16 C
Chandigarh

TODAY NOW NEWS

Friday, March 20, 2026
HomeBREAKING NEWSਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਸ਼ਿਕਾਗੋ ਨੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ, ਨਵੇਂ...

ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਸ਼ਿਕਾਗੋ ਨੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ, ਨਵੇਂ ਅਹੁੱਦੇਦਾਰਾਂ ਨੇ ਸਹੁੰ ਚੁੱਕੀ

ਸੈਕਰਾਮੈਂਟੋ 29 ਜਨਵਰੀ (ਹੁਸਨ ਲੜੋਆ ਬੰਗਾ)- ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਸ਼ਿਕਾਗੋ (ਐਫ ਆਈ ਏ ਸ਼ਿਕਾਗੋ) ਨੇ ਇਕ ਸ਼ਾਨਦਾਰ ਸਮਾਗਮ ਅਯੋਜਿਤ ਕਰਕੇ ਭਾਰਤ ਦਾ 73 ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿਚ ਅਮਰੀਕੀ ਕਾਂਗਰਸ ਦੇ ਤਿੰਨ ਮੈਂਬਰ ਤੇ ਹੋਰ ਅਹਿਮ ਸਖਸ਼ੀਅਤਾਂ ਹਾਜਰ ਸਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਮਲਹੋਤਰਾ ਦੀ ਅਗਵਾਈ ਵਾਲੀ ਨਵੀਂ ਟੀਮ ਨੇ ਆਪਣੇ ਅਹੁੱਦੇ ਦੀ ਸਹੁੰ ਵੀ ਚੁੱਕੀ। ਕਾਂਗਰਸ ਮੈਂਬਰਾਂ ਡੈਨੀ ਡੇਵਿਸ, ਬਰਾਡ ਸ਼ਨੀਡਰ ਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਸਮਾਗਮ ਨੂੰ ਸੰਬੋਧਨ ਕੀਤਾ। ਸ਼ਨੀਡਰ ਨੇ ਆਪਣੇ ਸੰਬੋਧਨ ਵਿਚ ਐਫ ਆਈ ਏ ਸ਼ਿਕਾਗੋ ਤੇ ਭਾਰਤੀ ਭਾਈਚਾਰੇ ਦੀ ਪ੍ਰੰਸਸਾ ਕਰਦਿਆਂ ਕਿਹਾ ਕਿ ਭਾਰਤੀਆਂ ਨੇ ਅਮਰੀਕਾ ਦੇ ਹਰੇਕ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਹੈ ਤੇ ਸਖਤ ਮਿਹਨਤ ਨਾਲ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਮਾਰਟਿਨ ਲੂਥਰ ਕਿੰਗ ਤੇ ਮਹਾਤਮਾ ਗਾਂਧੀ ਵਿਚ ਸਮਾਨਤਾ ਦੀ ਗੱਲ ਕਰਦਿਆਂ ਕਿਹਾ ਕਿ ਗਾਂਧੀ ਨੇ ਅੰਗਰੇਜਾਂ ਕੋਲੋਂ ਦੇਸ਼ ਆਜ਼ਾਦ ਕਰਵਾਇਆ ਜਦ ਕਿ ਮਾਰਟਿਨ ਲੂਥਰ ਕਿੰਗ ਨੇ ਅਮਰੀਕਾ ਵਿਚ ਔਰਤਾਂ ਨੂੰ ਵੋਟ ਦਾ ਹੱਕ ਦਵਾਇਆ। ਡੇਵਿਸ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਭਾਈਚਾਰੇ ਨੇ ਆਰਥਕ ਤੌਰ ‘ਤੇ ਅਮਰੀਕਾ ਨੂੰ ਮਜਬੂਤ ਬਣਾਇਆ ਹੈ। ਭਾਰਤੀ ਭਾਈਚਾਰੇ ਨੇ ਜੋ ਕੁਝ ਅਮਰੀਕਾ ਲਈ ਕੀਤਾ ਹੈ ਉਸ ਲਈ ਉਹ ਧੰਨਵਾਦ ਦੇ ਪਾਤਰ ਹਨ। ਕ੍ਰਿਸ਼ਨਾਮੂਰਤੀ ਨੇ ਆਪਣੇ ਸੰਬੋਧਨ ਵਿਚ ਅਮਰੀਕੀ ਰਾਜਨੀਤੀ ਵਿਚ ਭਾਰਤੀਆਂ ਦੇ ਵਧ ਰਹੇ ਪ੍ਰਭਾਵ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਤੋਂ ਭਾਰਤ ਤੇ ਅਮਰੀਕਾ ਦੇ ਸਾਂਝੇ ਕਦਰਾਂ ਕੀਮਤਾਂ ਵਾਲੇ ਸਿਸਟਮ ਦਾ ਪਤਾ ਲੱਗਦਾ ਹੈ। ਸਮਾਗਮ ਦੇ ਮੁੱਖ ਮਹਿਮਾਨ ਭਾਰਤ ਦੇ ਮਿਡਵੈਸਟ ਕੌਂਸਲ ਜਨਰਲ ਅਮਿਤ ਕੁਮਾਰ ਸਨ ਜਿਨ੍ਹਾਂ ਨੇ ਹੋਰ ਗੱਲਾਂ ਤੋਂ ਇਲਾਵਾ ਭਾਰਤ ਵੱਲੋਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਕੀਤੀਆਂ ਸਫਲ ਕੋਸ਼ਿਸ਼ਾਂ ਦਾ ਜਿਕਰ ਕੀਤਾ ਤੇ ਕਿਹਾ ਕਿ ਭਾਰਤ ਦੀ ਉੱਚ ਵੈਕਸੀਨੇਸ਼ਨ ਦਰ ਹੈ।

Today Now News

RELATED ARTICLES
- Advertisment -

POPULAR POSTS