
ਚੰਡੀਗੜ੍ਹ :ਮੌਸਮ ਵਿਭਾਗ ਪੰਜਾਬ ਦੇ ਮੁਤਾਬਿਕ, ਅੱਜ ਸਵੇਰ ਤੋਂ ਗੁਜਰਦੀ ਬੱਦਲਵਾਈ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ ਕਿਨ-ਮਿਣ ਅਤੇ ਹਲਕੀਆਂ ਫੁਹਾਰਾਂ ਪਈਆਂ, ਜੋ ਕਿ ਹਿਮਾਚਲ ਨਾਲ ਲੱਗਦੇ ਖੇਤਰਾਂ ਅਜੇ ਵੀ ਜਾਰੀ ਹਨ।
ਅਗਲੇ 24 ਘੰਟਿਆਂ ਦੌਰਾਨ ਇੱਕ ਅੱਧੀ ਵਾਰ ਹੋਰ ਹਲਕੀਆਂ ਫੁਹਾਰਾਂ ਦੀ ਆਸ ਰਹੇਗੀ ਖਾਸਕਰ ਰਾਤੀ ਅਤੇ ਕੱਲ ਦੇਰ ਸਵੇਰ ਤੱਕ।
22-23 ਜਨਵਰੀ ਨੂੰ ਪੰਜਾਬ ਸਮੇਤ ਸਮੁੱਚੇ ਉੱਤਰ- ਭਾਰਤ ਨੂੰ ਦਰਮਿਆਨੇ ਅਤੇ ਕਿਤੇ-ਕਿਤੇ ਭਾਰੀ ਮੀਂਹ ਨਾਲ ਪ੍ਰਭਾਵਿਤ ਕਰੇਗਾ, ਬਹੁਤੇ ਖੇਤਰਾਂ ਚ ਝੜੀਨੁਮਾ ਮੀਂਹ ਵੇਖਣ ਨੂੰ ਮਿਲੇਗਾ, ਇਸ ਦੌਰਾਨ ਭਾਰੀ ਬਰਫਵਾਰੀ ਕਾਰਨ ਪਹਾੜੀ ਖੇਤਰਾਂ ਚ ਜਾਣ ਤੋਂ ਪਰਹੇਜ ਕੀਤਾ ਜਾਵੇ।
WD ਸਿਸਟਮ ਦੇ ਪਹਾੜੀ ਖੇਤਰਾਂ ਤੇ ਪੁੱਜਦਿਆਂ ਹੀ 21 ਜਨਵਰੀ ਦੁਪਿਹਰ ਬਾਅਦ ਹੀ ਇੱਕ ਚੱਕਰਵਾਤੀ ਹਵਾਵਾਂ ਦਾ ਖੇਤਰ ਲਹਿੰਦੇ ਪੰਜਾਬ ਤੇ ਬਣੇਗਾ, ਜਿਸ ਨਾਲ ਅਰਬ ਸਾਗਰ ਤੋਂ ਆਉਣ ਵਾਲੀਆਂ ਨਮ (ਪੁਰੇ) ਪੂਰਬੀ ਹਵਾਵਾਂ ਸਿਸਟਮ ਨੂੰ ਹੋਰ ਬਲ ਦੇਣਗੀਆਂ।


