17.1 C
Chandigarh

TODAY NOW NEWS

Friday, March 20, 2026
HomeBREAKING NEWSਭਾਰਤ ਬੰਦ ਕਰਨ ਦਾ ਐਲਾਨ, ਜਾਣੋ ਤਰੀਕ

ਭਾਰਤ ਬੰਦ ਕਰਨ ਦਾ ਐਲਾਨ, ਜਾਣੋ ਤਰੀਕ

ਰੂਪਨਗਰ :

ਇਨਕਲਾਬੀ ਧਿਰਾਂ ਦੇ ਵਲੋਂ ਦੇਸ਼ ਵਿਆਪੀ ਹੜਤਾਲ ਨੂੰ ਭਾਰਤ ਬੰਦ ਵਿੱਚ ਬਦਲਣ ਦੇ ਵਾਸਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਵਿੱਢ ਦਿੱਤੀਆਂ ਹਨ। ਦਰਅਸਲ, ਆਪਣੇ ਹੱਕਾਂ ਖ਼ਾਤਰ ਸਵਰਾਜ ਮਾਜਦਾ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ ਸੀਟੂ ਤੇ ਸਵਰਾਜ ਮਾਜਦਾ ਵਰਕਰਜ਼ ਯੂਨੀਅਨ ਸੀਟੂ ਵੱਲੋਂ 23, 24 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਸਵਰਾਜ ਮਾਜਦਾ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ ਸੀਟੂ ਤੇ ਸਵਰਾਜ ਮਾਜਦਾ ਵਰਕਰਜ਼ ਯੂਨੀਅਨ ਸੀਟੂ ਵੱਲੋਂ ਸਾਥੀ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਅੱਜ ਹੇਠ ਰੈਲੀ ਕੀਤੀ ਗਈ।

ਰੈਲੀ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਧਰਮਪਾਲ ਸੀਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਰਾਪਤੀ ਲਈ ਪਹਿਲੀ 19 ਜਨਵਰੀ 1982 ਦੀ ਦੇਸ਼ ਵਿਆਪੀ ਹੜਤਾਲ ਦੌਰਾਨ ਉੱਤਰ ਪ੍ਰਦੇਸ਼ ਤਮਿਲਨਾਡੂ ਤੇ ਕਰਨਾਟਕ ‘ਚ ਜਿੱਥੇ ਪੁਲਿਸ ਦਮਨ ਕਾਰਨ 10 ਕਿਸਾਨ ਮਜ਼ਦੂਰ ਸ਼ਹੀਦ ਹੋਏ, ਉੱਥੇ ਸੈਕੜੇ ਸਾਥੀ ਵੀ ਫੱਟੜ ਹੋਏ ਸਨ। ਕੁੱਲ ਹਿੰਦ ਕਿਸਾਨ ਸਭਾ ਸੀਟੂ ਤੇ ਖੇਤ ਮਜਦੂਰ ਯੂਨੀਅਨ ਵੱਲੋਂ ਹਰੇਕ ਸਾਲ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਪ੍ਰਣ ਕੀਤਾ ਜਾਂਦਾ ਹੈ ਕਿ ਕਿਸਾਨ-ਮਜ਼ਦੂਰਾਂ ਸਮੇਤ ਸਮੁੱਚੇ ਕਿਰਤੀ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਕਾਮਰੇਡ ਸੀਲ ਨੇ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜੇ ਗਏ ਸੰਘਰਸ਼ ਦੌਰਾਨ 734 ਕਿਸਾਨ-ਮਜ਼ਦੂਰ ਫੌਤ ਹੋਏ ਤੇ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਖ਼ਤਮ ਕੀਤੇ ਹਨ, ਬਾਕੀ ਮੰਗਾਂ ਜਿਉ ਦੀਆਂ ਤਿਉ ਖੜ੍ਹੀਆਂ ਹਨ। ਸੀਟੂ ਸਮੇਤ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 23 ਅਤੇ 24 ਫਰਵਰੀ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਮੌਕੇ ਟਰੇਡ ਯੂਨੀਅਨਾਂ ਵੱਲੋਂ ਆਪਣਿਆਂ ਮੰਗਾਂ ਦੇ ਨਾਲ ਕਿਸਾਨੀ ਮੰਗਾਂ ਵੀ ਰੱਖੀਆਂ ਹਨ। ਇਸ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਸ ਹੜਤਾਲ ਦੀ ਹਮਾਇਤ ਹੀ ਨਹੀਂ ਕੀਤੀ ਬਲਕਿ ਆਪਣੀਆਂ ਇਕਾਈਆਂ ਨੂੰ ਇਸ ਦੇਸ਼-ਵਿਆਪੀ ਹੜਤਾਲ ਨੂੰ ਭਾਰਤ ਬੰਦ ਵਿੱਚ ਬਦਲਣ ਲਈ ਪੇਂਡੂ ਭਾਰਤ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੈ।

ਇਸ ਲਈ ਸਾਰੇ ਸੂਝਵਾਨ ਸਾਥੀਆਂ ਦੀ ਡਿਊਟੀ ਬਣਦੀ ਹੈ ਕਿ ਹੈਂਕੜਬਾਜ਼ ਮੋਦੀ ਸਰਕਾਰ ਨੂੰ ਸ਼ੀਸਾ ਦਿਖਾਉਣ ਲਈ ਇਸ ਐਕਸ਼ਨ ਦਾ ਸੁਨੇਹਾ ਘਰ-ਘਰ ਤਕ ਲਿਜਾਇਆ ਜਾਵੇ। ਰੈਲੀ ਦੌਰਾਨ ਫੌਤ ਹੋਇਆ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਸੱਚੀ ਸਰਧਾਂਜਲੀ ਇਹੋ ਹੋਵੇਗੀ ਕਿ ਮਜ਼ਦੂਰ-ਕਿਸਾਨ ਸਮੇਤ ਸਮੁੱਚੇ ਕਿਰਤੀ ਵਰਗ ਨੂੰ ਜਾਤ ਧਰਮ ਮਜ਼ਹਬ ਤੋਂ ਉੱਪਰ ਉੱਠ ਕੇ ਸਾਂਝੀਆਂ ਮੰਗਾਂ ਮੁਸ਼ਕਿਲਾਂ ਦੇ ਹੱਲ ਲਈ ਇੱਕਮੁੱਠ ਹੋ ਕੇ 31 ਜਨਵਰੀ ਦੇ ਵਿਸ਼ਵਾਸਘਾਤ ਦਿਵਸ ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣ ਤੇ 23, 24 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਨੂੰ ਲਾਅ ਮਿਸਾਲ ਬਣਾਉਣ ਵਿੱਚ ਕੋਈ ਕਸਰ ਨਾ ਛੱਡੀ ਜਾਵੇ।

ਰੈਲੀ ਨੰ ਸੀਟੂ ਨਵਾਂਸ਼ਹਿਰ ਦੇ ਜਨਰਲ ਸਕੱਤਰ ਕਾਮਰੇਡ ਜਸਵੰਤ ਸਿੰਘ, ਸੈਣੀ ਸਵਰਾਜ ਮਾਜਦਾ ਵਰਕਰ ਯੂਨੀਅਨ ਦੇ ਪ੍ਰਧਾਨ ਸਾਥੀ ਅਜ਼ੈ ਕੁਮਾਰ, ਜਨਰਲ ਸਕੱਤਰ ਸਾਥੀ ਉਜਾਗਰ ਸਿੰਘ, ਵਿੱਤ ਸਕੱਤਰ ਸੁਨੀਲ ਕੁਮਾਰ, ਜੁਆਇੰਟ ਸਕੱਤਰ ਅਤੁਲ, ਦਿਲਬਾਗ ਸਿੰਘ, ਰਵੀ ਕੁਮਾਰ, ਜਗਤਾਰ ਸਿੰਘ, ਸਵਰਾਜ ਮਾਜਦਾ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਗ, ਇਕਬਾਲ ਸਿੰਘ ਆਦਿ ਹਾਜ਼ਰ ਸਨ। ਰੈਲੀ ‘ਚ ਆਏ ਆਗੂਆਂ ਤੇ ਵਰਕਰਾਂ ਦਾ ਸਾਥੀ ਪਰਮਜੀਤ ਸਿੰਘ ਪੰਮਾ ਵੱਲੋਂ ਧੰਨਵਾਦ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS