
*ਪਟਿਆਲਾ 22 ਜਨਵਰੀ,2022(Raj Rani)
ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ. ਵੈਨੂੰ ਪ੍ਰਸਾਦ ਵੱਲੋਂ ਕਲ 400 ਕੇ. ਵੀ. ਸਬ ਸਟੇਸ਼ਨ ਰਾਜਪੁਰਾ ਦਾ ਦੌਰਾ ਕੀਤਾ ਗਿਆ।ਇਸ ਮੌਕੇ ਤੇ ਇੰਜ: ਯੋਗੇਸ਼ ਟੰਡਨ ਡਾਇਰੈਕਟਰ ਟੈਕਨੀਕਲ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ,ਇੰਜ: ਰਾਜੀਵ ਕੁਮਾਰ ਗੁਪਤਾ ਮੁੱਖ ਇੰਜਨੀਅਰ ਟਰਾਂਸਮਿਸ਼ਨ ਸਿਸਟਮ ਅਤੇ ਹੋਰ ਸੀਨੀਅਰ ਅਫ਼ਸਰ ਨਾਲ 400 ਕੇ. ਵੀ. ਗ੍ਰਿਡ ਰਾਜਪੁਰਾ ਵਿਖੇ ਨਵੇਂ ਲਗ ਰਹੇ 500 ਐਮ. ਵੀ.ਏ .ਆਈ. ਸੀ. ਟੀ. ਦੇ ਕੰਮਾਂ ਸਬੰਧੀ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵੱਖ ਵੱਖ ਚਲ ਰਹੇ ਪ੍ਰੋਜੈਕਟਸ ਅਤੇ ਭਵਿੱਖ ਵਿੱਚ ਆਉਣ ਵਾਲੇ ਪ੍ਰੋਜੈਕਟਸ ਸਬੰਧੀ ਰਿਵਿਊ ਕੀਤਾ ਗਿਆ।
ਇਹ ਦੱਸਿਆ ਜਾਂਦਾ ਹੈ ਕਿ 500 ਐਮ.ਵੀ .ਏ .ਟ੍ਰਾਂਸਫਾਰਮਰ ਲੱਗਣ ਨਾਲ ਪੰਜਾਬ ਦੀ ਬਾਹਰੋਂ ਬਿਜਲੀ ਇਮਪੋਰਟ ਕਰਨ ਦੀ ਸਮਰੱਥਾ ਵੱਧ ਜਾਵੇਗੀ,ਜਿਸ ਨਾਲ ਅਗਲੇ ਪੈਡੀ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਮਦਦ ਮਿਲੇਗੀ
400 ਕੇ.ਵੀ . ਨਵੇਂ ਬਣ ਰਹੇ ਗ੍ਰਿਡ ਧਨਾਸੂ ਅਤੇ ਰੋਪੜ ਦੇ ਚਲ ਰਹੇ ਕੰਮ ਕਾਜ ਨੂੰ ਸਮੇਂ ਸਿਰ ਪੂਰਾ ਕਰਨ ਸਬੰਧੀ ਕੰਟਰੈਕਟਰ ਫਰਮਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ
ਇਸ ਮੌਕੇ ਤੇ 400 ਕੇ .ਵੀ ਗ੍ਰਿਡ ਰਾਜਪੁਰਾ ਤੋਂ ਭਲਵਾਨ( ਧੂਰੀ)ਗ੍ਰਿਡ ਦਾ ਰਿਮੋਟ ਸੰਚਾਲਨ ਅਤੇ ਰਾਜਪੁਰਾ ਗ੍ਰਿਡ ਦੇ 220 ਕੇ .ਵੀ. ਯਾਰਡ ਵਿੱਚ ਹੋਟ ਲਾਈਨ ਗੈਂਗ ਦੇ ਆਨਲਾਈਨ ਦੇ ਰਖ ਰਖਾਵ ਦੇ ਕੰਮ ਦਾ ਵੀ ਨਰੀਖਣ ਕੀਤਾ ਗਿਆ।
ਫੋਟੋ ਕੈਪਸਨ
ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ. ਵੈਨੂੰ ਪ੍ਰਸਾਦ ਵੱਲੋਂ ਕਲ 400 ਕੇ. ਵੀ. ਸਬ ਸਟੇਸ਼ਨ ਰਾਜਪੁਰਾ ਦਾ ਦੌਰਾ ਕੀਤਾ ਗਿਆ।ਇਸ ਮੌਕੇ ਤੇ ਇੰਜ: ਯੋਗੇਸ਼ ਟੰਡਨ ਡਾਇਰੈਕਟਰ ਟੈਕਨੀਕਲ ਵੀ ਨਾਲ ਨਜ਼ਰ ਆ ਰਹੇ ਹਨ










