17.1 C
Chandigarh

TODAY NOW NEWS

Thursday, March 19, 2026
HomeBREAKING NEWSਮੀਂਹ ਕਾਰਨ ਨੁਕਸਾਨੀ ਫ਼ਸਲ ਦੇ ਖਰਾਬੇ ਲਈ ਵਿਸ਼ੇਸ਼ ਗਿਰਦਾਵਰੀਆਂ ਕਰਵਾਉਣ ਦੀ ਮੰਗ

ਮੀਂਹ ਕਾਰਨ ਨੁਕਸਾਨੀ ਫ਼ਸਲ ਦੇ ਖਰਾਬੇ ਲਈ ਵਿਸ਼ੇਸ਼ ਗਿਰਦਾਵਰੀਆਂ ਕਰਵਾਉਣ ਦੀ ਮੰਗ

ਪਟਿਆਲਾ (Raj Rani) ਸ਼ੋ੍ਮਣੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪੋ੍. ਪੇ੍ਮ ਸਿੰਘ ਚੰਦੂਮਾਜਰਾ ਨੇ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਖ਼ਰਾਬ ਹੋਈ ਕਣਕ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪੋ੍. ਚੰਦੂਮਾਜਰਾ ਨੇ ਆਖਿਆ ਕਿ ਬਾਰਿਸ਼ ਕਾਰਨ ਖੇਤਾਂ ‘ਚ ਪਾਣੀ ਖੜ੍ਹਨ ਨਾਲ ਕਣਕ ਦੀ ਫਸਲ ਪੂਰੀ ਤਰਾਂ੍ਹ ਤਬਾਹ ਹੋ ਚੁੱਕੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਫੋਨ ‘ਤੇ ਗੱਲਬਾਤ ਕਰ ਕੇ ਉਨਾਂ੍ਹ ਕਣਕ ਦੀ ਫਸਲ ਦੇ ਖਰਾਬੇ ਲਈ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਘੱਟੋਂ-ਘੱਟ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ

ਪੋ੍. ਚੰਦੂਮਾਜਰਾ ਨੇ ਆਖਿਆ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹੁਣ ਮੁੜ ਕਣਕ ਬੀਜਣ ਦਾ ਸਮਾਂ ਵੀ ਨਹੀਂ ਰਿਹਾ, ਇਸ ਲਈ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਫਸਲ ਦੇ ਖਰਾਬੇ ਦੀ ਭਰਪਾਈ ਕੀਤੀ ਜਾਵੇ ਅਤੇ ਮੁਆਵਜ਼ੇ ਦੀ ਰਕਮ ਨੂੰ ਦੁੱਗਣਾ ਕਰਕੇ ਘੱਟੋ ਘੱਟ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਕਿ ਕੁਦਰਤ ਦੇ ਮਾਰੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਉਨਾਂ੍ਹ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਨਵੀਂ ਤਕਨੀਕ ਅਪਣਾਈ ਜਾਵੇ ਤਾਂਜੋ ਹਰ ਸਾਲ ਕਿਸਾਨਾਂ ਨੂੰ ਹੁੰਦੇ ਇਸ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨਾਂ੍ਹ ਆਖਿਆ ਕਿ ਨਾਬਾਰਡ ਦੀਆਂ ਸਕੀਮਾਂ ਤਹਿਤ ਸਰਕਾਰ ਰੀਚਾਰਜਿੰਗ ਬੋਰਾਂ ਰਾਹੀਂ ਵਾਧੂ ਖੜ੍ਹੇ ਪਾਣੀ ਨੂੰ ਧਰਤੀ ਹੇਠ ਪੁੱਜਦਾ ਕਰੇ ਜਿਸ ਨਾਲ ਜਿਥੇ ਕਿਸਾਨ ਨੁਕਸਾਨ ਤੋਂ ਬਚ ਸਕਣਗੇ ਉਥੇ ਹੀ ਪਾਣੀ ਦੇ ਡਿੱਗ ਪੱਧਰ ਨੂੰ ਉਚਾ ਚੁੱਕਣ ‘ਚ ਮਦਦ ਮਿਲੇਗੀ।

ਉਨਾਂ੍ਹ ਅਖੀਰ ਵਿਚ ਆਖਿਆ ਕਿ ਪ੍ਰਸ਼ਾਸ਼ਨ ਭਾਵੇਂ ਚੋਣ ਅਮਲੇ ‘ਚ ਰੁਿਝਆ ਹੋਇਆ ਹੈ ਪਰ ਅਜਿਹੇ ਸਮੇਂ ‘ਚ ਕਿਸਾਨਾਂ ਦੀ ਬਾਹ ਫੜ੍ਹਨਾ ਪ੍ਰਸ਼ਾਸਨ ਦਾ ਫਰਜ਼ ਹੈ, ਪ੍ਰਸ਼ਾਸਨ ਇਸ ਖਾਰਬੇ ਦੀ ਗਿਰਦਾਵਰੀਆਂ ਕਰਵਾ ਕੇ ਫਸਲਾਂ ਦੇ ਖਰਾਬੇ ਦਾ ਤੁਰੰਤ ਢੁਕਵਾਂ ਮੁਆਵਜ਼ਾ ਦੇਵੇ।

Today Now News

RELATED ARTICLES
- Advertisment -

POPULAR POSTS