
ਪਟਨਾ ਸਿਟੀ : ਦੁਨੀਆ ਦੇ ਦੂਜੇ ਵੱਡੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਾਜਿੰਦਰ ਸਿੰਘ ਨੇ ਗਲ਼ੇ ’ਤੇ ਤਿੱਖੇ ਹਥਿਆਰ ਨਾਲ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਕਿਸੇ ਨੇ ਉਨ੍ਹਾਂ ਦੀ ਹੱਤਿਆ ਕੀਤੀ ਸੀ। 13 ਜਨਵਰੀ ਦੀ ਸਵੇਰੇ ਵਾਪਰੀ ਇਸ ਘਟਨਾ ਤੋਂ ਬਾਅਦ ਚੱਲ ਰਹੀਆਂ ਕਿਆਸ ਅਰਾਈਆਂ ’ਤੇ ਪੁਲਿਸ ਨੇ ਵਿਰਾਮ ਲਗਾ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਜੇਕਰ ਮੁੱਖ ਗ੍ਰੰਥੀ ਦੀ ਹੱਤਿਆ ਹੋਈ ਹੈ ਤਾਂ ਉਸ ’ਚ ਇਕ ਤੋਂ ਜ਼ਿਆਦਾ ਅਪਰਾਧੀ ਸ਼ਾਮਲ ਹੋ ਸਕਦੇ ਹਨ। ਥਾਣਾ ਮੁਖੀ ਗੌਰੀ ਸ਼ੰਕਰ ਗੁਪਤਾ ਨੇ ਦੱਸਿਆ ਕਿ ਮੁੱਖ ਗੰ੍ਰਥੀ ਭਾਈ ਰਾਜਿੰਦਰ ਸਿੰਘ ਦੀ ਪੀਐੱਮਸੀਐੱਚ ’ਚ ਇਲਾਜ ਦੌਰਾਨ 17 ਜਨਵਰੀ ਦੀ ਸਵੇਰੇ ਮੌਤ ਹੋ ਗਈ ਸੀ। ਹਸਪਤਾਲ ਸਥਿਤ ਪੁਲਿਸ ਪੋਸਟ ਦੀ ਪੁਲਿਸ ਨੂੰ ਮੁੱਖ ਗ੍ਰੰਥੀ ਦੇ ਵੱਡੇ ਪੁੱਤਰ ਰਣਜੀਤ ਸਿੰਘ ਵੱਲੋਂ ਦਿੱਤੇ ਗਏ ਲਿਖਤੀ ਬਿਆਨ ਦੇ ਆਧਾਰ ’ਤੇ ਹੀ ਹੱਤਿਆ ਦੀ ਐੱਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਐੱਫਆਈਆਰ ’ਚ ਉਨ੍ਹਾਂ ਦੇ ਪੁੱਤਰ ਨੇ ਮੁੱਖ ਗ੍ਰੰਥੀ ਦੀ ਹੱਤਿਆ ਕੀਤੇ ਜਾਣ ਦਾ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਨਾਮਜ਼ਦ ਜਾਂ ਕਿਸੇ ਅਣਪਛਾਤੇ ਵਿਅਕਤੀ ਨੂੰ ਦੋਸ਼ੀ ਦੱਸਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਆਪਣੇ ਪੱਧਰ ’ਤੇ ਮੁੱਖ ਗੰ੍ਰਥੀ ਹੱਤਿਆ ਕਾਂਡ ਦੀ ਜਾਂਚ ’ਚ ਲੱਗ ਗਈ ਹੈ।ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਤੇ ਬਿਸਤਰੇ ’ਤੇ ਜ਼ਖ਼ਮੀ ਹਾਲਤ ’ਚ ਡਿਗੇ ਪਏ ਸਨ ਮੁੱਖ ਗ੍ਰੰਥੀ
ਦਰਜ ਐੱਫਆਈਆਰ ਮੁਤਾਬਕ, ਗੁਰਦੁਆਰਾ ਕੰਪਲੈਕਸ ਸਥਿਤ ਮੀਰੀ ਪੀਰੀ ਨਿਵਾਸ ਦੇ ਕਮਰਾ ਨੰਬਰ ਚਾਰ ’ਚ ਮੁੱਖ ਗੰ੍ਰਥੀ ਭਾਈ ਰਾਜਿੰਦਰ ਸਿੰਘ ਰਹਿੰਦੇ ਸਨ। ਉਨ੍ਹਾਂ ਦਾ ਛੋਟਾ ਪੁੱਤਰ ਦੀਪਕ ਸਿੰਘ 13 ਜਨਵਰੀ ਦੀ ਸਵੇਰ 8.20 ਵਜੇ ਜਦੋਂ ਪਿਤਾ ਲਈ ਚਾਹ ਲੈ ਕੇ ਗਿਆ ਤਾਂ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਬਿਸਤਰੇ ’ਤੇ ਪਿਤਾ ਡਿਗੇ ਪਏ ਸਨ। ਉਨ੍ਹਾਂ ਨੂੰ ਗਲ਼ੇ ਹੇਠੋਂ ਵੱਢਿਆ ਗਿਆ ਸੀ। ਅਸੀਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ। ਉੱਥੋਂ ਦੇ ਸੁਪਰੀਡੈਂਟ ਡਾ. ਅਲਖ ਪ੍ਰਸਾਦ ਨੇ ਕਿਸੇ ਤਿੱਖੇ ਹਥਿਆਰ ਨਾਲ ਧੌਣ ਵੱਢਣ ਦੀ ਗੱਲ ਕਹਿ ਕੇ ਮਾਮਲਾ ਗੰਭੀਰ ਦੱਸਦਿਆਂ ਪੀਐੱਮਸੀਐੱਚ ਰੈਫਰ ਕਰ ਦਿੱਤਾ। ਇਲਾਜ ਦੌਰਾਨ 17 ਜਨਵਰੀ ਦੀ ਰਾਤ 2.45 ਵਜੇ ਉਨ੍ਹਾਂ ਦੀ ਮੌਤ ਹੋ ਗਈਕਮਰਾ ਨੰਬਰ ਚਾਰ ਨਾਲ ਜੁਡ਼ੇ ਕਈ ਸਵਾਲ ਖੋਲ੍ਹ ਸਕਦੇ ਨੇ ਮੌਤ ਦਾ ਭੇਤ
ਕਮਰਾ ਨੰਬਰ ਚਾਰ ’ਚ ਮੁੱਖ ਗ੍ਰੰਥੀ ਤੇ ਪੰਜ ’ਚ ਉਨ੍ਹਾਂ ਦੀ ਪਤਨੀ ਰਹਿੰਦੇ ਸਨ। ਜਿਸ ਤਿੱਖੇ ਹਥਿਆਰ ਨਾਲ ਮੁੱਖ ਗ੍ਰੰਥੀ ਦੀ ਧੌਣ ਵੱਢੀ ਗਈ, ਉਹ ਕਿੱਥੇ ਹੈ? ਕਮਰੇ ਦਾ ਦਰਵਾਜ਼ਾ ਬਾਹਰੋਂ ਕਿਸ ਨੇ ਬੰਦ ਕੀਤਾ? ਜਿਸ ਬਿਸਤਰੇ, ਗੱਦੇ ਤੇ ਸਿਰਹਾਣੇ ’ਤੇ ਮੁੱਖ ਗੰ੍ਰਥੀ ਸੁੱਤੇ ਹੋਏ ਸਨ, ਉਹ ਕਿਵੇਂ ਖਿੱਲਰਿਆ? ਗੁਰਦੁਆਰੇ ਦੀ ਪੁਖਤਾ ਸੁਰੱਖਿਆ ਵਿਵਸਥਾ ’ਚ ਆਖ਼ਰ ਕਿਸ ਨੇ ਸੰਨ੍ਹ ਮਾਰੀ? ਇਹ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਪੁਲਿਸ ਨੂੰ ਤਲਾਸ਼ਣੇ ਹੋਣਗੇ। ਕਮਰੇ ਨੇਡ਼ੇ ਲੱਗੇ ਸੀਸੀਟੀਵੀ ਕੈਮਰੇ ਦੀ ਤਾਰ ਵੀ ਹਟਾਈ ਗਈ ਸੀ। ਮੁੱਖ ਗੰ੍ਰਥੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਤੇ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਦੇਣ ਦੇ ਮਾਮਲੇ ਨਾਲ ਜੁਡ਼ੇ ਹੋਰ ਸਵਾਲ ਵੀ ਹਨ। ਪੁਲਿਸ ਮੁਤਾਬਕ ਇਨ੍ਹਾਂ ਸਾਰੇ ਸਵਾਲਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





