ਕਪੂਰਥਲਾ,15 ਜਨਵਰੀ-22
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂਂ ਫਗਵਾੜਾ, ਸੁਲਤਾਨਪੁਰ, ਭੁਲੱਥ ਅਤੇ ਕਪੂਰਥਲਾ ਲਈ ਪੋਲਿੰਗ ਸਟਾਫ਼ ਲਈ ਪਹਿਲੀ ਰਿਹਰਸਲ 20 ਜਨਵਰੀ ਨੂੰ ਹੋਵੇਗੀ,ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂਂ ਅੱਜ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਵਧੀਕ ਡਿਪਟੀ ਕਮਿਸ਼ਨਰਾਂ,ਰਿਟਰਨਿੰਗ ਅਫ਼ਸਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਚੋਣ ਤਿਆਰੀਆਂਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਦੀ ਰਿਹਰਸਲ ਸਮੇਂ ਕੋਵਿਡ ਨਿਯਮਾਂ ਦੀ ਪਾਲਨਾ ਯਕੀਨੀ ਬਣਾਈ ਜਾਵੇ। ਫ਼ਗਵਾੜਾ ਵਿਧਾਨ ਸਭਾ ਹਲਕੇ ਲਈ ਗੁਰੂ ਨਾਨਕ ਕਾਲਜ ਸੁਖਚੈਨਆਣਾ ਵਿਖੇ 9 ਤੋਂ 12 ਅਤੇ 12 ਤੋਂ 3 ਵਜੇਂ ਤੱਕ 20 ਜਨਵਰੀ ਨੂੰ ਪਹਿਲੀ ਰਿਹਰਸਲ ਹੋਵੇਗੀ।
ਇਸ ਤੋਂ ਇਲਾਵਾ ਕਪੂਰਥਲਾ ਹਲਕੇ ਲਈ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਅਤੇ ਰਣਧੀਰ ਸਕੂਲ ਵਿਖੇ 20 ਜਨਵਰੀ ਨੂੰ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ ਹੋਵੇਗੀ। ਇਸੇ ਤਰ੍ਹਾਂ ਭੁਲੱਥ ਹਲਕੇ ਲਈ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ 9 ਤੋਂ 12 ਅਤੇ 12 ਤੋਂ 3 ਵਜੇ ਤੱਕ ਰਿਹਰਸਲ ਹੋਵੇਗੀ,ਜਦਕਿ ਸੁਲਤਾਨਪੁਰ ਹਲਕੇ ਲਈ ਦਾਣਾ ਮੰਡੀ ਸੁਲਤਾਨਪੁਰ ਵਿਖੇ 9 ਤੋਂ 12 ਅਤੇ 2 ਤੋਂ 5 ਵਜੇਂ ਤੱਕ ਰਿਹਰਸਲ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਪਾਰਟੀਆਂਂ ਦੀ ਰਵਾਨਗੀ ਲਈ ਪੁਲਿਸ ਦੇ ਹਮਰੁਤਬਾ ਅਧਿਕਾਰੀਆਂਂ ਨਾਲ ਤਾਲਮੇਲ ਸਥਾਪਿਤ ਕਰਨ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਪੈਦਾ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਚੋਣ ਕਮਿਸ਼ਨ ਵਲੋਂਂ 80 ਸਾਲ ਤੋਂ ਉੱਪਰ,ਸਰੀਰਕ ਤੌਰ ਤੇ ਅਸਮਰੱਥ ਅਤੇ ਕੋਵਿਡ ਦੇ ਮਰੀਜ਼ਾਂ ਲਈ ਘਰ ਤੋਂਂ ਵੋਟ ਪਾਉਣ ਦੀ ਸਹੂਲਤ ਬਾਰੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਲਈ 12 ਡੀ ਫਾਰਮ ਅਜਿਹੀ ਸ਼੍ਰੇਣੀ ਵਾਲੇ ਯੋਗ ਵੋਟਰਾਂ ਤੱਕ ਪੁੱਜਦਾ ਕਰਨ।
ਉਨ੍ਹਾਂ ਪੋਲਿੰਗ ਕੇਂਦਰਾਂ ਤੋਂ ਬਾਇਓ ਮੈਡੀਕਲ ਵੇਸਟ ਇਕੱਠਾ ਕਰਨ ਲਈ ਆਸ਼ਾ ਵਰਕਰਾਂ ਨੂੰ ਨੋਡਲ ਅਧਿਕਾਰੀਆਂਂ ਵਜੋਂਂ ਨਾਮਜ਼ਦ ਕਰਨ ਦੇ ਨਿਰਦੇਸ਼ ਦਿਤੇ।
ਜ਼ਿਲ੍ਹਾ ਚੋਣ ਅਫ਼ਸਰ ਵਲੋਂਂ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ ਦੀ ਵਰਤੋਂਂ ਰੋਕਣ ਲਈ ਆਬਕਾਰੀ ਵਿਭਾਗ ਨੂੰ ਨਾਕਿਆਂਂ ਦੀ ਗਿਣਤੀ ਵਧਾਉਣ ਅਤੇ ਪੁਲਿਸ ਵਲੋਂਂ ਸਥਾਪਿਤ ਮਹੱਤਵਪੂਰਨ ਨਾਕਿਆਂਂ ਉੱਪਰ ਕੈਮਰੇ ਲਗਾਉਣ ਦੀ ਵੀ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਨਗਰ ਕੌਸਲਾਂ,ਨਗਰ ਨਿਗਮਾਂ ਦੇ ਅਧਿਕਾਰੀਆਂਂ ਨੂੰ ਨਿਰਦੇਸ਼ ਦਿੱਤੇ ਕਿ ਸਿਆਸੀ ਪਾਰਟੀਆਂਂ,ਉਮੀਦਵਾਰਾਂ ਦੇ ਚੋਣਾਂ ਸਬੰਧੀ ਇਸ਼ਤਿਹਾਰਾਂ ਲਈ ਯੂਨੀਪੋਲ ਆਦਿ ਕਿਰਾਏ ’ਤੇ ਦੇਣ ਸਮੇਂਂ ਉਨ੍ਹਾਂ ਉੱਪਰ ਲੱਗਣ ਵਾਲੇ ਇਸ਼ਤਿਹਾਰਾਂ ਦੇ ਮੈਟਰ ਦੀ ਜ਼ਿਲ੍ਹਾ ਪੱਧਰੀ ਮੀਡੀਆ ਮੌਨੀਟਰਿੰਗ ਤੇ ਸਰਟੀਫ਼ਿਕੇਸ਼ਨ ਕਮੇਟੀ ਤੋਂ ਪ੍ਰਵਾਨਗੀ ਲਾਜ਼ਮੀ ਲਈ ਜਾਵੇ।
ਵੀਡੀਓ ਕਾਨਫ਼ਰੰਸ ਵਿਚ ਵਧੀਕ ਡਿਪਟੀ ਕਮਿਸ਼ਰ(ਜ) ਅਦਿੱਤਯਾ ਉੱਪਲ,ਵਧੀਕ ਡਿਪਟੀ ਕਮਿਸ਼ਨਰ (ਵ) ਐਸ.ਪੀ ਆਂਗਰਾ,ਵਧੀਕ ਡਿਪਟੀ ਕਮਿਸ਼ਨਰ ਫ਼ਗਵਾੜਾ ,ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੂਪਮ ਕਲੇਰ,ਸਮੂਹ ਰਿਟਰਨਿੰਗ ਅਫ਼ਸਰ ਤੇ ਵੱਖ-ਵੱਖ ਚੋਣ ਸੈੱਲਾਂ ਦੇ ਨੋਡਲ ਅਧਿਕਾਰੀ ਤੇ ਚੋਣ ਤਹਿਸੀਲਦਾਰ ਮਨਜੀਤ ਕੌਰ ਨੇ ਵੀ ਭਾਗ ਲਿਆ।
ਕੈਪਸ਼ਨ- ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਦੀ ਤਸਵੀਰ।





