17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਗੁਰੂਦੁਆਰਾ ਰੋੜੀ ਸਾਹਿਬ।ਪਿੰਡ ਜਾਹਮਨ ਲਾਹੌਰ

ਗੁਰੂਦੁਆਰਾ ਰੋੜੀ ਸਾਹਿਬ।
ਪਿੰਡ ਜਾਹਮਨ ਲਾਹੌਰ

ਇਹ ਲਾਹੌਰ ਤੋਂ ਕੋਈ 25 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਪਾਕਿਸਤਾਨ ਇੰਡੀਆ ਦੇ ਬਾਰਡਰ ਤੋਂ 2-3 ਕਿਲੋਮੀਟਰ ਦੂਰ ਹੈ।
ਇਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਚਰਣ ਛੋਹ ਪ੍ਰਾਪਤ ਪਿੰਡ ਹੈ। ਇਸ ਪਿੰਡ ਤੋਂ ਬਾਹਰਲੇ ਪਾਸੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਖੜੀ ਹੈ।ਇਹ ਥਾਂ ਜਿੱਥੇ ਗੁਰੂ ਨਾਨਕ ਸਾਹਿਬ ਰਹੇ ਸਨ, ਤੇ ਇਸ ਜਗ੍ਹਾ ਨੂੰ ਰੋੜੀ ਸਾਹਿਬ ਦਾ ਨਾਮ ਦਿੱਤਾ ਗਿਆ।
ਇਸ ਪਿੰਡ ਦੇ ਲਾਗੇ ਹੀ ਡੇਰਾ ਚਾਹਲ ਪਿੰਡ ਹੈ,ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਰਹਿੰਦੇ ਸਨ।
ਇਸ ਗੁਰੂਦੁਆਰਾ ਸਾਹਿਬ ਦੀ ਇਮਾਰਤ ਦੀ ਤਾਮੀਰ ਭਾਈ ਵਧਾਵਾ ਸਿੰਘ ਜੀ ਨੇ ਸ਼ੁਰੂ ਕੀਤੀ ਸੀ।
ਇਸ ਗੁਰੂਦੁਆਰਾ ਸਾਹਿਬ ਦੇ ਨਾਲ ਬਹੁਤ ਵੱਡਾ ਸਰੋਵਰ ਵੀ ਬਣਵਾਇਆ ਗਿਆ ਸੀ, ਇਸ ਦੀ ਸੇਵਾ ਭਾਈ ਨਾਰੀਆ ਜੀ ਨੇ ਕੀਤੀ ਸੀ, ਜੋ ਇਸੇ ਹੀ ਪਿੰਡ ਵਿੱਚ ਰਹਿੰਦੇ ਸਨ ਅਤੇ ਉਜਾੜੇ ਤੋਂ ਪਹਿਲਾਂ ਤੱਕ ਇੱਥੇ ਵਿਸਾਖੀ ਅਤੇ 20 ਜੇਠ ਨੂੰ ਮੇਲੇ ਲਗਦੇ ਸਨ।
ਵੰਡ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੌਦਾਗਰ ਸਿੰਘ ਸਨ |
ਵੇਲੇ ਦੇ ਲੰਘਣ ਨਾਲ ਸਾਡਾ ਇਹ ਵਿਰਸਾ ਕਮਜ਼ੋਰ ਤੇ ਸਾਡੇ ਤੋਂ ਬਹੁਤ ਦੂਰ ਹੁੰਦਾ ਜਾਂਦਾ ਹੈ। ਵੰਡ ਤੋਂ ਬਾਅਦ ਅੱਜ ਤੱਕ ਇਸ ਗੁਰੂਦੁਆਰਾ ਸਾਹਿਬ ਦੀ ਇਮਾਰਤ ਜੋ ਆਪਣੀ ਆਖਰੀ ਸਾਹਾਂ ਤੇ ਖੜੀ ਹੈ ਤੇ ਇਹ ਦੋ ਮੰਜ਼ਿਲਾ ਇਮਾਰਤ ਅਪਣੇ ਅੰਦਰ ਸਿਖ ਧਰਮ ਦੀ ਹੋਂਦ ਨੂੰ ਸਾਂਭੀ ਬੈਠੀ ਹੈ।

ਪੁਰਵਾ ਮਸੌਦ
ਜੀਵੇ ਸਾਂਝਾ ਪੰਜਾਬ

Today Now News

RELATED ARTICLES
- Advertisment -

POPULAR POSTS