17.4 C
Chandigarh

TODAY NOW NEWS

Friday, March 20, 2026
HomeBREAKING NEWSਚੋਣਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਵੱਡਾ ਬਿਆਨ

ਚੋਣਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਵੱਡਾ ਬਿਆਨ

ਭਵਾਨੀਗੜ੍ਹ, ਲਹਿਰਾਗਾਗਾ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਚੋਣਾਂ ਦੇ ਮੁਕਾਬਲੇ ਜਾਗ੍ਰਿਤੀ ਚੇਤਨਾ ਮੁਹਿੰਮ ਚਲਾਉਣ ਦੇ ਤਹਿਤ ਅੱਜ ਪਿੰਡ ਚੋਟੀਆਂ ਵਿਖੇ ਕਰੋਨਾ ਦੀਆਂ ਹਦਾਇਤਾਂ ਦਾ ਖਿਆਲ ਰੱਖਦੇ ਹੋਏ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਕਾਰਜਕਾਰੀ ਪ੍ਰਧਾਨ ਲੀਲਾ ਸਿੰਘ ਚੋਟੀਆਂ ਅਤੇ ਬਲਾਕ ਆਗੂ ਰਾਮਚੰਦ ਸਿੰਘ ਚੋਟੀਆਂ ਨੇ ਕਿਹਾ ਕਿ ਜਥੇਬੰਦੀ ਦੀ ਸਮਝ ਚੋਣ ਬਾਈਕਾਟ ਦੀ ਨਹੀਂ ਸਗੋਂ ਨਿਰਪੱਖ ਰਹਿਣ ਦੀ ਹੈ ਜਿਸ ਮੁਤਾਬਕ ਪਿੰਡ ਕਮੇਟੀ ਤੋਂ ਲੈਕੇ ਸੂਬਾ ਕਮੇਟੀ ਤੱਕ ਕਿਸੇ ਵੀ ਕਿਸਮ ਦੀ ਚੋਣ ਵਿੱਚ ਹਿੱਸਾ ਨਹੀਂ ਲੈ ਸਕਦੇ ਅਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦੇ ਹਾਂ।

ਬੁਲਾਰਿਆਂ ਨੇ ਇਹ ਵੀ ਕਿਹਾ ਕਿ ਚੋਣਾਂ ਦੇ ਇਸ ਮੋਸਮ ਵਿੱਚ ਅਸੀਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਹਕੀਕੀ ਮੁੱਦਿਆ ਦੀ ਪਛਾਣ ਕਰਨ ਅਤੇ ਪਛਾਣ ਕੀਤੇ ਆਪਣੇ ਇੰਨਾਂ ਮੁੱਦਿਆ ‘ਤੇ ਸਭਨਾਂ ਚੋਣ ਪਾਰਟੀਆਂ ਨੂੰ ਸਵਾਲ ਕਰਨ ਅਤੇ ਇੰਨਾਂ ਮੁੱਦਿਆ ਦੇ ਹੱਲ ਲਈ ਅਸੈਂਬਲੀਆ ਅਤੇ ਪਾਰਲੀਮੈਂਟਾ ਦੀ ਥਾਂ ਸਾਂਝੇ ਸ਼ੰਘਰਸ਼ਾਂ ਤੇ ਟੇਕ ਰੱਖਣ। ਸਾਂਝੇ ਮੁੱਦਿਆਂ ਨੂੰ ਸਾਂਝੇ ਸ਼ੰਘਰਸ਼ਾਂ ਨਾਲ ਲੜਕੇ ਹੀ ਹੱਲ ਕਰਵਾਇਆ ਜਾ ਸਕਦਾ ਹੈ। ਜਥੇਬੰਦੀ ਨੇ ਨਾਹਰਾ ਦਿੱਤਾ ਹੈ ਕਿ “ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾਂ ਪੈਣਾ ਬੰਨ ਕਤਾਰ।”

ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਲੜ ਰਹੀਆ ਸਾਰੀਆਂ ਹੀ ਸਿਆਸੀ ਵੋਟ ਪਾਰਟੀਆਂ ਕਿਸਾਨਾਂ, ਮਜ਼ਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ‘ਚ ਵੰਡੀਆਂ ਪਾ ਕੇ ਉਨ੍ਹਾਂ ਦੀ ਏਕਤਾ ਨੂੰ ਲੀਰੋ-ਲੀਰ ਕਰਦੀਆਂ ਹਨ ਜਦਕਿ ਉਨ੍ਹਾਂ ਦੇ ਭਖਦੇ ਤੇ ਬੁਨਿਆਦੀ ਮਸਲਿਆਂ ਦਾ ਹੱਲ ਏਕਤਾ ਅਤੇ ਸ਼ੰਘਰਸ਼ਾਂ ਰਾਹੀਂ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਕੇ ਦੇ ਬਰਸਾਤੀ ਡੱਡੂ ਅੱਜ ਕੱਲ੍ਹ ਪਿੰਡਾਂ ਵਿੱਚ ਘੁੰਮ ਰਹੇ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀ ਆਪਣੀ ਚੋਣ ਮੁਹਿੰਮ ਭਖਾਈ ਹੋਈ ਹੈ। ਇਹ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਦੂਜੇ ‘ਤੇ ਤੋਹਮਤਾਂ ਲਾ ਰਹੀਆਂ ਹਨ, ਜਾਤਾਂ ਪਾਤਾਂ ‘ਚ ਪਾੜਾ ਪਾ ਰਹੀਆਂ ਹਨ, ਧਰਮਾਂ ਦੀ ਦੁਹਾਈ ਦੇ ਰਹੀਆਂ ਹਨ। ਇਸ ਮੌਕੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਪਿੰਡਾਂ ‘ਚ ਪਾਈਚਾਰਕ ਸਾਂਝ ਰੱਖਣ ਲਈ ਜਥੇਬੰਦੀ ਵੱਲੋਂ ਜਾਗ੍ਰਿਤੀ ਚੇਤਨਾ ਮੁਹਿੰਮ ਵਿੱਢੀ ਗਈ ਹੈ।

ਵੱਖ-ਵੱਖ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਬੇਈਮਾਨ, ਗ਼ਦਾਰ ਆਦਿ ਕਹਿ ਰਹੀਆਂ ਹਨ ਤੇ ਇਨ੍ਹਾਂ ਦੇ ਲੀਡਰ ਕਹਿ ਰਹੇ ਹਨ ਕਿ ਅਸੀਂ ਦੁੱਧ ਤੋਤੇ ਹਾਂ ਅਤੇ ਪੰਜਾਬ ਦੇ ਰੱਖਵਾਲੇ ਹਾਂ ਪਰ ਅਸਲ ਵਿੱਚ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਇਹ ਆਪਣੀਆਂ ਕਰਤੂਤਾਂ ਲੁਕਾਉਣ ਲਈ ਵੋਟਾਂ ਵਿੱਚ ਆਉਂਦੇ ਹਨ ਨਾ ਕਿ ਸਾਡੀ ਮੁਕਤੀ ਲਈ। ਆਗੂਆਂ ਨੇ ਕਿਹਾ ਕਿ ਵੋਟਾਂ ਤੋਂ ਪਾਸਾ ਵੱਟ ਕੇ ਸ਼ੰਘਰਸ਼ਾਂ ਦੇ ਰਾਹ ਪਉ, ਸ਼ੰਘਰਸ਼ਾਂ ਤੋਂ ਬਿਨਾਂ ਸਾਡੀ ਮੁਕਤੀ ਦਾ ਕੋਈ ਹੱਲ ਨਹੀਂ ਹੈ। ਇਸ ਮੌਕੇ ਪਿੰਡ ਇਕਾਈ ਪ੍ਰਧਾਨ ਟੇਕ ਸਿੰਘ, ਖਜਾਨਚੀ ਗੁਰਮੇਲ ਸਿੰਘ, ਮਿੱਠੂ ਸਿੰਘ, ਨਿਰਮਲ ਸਿੰਘ, ਭੂਰਾ ਸਿੰਘ ਅਤੇ ਔਰਤ ਵਿੰਗ ਦੀ ਇਕਾਈ ਪ੍ਰਧਾਨ ਕਰਨੈਲ ਕੌਰ, ਲਾਭ ਕੌਰ, ਪਰਮਜੀਤ ਕੌਰ ਅੰਗਰੇਜ਼ ਕੋਰ, ਅਮਰਜੀਤ ਕੌਰ ਤੋਂ ਇਲਾਵਾ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS