
ਖੇਮਕਰਨ, 25 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਲਕਾ ਖੇਮਕਰਨ ਤੋਂ ਉਮੀਦਵਾਰ ਸ. ਦਲਜੀਤ ਸਿੰਘ ਗਿੱਲ ਨੇ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਸ. ਦਲਜੀਤ ਸਿੰਘ ਗਿੱਲ ਆਪਣੇ ਸਮਰਥੱਕਾਂ ਦੇ ਨਾਲ ਗੁਰਦੁਆਰਾ ਸ੍ਰੀ ਝਾੜੂ ਸਾਹਿਬ ਵਲਟੋਹਾ, ਗੁਰਦੁਆਰਾ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲੇ ਤੇ ਗੁਰਦੁਆਰਾ ਖੜ੍ਹੇ ਦਾ ਖਾਲਸਾ ਖੂਹ ਕਵੀਰਾਜ ਭਾਈ ਧੰਨਾ ਸਿੰਘ ਜੀ ਵਿਖੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਸ. ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਲੋਕ ਬਹੁਤ ਉਮੀਦਾਂ ਰੱਖ ਕੇ ਆਪਣੇ ਵਿਧਾਇਕ ਦੀ ਚੋਣ ਕਰਦੇ ਹਨ ਤੇ ਆਪਣਾ ਕੀਮਤੀ ਵੋਟ ਦੇ ਕੇ ਉਨ੍ਹਾਂ ਨੂੰ ਜਿੱਤ ਨਾਲ ਨਵਾਜਦੇ ਹਨ। ਇਸ ਲਈ ਉਮੀਦਵਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਸੇਵਾ ਕਰਨ ਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਖੇਮਕਰਨ ਦੇ ਨਿਵਾਸੀ ਉਨ੍ਹਾਂ ਨੂੰ ਇੱਕ ਵਾਰ ਮੌਕਾ ਦੇਣਗੇ ਤਾਂ ਉਹ ਹਲਕੇ ਦੇ ਵਿਕਾਸ ਤੇ ਸੁਧਾਰ ਦੇ ਲਈ ਅਣਥੱਕ ਮਿਹਨਤ ਕਰਨਗੇ । ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਵਿਵਸਥਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਪ੍ਰਣਾਲੀ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ । ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ, ਸਿੱਖਿਆ ਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਸਾਡਾ ਮੁੱਖ ਮਨੋਰਥ ਰਹੇਗਾ। ਇਸ ਮੌਕੇ ਉਨ੍ਹਾਂ ਨੇ ਹਲਕਾ ਖੇਮਕਰਨ ਦੇ ਨਿਵਾਸੀਆਂ ਨੂੰ ਆਪਣਾ ਸਾਥ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਕਜੁੱਟ ਹੋ ਕੇ ਹਲਕੇ ਦਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ, ਗੁਰਬੀਰ ਸਿੰਘ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ , ਬਲਜਿੰਦਰ ਸਿੰਘ ਵਲਟੋਹਾ, ਦਰਬਾਰਾ ਸਿੰਘ, ਬਲਵੀਰ ਸਿੰਘ ਵਲਟੋਹਾ, ਅਜੀਤ ਸਿੰਘ, ਪ੍ਰਦੀਪ ਸਿੰਘ, ਜਗੀਰ ਸਿੰਘ ਵਲਟੋਹਾ, ਗੁਰਭੇਜ ਸਿੰਘ ਪਨੂੰ, ਸੁਖਵੰਤ ਸਿੰਘ , ਮਿਲਖਾ ਸਿੰਘ ਦਰਬਾਰਾ ਸਿੰਘ ਲਧੂ, ਗੁਰਵਿੰਦਰ ਸਿੰਘ , ਸ਼ਬੇਗ ਸਿੰਘ , ਬੋਹੜ ਸਿੰਘ ਅਤੇ ਹਲਕੇ ਦੇ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ ।





