
ਖੰਨਾ, 19 ਜਨਵਰੀ (ਪਰਮਜੀਤ ਸਿੰਘ ਧੀਮਾਨ)- ਅੱਜ ਬਾਰ ਐਸੋਸੀਏਸ਼ਨ ਖੰਨਾ ਦੇ ਅਹੁਦੇਦਾਰਾਂ ਦੀ ਮੰਗ ’ਤੇ ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਡਾ. ਸਤਪਾਲ ਅਤੇ ਵੈਕਸੀਨੇਸ਼ਨ ਇਚਾਰਜ ਡਾ. ਰਨਜੀਤ ਬੈਂਸ ਦੇ ਨਿਰਦੇਸ਼ਾਂ ’ਤੇ ਕੋਰਟ ਕੰਪਲੈਕਸ ਦੇ ਬਾਰ ਰੂਮ ਵਿਚ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿਚ ਏ. ਐਨ. ਐਮ. ਜਸਵੀਰ ਕੌਰ, ਆਸ਼ਾ ਵਰਕਰ ਜਸਵਿੰਦਰ ਕੌਰ ਅਤੇ ਰਾਜਦੀਪ ਕੌਰ ਵਲੋਂ ਕਰੀਬ 100 ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਨ ਅਤੇ ਕਲਰਕਾਂ ਦੇ ਪਹਿਲੀ ਅਤੇ ਦੂਸਰੀ ਡੋਜ਼ ਦੀ ਵੈਕਸੀਨ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਖੰਨਾ ਅਤੇ ਸੈਕਟਰੀ ਰਵੀ ਕੁਮਾਰ ਨੇ ਐਸ. ਐਮ. ਓ. ਡਾ. ਸਤਪਾਲ, ਡਾ. ਬੈਂਸ ਅਤੇ ਸਿਵਲ ਹਸਪਤਾਲ ਵਲੋਂ ਆਏ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਅਮਨਦੀਪ ਸਿੰਘ, ਸੰਯੁਕਤ ਸਕੱਤਰ ਰਾਜਿੰਦਰ ਸ਼ਰਮਾ, ਖਜਾਨਚੀ ਸੁਖਪ੍ਰੀਤ ਸਿੰਘ, ਕਾਰਜਕਾਰਨੀ ਮੈਂਬਰਾਨ ਸੁਖਦੀਪ ਸਿੰਘ, ਸੁਨੀਲ ਮਨੋਚਾ, ਲਖਵੀਰ ਸਿੰਘ, ਸੀਨੀਅਰ ਐਡਵੋਕੇਟ ਜਗਮੋਹਣ ਸਿੰਘ, ਬਰਿੰਦਰ ਡੇਵਿਟ, ਬੀ. ਕੇ. ਬੱਤਰਾ, ਰਣਜੀਤ ਸਿੰਘ ਸੇਖੋਂ, ਰਾਜੀਵ ਰਾਏ ਮਹਿਤਾ, ਜਸਵੰਤ ਸਿੰਘ ਕੈਂਥ, ਅਸ਼ੋਕ ਮੱਗੋ, ਹਿਮਾਸ਼ੂ ਖੰਨਾ, ਕਮਲਜੀਤ ਪਾਸੀ, ਰਾਘਵ ਖੰਨਾ, ਅਰਜਨ ਵੀਰ ਖੰਨਾ, ਆਯੂਸ਼ਪਾਲ ਸਿੰਘ, ਮਨਦੀਪ ਸਿੰਘ, ਕਾਜਲ ਵਾਲੀਆ, ਗੁਰਪ੍ਰੀਤ ਕੌਰ, ਹਰਜੀਤ ਕੌਰ, ਹਰਪ੍ਰੀਤ ਕੌਰ, ਅੰਜਲੀ ਆਦਿ ਹਾਜ਼ਰ ਸਨ।



