16.8 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਦੀ ਕਮਾਂਡ ਵਿਧਾਨ ਸਭਾ ਹਲਕਾ ਮਾਨਸਾ ਵਾਸੀਆਂ...

ਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਦੀ ਕਮਾਂਡ ਵਿਧਾਨ ਸਭਾ ਹਲਕਾ ਮਾਨਸਾ ਵਾਸੀਆਂ ਨੇ ਖੁਦ ਸੰਭਾਲੀ ^ ਕੁਲਵਿੰਦਰ ਕੌਰ ਮਹਿਤਾ

ਮਾਨਸਾ 22 ਜਨਵਰੀ ( ਗੁਰਜੰਟ ਸਿੰਘ ਬਾਜੇਵਾਲੀਆ) ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁ਼ਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਮਾਨਸਾ ਸ਼ਹਿਰ ਦੇ ਲੋਕਾਂ ਵੱਲੋਂ ਆਪ ਮੁਹਾਰੇ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮਾਨਸਾ ਦਾ ਨਾਮ ਦੁਨੀਆਂ ਭਰ ਵਿੱਚ ਮਸ਼ਹੂਰ ਕਰਨ ਵਾਲੇ ਮਾਨਸਾ ਜਿਲ੍ਹੇ ਦੇ ਗਾਇਕ ਸਿੱਧੂ ਮੂਸੇਵਾਲਾ ਜਿੰਨ੍ਹਾਂ ਨੇ ਰਾਜਨੀਤੀ ਵਿੱਚ ਆਪਣਾ ਕਦਮ ਕਾਂਗਰਸ ਪਾਰਟੀ ਰਾਹੀਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਕੇ ਕੀਤਾ ਹੈ। ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਕਾਰਣ ਮਾਨਸਾ ਵਿਧਾਨ ਸਭਾ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ *ਤੇ ਲਿਜਾਣਾ ਅਤੇ ਰਾਜਨੀਤੀ ਵਿੱਚ ਬਦਲਾਅ ਕਰਨਾਂ ਦੱਸਿਆ ਹੈ ਕਿਉਂਕਿ ਉਹ ਕਰੋੜਾਂ ਰੁਪਏ ਤਾਂ ਆਪਣੇ ਗਾਇਕੀ ਦੇ ਸਫਰ ਵਿਚੋਂ ਕਮਾ ਰਹੇ ਸਨ ਪਰ ਉਨ੍ਹਾਂ ਆਪਣਾ ਪਿਛੋਕੜ ਨਾ ਛਡਦੇ ਹੋਏ ਆਪਣੇ ਪਿੰਡ ਵਿੱਚ ਹੀ ਆਪਣੀ ਰਿਹਾਇਸ਼ ਰੱਖੀ ਹੋਈ ਹੈ ਅਤੇ ਮਾਨਸਾ ਨਾਲ ਆਪਣਾ ਮੋਹ ਬਰਕਰਾਰ ਰੱਖਿਆ ਹੈ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਗਾਇਕੀ ਦੇ ਖੇਤਰ ਵਿੱਚ ਜ਼ੋ ਉਨ੍ਹਾਂ ਦਾ ਨਾਮ ਹੈ, ਉਸਦੀ ਵਰਤੋਂ ਕਰਦੇ ਹੋਏ ਮਾਨਸਾ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਕੁੱਝ ਕਰਨ ਦੀ ਕੋਸ਼ਿਸ਼ ਕਰਨਗੇ। ਸਿੱਧੂ ਮੂਸੇਵਾਲਾ ਦੀ ਟਿਕਟ ਘੋਸ਼ਿਤ ਹੋਣ ਤੋਂ ਬਾਅਦ ਅਤੇ ਸਿੱਧੂ ਮੂਸੇਵਾਲਾ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਮਾਨਸਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਆਪਣੀਆਂ ਤਕਰੀਰਾਂ ਰਾਹੀਂ ਇੰਨ੍ਹਾਂ ਪ੍ਰਭਾਵਿਤ ਕੀਤਾ ਹੈ ਕਿ ਹੁਣ ਮਾਨਸਾ ਸ਼ਹਿਰ ਦੇ ਲੋਕਾਂ ਨੇ ਮਾਨਸਾ ਦਾ ਨਾਮ ਦੁਨੀਆਂ ਭਰ ਵਿੱਚ ਮਸ਼ਹੂਰ ਕਰਨ ਵਾਲੇ ਇਸ 28 ਸਾਲਾ ਨੌਜਵਾਨ ਨੂੰ ਪੰਜਾਬ ਵਿਧਾਨ ਸਭਾ ਵਿੱਚ ਭੇਜਣ ਲਈ ਉਸਦੀ ਚੋਣ ਮੁਹਿੰਮ ਆਪ ਮੁਹਾਰੇ ਆਪਣੇ ਹੱਥਾਂ ਵਿੱਚ ਲੈ ਕੇ ਸਿੱਧੂ ਮੂਸੇਵਾਲੇ ਲਈ ਘਰ ਘਰ ਵੋਟਾਂ ਮੰੰਗਣ ਦਾ ਫੈਸਲਾ ਕਰ ਲਿਆ ਹੈ। ਇਸ ਲੜੀ ਦੀ ਸ਼ੁਰੁੂਆਤ ਵਿੱਚ ਅੱਜ ਵਾਰਡ ਨੰਬਰ 5 ਦੀ ਪੜ੍ਹੀ ਲਿਖੀ ਐਮਸੀ ਕੁਲਵਿੰਦਰ ਕੌਰ ਮਹਿਤਾ, ਰੁਪਾਲੀ ਗੁਪਤਾ, ਜ਼ਸਪ੍ਰੀਤ ਕੌਰ ਅਤੇ ਮਨਜੀਤ ਕੌਰ ਵੱਲੋਂ ਕਚਹਿਰੀ ਰੋਡ, ਲੋਹਾ ਢਲਾਈ ਵਾਲੀ ਗਲੀ, ਚੰਦ ਚਹਿਲ ਸਟਰੀਟ, ਹਰਦੇਵ ਟੈਂਟ ਹਾਊਸ ਪਿਪਲ ਕਾਲੋਨੀ ਵਿੱਚ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਦੁਨੀਆਂ ਦਾ ਮਸ਼ਹੂਰ ਇਹ ਕਲਾਕਾਰ ਆਪਣੇ ਜਿਲ੍ਹੇ ਦੇ ਵਿਕਾਸ ਲਈ ਆਪਣੇ ਪੀਕ ਤੇ ਚੱਲ ਰਹੇ ਸੰਗੀਤ ਦੇ ਕੈਰੀਅਰ ਨੂੰ ਦਾਅ *ਤੇ ਲਾ ਕੇ ਆਪਣੇ ਪਿੰਡ ਆ ਕੇ ਹੁਣ ਮਾਨਸਾ ਦੇ ਲੋਕਾਂ ਦੇ ਵਿਕਾਸ ਦੇ ਏਜੰਡੇ ਨੂੰ ਲੈ ਕੇ ਰਾਜਨੀਤੀ ਵਿੱਚ ਆਇਆ ਹੈ। ਇਸ ਮੁਹਿੰਮ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਜੀਤ ਕੌਰ ਨੇ ਵੀ ਭਾਗ ਲਿਆ।

Today Now News

RELATED ARTICLES
- Advertisment -

POPULAR POSTS