ਸੈਕਰਾਮੈਂਟੋ 15 ਜਨਵਰੀ (ਹੁਸਨ ਲੜੋਆ ਬੰਗਾ)-ਬਾਈਡਨ ਪ੍ਰਸ਼ਾਸਨ ਅਗਲੇ ਹਫਤੇ ਬੁੱਧਵਾਰ ਨੂੰ ਇਕ ਵੈਬਸਾਈਟ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਵੈਬਸਾਈਟ ‘ਤੇ ਹਰ ਅਮਰੀਕੀ ਪ੍ਰਤੀ ਵਿਅਕਤੀ 4 ਕੋਵਿਡ-19 ਟੈਸਟਿੰਗ ਕਿੱਟਾਂ ਮੁਫਤ ਲੈਣ ਲਈ ਬੇਨਤੀ ਕਰ ਸਕਦਾ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਿਕਾਰਡ ਪੱਧਰ ਉਪਰ ਵਧ ਰਹੇ ਕੋਵਿਡ ਮਾਮਲਿਆਂ ਕਾਰਨ ਬਾਈਡਨ ਪ੍ਰਸ਼ਾਸਨ ਨੇ 50 ਕਰੋੜ ਟੈਸਟ ਕਿੱਟਾਂ ਖਰੀਦੀਆਂ ਹਨ ਤੇ ਆਰਡਰ ਦੇਣ ਉਪਰੰਤ 7 ਤੋਂ 12 ਦਿਨਾਂ ਦੇ ਵਿਚ ਇਹ ਕਿੱਟਾਂ ਡਾਕ ਸੇਵਾ ਰਾਹੀਂ ਘਰਾਂ ਵਿਚ ਭੇਜ ਦਿੱਤੀਆਂ ਜਾਣਗੀਆਂ। ਇਸ ਹਫਤੇ ਦੇ ਸ਼ੁਰੂ ਵਿਚ ਰਾਸ਼ਟਰਪਤੀ ਜੋ ਬਾਈਡਨ ਨੇ ਇਕ ਅਰਬ ਟੈਸਟ ਕਿੱਟਾਂ ਖਰੀਦਣ ਦਾ ਐਲਾਨ ਕੀਤਾ ਸੀ।







