪੀਆਈ ਐਮ ਦੇ ਉਮੀਦਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਆਪਣੇ ਸਰਦੂਲਗੜ੍ਹ ਸਥਿਤ ਚੌਣ ਦਫ਼ਤਰ ਵਿੱਚ ਵਰਕਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ , ਉਨ੍ਹਾਂ ਕਿਹਾ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਹੈ ਤੇ ਪ੍ਰਤੀ ਵਿਅਕਤੀ ਸਵਾ ਲੱਖ ਸਰਕਾਰੀ ਕਰਜਦਾਰ ਹੋ ਚੁੱਕਿਆ ਹੈ । ਉਨ੍ਹਾਂ ਕਿਹਾ ਕਿ ਲੋਕ ਰਿਵਾਇਤੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਹੁਣ ਉਹ ਇਨ੍ਹਾਂ ਪਾਰਟੀਆਂ ਦੇ ਸਾਂਝੇ ਵਿੱਚ ਨਹੀ ਆਉਣਗੇ ਤੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਸ਼ਕਤੀ ਰਾਹੀ ਚੰਗਾ ਸਬਕ ਸਿਖਾਉਣਗੇ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ , ਕਾਮਰੇਡ ਕਰਨੈਲ ਸਿੰਘ ਭੀਖੀ, ਕਾਮਰੇਡ ਗੁਰਪਿਆਰ ਸਿੰਘ ਫੱਤਾ ਮਾਲੋਕਾ, ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ , ਕਾਮਰੇਡ ਸਾਧੂ ਸਿੰਘ ਰਾਮਾਨੰਦੀ ਕਾਲਾ ਖਾਂ ਭੰਮੇ , ਬਲਦੇਵ ਸਿੰਘ ਦੂਲੋਵਾਲ , ਰਾਜੂ ਗੋਸਵਾਮੀ , ਬਲਵਿੰਦਰ ਸਿੰਘ ਕੋਟਧਰਮੂ, ਲੀਲਾ ਸਿੰਘ ਕੋਟਧਰਮੂ , ਬਲਦੇਵ ਸਿੰਘ ਦੂਲੋਵਾਲ ਤੇਜਾ ਸਿੰਘ ਹੀਰਕਾ , ਸਿਮਰੂ ਬਰਨ ਤੇ ਗੁਰਪ੍ਰੀਤ ਸਿੰਘ ਬਰਨ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Today Now News

RELATED ARTICLES
- Advertisment -

POPULAR POSTS