17.1 C
Chandigarh

TODAY NOW NEWS

Friday, March 20, 2026
HomeBREAKING NEWSਨੂੰਹ ਹੀ ਨਿਕਲੀ ਕਾਤਲ, ਗਿ੍ਫ਼ਤਾਰ

ਨੂੰਹ ਹੀ ਨਿਕਲੀ ਕਾਤਲ, ਗਿ੍ਫ਼ਤਾਰ

ਪਟਿਆਲਾ (Raj Rani) ਲੰਘੇ ਦਿਨੀਂ ਤਫਜਲਪੁਰਾ ‘ਚ ਦਿਨ-ਦਿਹਾੜੇ 70 ਸਾਲਾ ਬਜ਼ੁਰਗ ਸੁਰਜੀਤ ਕੌਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਤਿੰਨ ਦਿਨਾਂ ਅੰਦਰ ਹੀ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅੌਰਤ ਦੀ ਨੂੰਹ ਵੱਲੋਂ ਉਕਤ ਬਜ਼ੁਰਗ ਦਾ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨਿਰਮਲ ਕੌਰ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸਿਟੀ-2 ਮੋਹਿਤ ਅਗਰਵਾਲ ਨੇ ਦੱਸਿਆ ਕਿ ਲੰਘੇ ਦਿਨੀਂ ਬਜ਼ੁਰਗ ਅੌਰਤ ਦੇ ਕਤਲ ਦੇ ਮਾਮਲੇ ‘ਚ ਐੱਸਐੱਸਪੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਥਾਣਾ ਅਰਬਨ ਅਸਟੇਟ ਇੰਚਾਰਜ ਅੰਮਿ੍ਤਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਤਿੰਨ ਦਿਨਾਂ ਦੇ ਅੰਦਰ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਈ ਹੈ। ਬਜ਼ੁਰਗ ਅੌਰਤ ਦਾ ਕਤਲ ਉਸ ਦੀ ਨੂੰਹ ਮੁਲਜ਼ਮ ਨਿਰਮਲ ਕੌਰ ਵੱਲੋਂ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਪਿਛਲੇ ਲੰਬੇ ਸਮੇਂ ਤੋਂ ਸੱਸ ਨੂੰਹ ਦੇ ਵਿਚਕਾਰ ਵਿਵਾਦ ਚੱਲ ਰਿਹਾ ਸੀ। ਉਸ ਦਿਨ ਮਾਮਲਾ ਇੰਨਾ ਭੱਖ਼ ਗਿਆ ਕਿ ਉਹ ਆਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸਕੀ ਤੇ ਉਸ ਨੇ ਗੁੱਸੇ ‘ਚ ਆ ਕੇ ਆਪਣੀ ਸੱਸ ਨੂੰ ਧੱਕਾ ਮਾਰ ਦਿੱਤਾ ਤੇ ਉਹ ਕੰਧ ‘ਚ ਜਾ ਵੱਜੀ ਤੇ ਉਸ ਦੇ ਸਿਰ ਤੋਂ ਖੂਨ ਵਹਿਣ ਲੱਗ ਪਿਆ। ਇਸ ਤੋਂ ਬਾਅਦ ਨਿਰਮਲ ਕੌਰ ਨੇ ਸੁਰਜੀਤ ਕੌਰ ਤੇ ਥਾਪੀਆਂ ਨਾਲ ਕੁੱਟਮਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਉਕਤ ਅੌਰਤ ਨੇ ਆਪਣੇ ਜ਼ੁਰਮ ਨੂੰ ਛੁਪਾਉਣ ਲਈ ਘਰ ਵਿਚ ਕੱਪੜੇ ਤੇ ਹੋਰ ਸਾਮਾਨ ਬਿਖ਼ੇਰਿਆ ਤੇ ਗੁਰਦੁਆਰੇ ਜਾਣ ਦਾ ਡਰਾਮਾ ਰੱਚਣ ਲੱਗ ਪਈ ਤਾਂ ਕਿ ਉਸ ‘ਤੇ ਕਿਸੇ ਨੂੰ ਵੀ ਸ਼ੱਕ ਨਾ ਹੋ ਸਕੇ। ਇਸ ਦਾ ਖੁਲਾਸਾ ਉਸ ਨੇ ਆਪਣੇ ਇਕ ਰਿਸ਼ਤੇਦਾਰ ਕੋਲ ਵੀ ਕੀਤਾ ਸੀ ਜੋ ਜਾਂਚ ਵਿਚ ਸਾਹਮਣੇ ਆਇਆ ਹੈ। ਿਫ਼ਲਹਾਲ ਪੁਲਿਸ ਨੇ ਉਕਤ ਅੌਰਤ ਨੂੰ ਗਿ੍ਫ਼ਤਾਰ ਕਰ ਕੇ ਕਤਲ ਲਈ ਵਰਤੀ ਥਾਪੀ ਵੀ ਬਰਾਮਦ ਕਰ ਲਈ ਹੈ। ਅਦਾਲਤ ‘ਚ ਪੇਸ਼ ਕਰ ਕੇ ਦੋ ਦਿਨਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਲੰਘੇ ਦਿਨ ਘਰ ਵਿਚ ਹੀ ਬਜ਼ੁਰਗ ਅੌਰਤ ਦਾ ਕਤਲ ਕਰ ਦਿੱਤਾ ਸੀ ਤੇ ਘਰ ‘ਚੋਂ ਕਰੀਬ ਵੀਹ ਹਜ਼ਾਰ ਰੁਪਏ ਦੀ ਨਕਦੀ ਤੇ ਕੁਝ ਗਹਿਣੇ ਚੋਰੀ ਕਰ ਲਈ ਸ਼ਿਕਾਇਤ ਦਿੱਤੀ ਗਈ ਸੀ।

Today Now News

RELATED ARTICLES
- Advertisment -

POPULAR POSTS