17.1 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਨੇ ਚੋਰੀ ਦੇ ਮਾਲ ਸਮੇਤ ਕੀਤਾ ਮੁਲਜ਼ਮ ਨੂੰ ਗ੍ਰਿਫ਼ਤਾਰ

ਮਾਨਸਾ ਪੁਲਿਸ ਨੇ ਚੋਰੀ ਦੇ ਮਾਲ ਸਮੇਤ ਕੀਤਾ ਮੁਲਜ਼ਮ ਨੂੰ ਗ੍ਰਿਫ਼ਤਾਰ

ਮਾਨਸਾ, 27 ਜਨਵਰੀ /ਗੁਰਜੰਟ ਸਿੰਘ ਬਾਜੇਵਾਲੀਆ/ਐੱਸ,ਐੱਸ,ਪੀ ਮਾਨਸਾ ਦੀਪਕ ਪਾਰਿਕ ਆਈਪੀਐਸ ਨੇ ਦੱਸਿਆ ਕਿ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਸੰਦੀਪ ਉਰਫ ਲੇਡਾ ਪੁੱਤਰ ਦਰਸ਼ਨ ਸਿੰਘ ਵਾਸੀ ਮਾਨਸਾ ਨੂੰ ਚੋੋਰੀ ਦੇ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋੋਂ ਚੋੋਰੀ ਦਾ ਮਾਲ ਇੱਕ ਚਾਂਦੀ ਦਾ ਕੜਾ ਅਤੇ 1000/-ਰੁਪਏ ਦੀ ਨਗਦੀ ਦੀ ਬਰਾਮਦਗੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਮੁਲਜ਼ਮ ਨਸ਼ਿਆ ਦਾ ਧੰਦਾ ਕਰਦਾ ਹੈ, ਜਿਸਦੇ ਪਿਛਲੇ ਰਿਕਾਰਡ ਦੀ ਪੜਤਾਲ ਕਰਨ ਉਪਰੰਤ ਇਸ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਆਬਕਾਰੀ ਐਕਟ ਦਾ ਇੱਕ ਮੁਕੱਦਮਾ ਦਰਜ਼ ਰਜਿਸਟਰ ਹੈ, ਜੋੋ ਹਾਲੇ ਅਦਾਲਤ ਵਿੱਚ ਚੱਲ ਰਿਹਾ ਹੈ। ਐੱਸ,ਐੱਸ,ਪੀ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਵਿਖੇ ਮੁਦਈ ਨਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮਾਨਸਾ ਨੇ ਬਿਆਨ ਲਿਖਾਇਆ ਕਿ ਮਿਤੀ 23-01-2022 ਦੀ ਰਾਤ ਨੂੰ ਉਕਤ ਮੁਲਜ਼ਮ ਉਸਦਾ ਚਾਂਦੀ ਦਾ ਕੜਾ ਅਤੇ ਨਗਦੀ ਚੋੋਰੀ ਕਰਕੇ ਲੈ ਗਿਆ। ਮੁਦਈ ਦੇ ਬਿਆਨ ਪਰ ਮੁਲਜ਼ਮ ਸੰਦੀਪ ਉਰਫ ਲੇਡਾ ਪੁੱਤਰ ਦਰਸ਼ਨ ਸਿੰਘ ਵਾਸੀ ਮਾਨਸਾ ਦੇ ਵਿਰੁੱਧ ਮੁਕੱਦਮਾ ਨੰਬਰ 17 ਮਿਤੀ 25-01-2022 ਅ/ਧ 457,380 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਦੀ ਨਿਗਰਾਨੀ ਹੇਠ ਸ:ਥ: ਦਰਸ਼ਨ ਸਿੰਘ ਥਾਣਾ ਸਿਟੀ-2 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੁਲਜ਼ਮ ਦੇ ਟਿਕਾਣੇ ਤੇ ਰੇਡ ਕਰਕੇ ਉਸਨੂੰ ਕਾਬੂ ਕਰਕੇ ਮੌੌਕੇ ਤੇ ਉਸ ਪਾਸੋੋਂ ਚੋੋਰੀ ਦਾ ਮਾਲ ਇੱਕ ਚਾਂਦੀ ਦਾ ਕੜਾ ਅਤੇ 1000/-ਰੁਪਏ ਦੀ ਨਗਦੀ ਦੀ ਬਰਾਮਦਗੀ ਕੀਤੀ ਗਈ ਹੈ। ਮੁਲਜ਼ਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌੌਰਾਨੇ ਪੁਲਿਸ ਰਿਮਾਂਡ ਇਸ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਤੇ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ। ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ।

Today Now News

RELATED ARTICLES
- Advertisment -

POPULAR POSTS