17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਲੇਖਕ ਸਨੇਹਇੰਦਰ ਸਿੰਘ ਮੀਲੂ ਦਾ ਸੇਵਾ ਮੁਕਤੀ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ...

ਲੇਖਕ ਸਨੇਹਇੰਦਰ ਸਿੰਘ ਮੀਲੂ ਦਾ ਸੇਵਾ ਮੁਕਤੀ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ

ਖੰਨਾ, 12 ਜਨਵਰੀ (ਪਰਮਜੀਤ ਸਿੰਘ ਧੀਮਾਨ) -ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਪੰਜਾਬੀ ਲੇਖਕ ਸਨੇਹਇੰਦਰ ਸਿੰਘ ਮੀਲੂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਬਿਜਲੀ ਬੋਰਡ) ਵਿੱਚੋਂ ਆਪਣੀਆਂ ਸ਼ਾਨਦਾਰ/ਬੇਦਾਗ ਸੇਵਾਵਾਂ ਨਿਭਾਉਂਦੇ ਹੋਏ ਸਬ ਡਵੀਜ਼ਨ ਭੜੀ ਤੋਂ ਸੇਵਾ-ਮੁਕਤ ਹੋ ਗਏ। ਇਸ ਸੰਬੰਧੀ ਪਾਵਰਕਾਮ ਦਫਤਰ ਭੜੀ ਦੇ ਐਸ. ਡੀ. ਓ. ਇੰਜ. ਜਗਰੂੁਪ ਸਿੰਘ, ਪ੍ਰਧਾਨ ਕ੍ਰਿਸ਼ਨ ਲਾਲ, ਆਰ. ਏ. ਰਾਹੁਲ ਚੌਧਰੀ, ਇੰਜ. ਸੁਲਤਾਨ ਸਿੰਘ ਮਾਨੂੰਪੁਰ, ਪ੍ਰਧਾਨ ਹਨੂੰਮਾਨ ਪ੍ਰਸ਼ਾਦਿ ਦੂਬੇ, ਗੁਰਸੇਵਕ ਸਿੰਘ ਭੰਗੂ, ਕਾ. ਕਰਮ ਚੰਦ ਖੰਨਾ, ਅਮਰੀਕ ਸਿੰਘ, ਅਜਮੀਲ ਖਾਨ ਦੀ ਯੋਗ ਅਗਵਾਈ ਹੇਠਾਂ ਪ੍ਰਤਾਪ ਰਿਜ਼ੋਰਟ ਖੰਨਾ ਵਿਖੇ ਉਲੀਕਿਆਂ ਵਿਦਾਇਗੀ ਤੇ ਸਨਮਾਨ ਸਮਾਰੋਹ ਸੱਭਿਆਚਾਰਕ ਰੰਗ ਵਿੱਚ ਰੰਗਿਆ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਦਾ ਮੋਹਲੇਧਾਰ ਵਰਖਾ ਵਿੱਚ ਦੂਰ ਦੁਰੇਡਿਓਂ ਪਹੁੰਚਣਾ ਸਮਾਰੋਹ ਨੂੰ ਚਾਰ ਚੰਨ੍ਹ ਲਗਾਉਂਦਾ ਹੈ। ਇਹ ਸਮਾਰੋਹ ਕਿਸੇ ਸੱਭਿਆਚਾਰਕ ਮੇਲੇ ਤੋਂ ਘੱਟ ਨਹੀਂ ਸੀ, ਜਿਸ ਵਿੱਚ ਆਏ ਹੋਏ ਪੰਜਾਬੀ ਲੋਕ ਗਾਇਕੀ ਦੇ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰਦੇ ਹੋਏ ਹਾਜ਼ਰੀਨ ਨੂੰ ਮੰਤਰ ਮੁਗਧ ਕਰ ਦਿੱਤਾ। ਵਿਭਾਗ ਦੇ ਸਹਿਕਰਮੀਆਂ ਵੱਲੋਂ ਬੜੇ ਹੀ ਅਦਬ ਸਤਿਕਾਰ ਨਾਲ ਆਪਣੇ ਸਾਥੀ ਕਰਮਚਾਰੀ ਨੂੰ ਮੋਹ ਭਿੱਜੀ ਮੁਹੱਬਤ ਨਾਲ ਵਿਦਾਇਗੀ ਮੌਕੇ ਸਨਮਾਨ ਦਿੰਦਿਆਂ ਭਵਿੱਖ ਲਈ ਦਿਲੀ ਸ਼ੁਭ-ਕਾਮਨਾਵਾਂ ਦਿੱਤੀਆਂ । ਵਿਭਾਗ ਵੱਲੋਂ ਆਪਣੀ ਰੀਤ ਅਨੁਸਾਰ ਸਨੇਹਇੰਦਰ ਸਿੰਘ ਮੀਲੂ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਮੰਜੂ ਕੌਰ ਮੀਲੂ ਨੂੰ ਸ਼ਾਲ, ਮੁਮੈਂਟੋਂ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਤੇ ਉਨ੍ਹਾਂ ਦੀ ਪਤਨੀ ਡਾ. ਅਨੀਤਾ ਕੰਗ ਐਮ. ਡੀ., ਕਹਾਣੀਕਾਰ ਤਰਸੇਮ ਸਿੰਘ ਭੰਗੂ ਗੁਰਦਾਸਪੁਰ, ਬਲਬੀਰ ਸਿੰਘ ਜਲਾਲਾਬਾਦੀ, ਸੁਰਿੰਦਰਪਾਲ ਸਿੰਘ ਢੰਡ, ਵਿਸ਼ਨੂੂੰ ਸ਼ਰਮਾ, ਸਮਾਜਸੇਵੀ ਰਣਬੀਰ ਸਿੰਘ ਕਾਕਾ, ਕੌਂਸਲਰ ਅਮਨਪ੍ਰੀਤ ਕੌਰ, ਸੁਰਿੰਦਰ ਸ਼ਰਮਾ, ਸੰਜੀਵ ਕੁਮਾਰ, ਬਿੰਦਾ ਸ਼ਰਮਾ, ਡਾ. ਦਵਿੰਦਰ ਸਿੰਘ, ਰਿਟਾ. ਪੰਚਾਇਤ ਅਫਸਰ ਬਲਵਿੰਦਰ ਸਿੰਘ, ਵਰਿੰਦਰ ਸਿੰਘ, ਸਤਵਿੰਦਰ ਸਿੰਘ ਪਟਿਆਲਾ, ਰਿਟਾ. ਐਸ. ਡੀ. ਓ. ਸਮਸ਼ੇਰ ਸਿੰਘ ਤੇ ਗੁਰਦੇਵ ਸਿੰਘ ਚੇਚੀ, ਸੁਖਮਿੰਦਰ ਸਿੰਘ ਫਰੌਰ, ਸੰਦੀਪ ਕੁਮਾਰ, ਪਵਨ ਕੁਮਾਰ, ਡਾ. ਹਰਜਿੰਦਰ ਰਾਣਾ ਨਾਭਾ, ਸਹਾਇਕ ਸਬ ਇੰਸਪੈਕਟਰ ਹਿਮੰਤ ਸਿੰਘ, ਸੁਦਾਗਰ ਸਿੰਘ ਧਨੌਆ, ਗੁਰਦੀਪ ਸਿੰਘ, ਰਾਜਿੰਦਰ ਸਿੰਘ ਜੰਡੂ, ਬਲਵੀਰ ਸਿੰਘ, ਡਾ. ਰੰਜਨ ਸੂਦ, ਦਲਜੀਤ ਸਿੰਘ, ਇੰਦਰਜੀਤ ਸਿੰਘ, ਸੁਮਿਤ ਸ਼ਰਮਾ, ਜਸਵਿੰਦਰ ਸਿੰਘ, ਯਾਦਵਿੰਦਰ ਸਿੰਘ ਪਸਿਆਣਾ, ਨਵਜੋਤ ਸਿੰਘ ਪਸਿਆਣਾ, ਕੁਲਵਿੰਦਰ ਸਿੰਘ, ਸੰਦੀਪ ਸਿੰਘ ਬੰਗਾਂ,ਯਸ਼ਦੀਪ ਸਿੰਘ, ਰਘਬੀਰ ਸਿੰਘ, ਲਖਵੀਰ ਸਿੰਘ, ਲਖਵਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਉਪਰੰਤ ਵੱਖ-ਵੱਖ ਬੁਲਾਰਿਆਂ ਵੱਲੋਂ ਆਪ ਨਾਲ ਸੇਵਾ ਕਾਲ ਦੌਰਾਨ ਬਿਤਾਏ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਰੂਪਵਾਨ ਕਰਦਿਆਂ ਨਿਕਟ ਭਵਿੱਖ ਵਿੱਚ ਉਸੇ ਊਰਜਾ ਨਾਲ ਆਪਣੀ ਅਗਲੇਰੀ ਜ਼ਿੰਦਗੀ ਵਿੱਚ ਵਿਚਰਨ ਲਈ ਪ੍ਰੇਰਿਤ ਕੀਤਾ। ਵਿਭਾਗ ਵੱਲੋਂ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਰਾਜਿੰਦਰ ਕੁਮਾਰ ਐੱਸ. ਡੀ. ਓ. ਖੰਨਾ ਸਿਟੀ-01, ਇੰਜਨੀਅਰ ਸੁਖਵਿੰਦਰ ਸਿੰਘ ਗਿੱਲ ਐਸ. ਡੀ. ਓ ਸਿਟੀ-02, ਅਰਪਿੰਦਰ ਸਿੰਘ ਦਿਓਲ ਐੱਸ. ਡੀ. ਓ ਸਬ ਅਰਬਨ ਖੰਨਾ, ਜਸਪ੍ਰੀਤ ਸਿੰਘ ਜੇ.ਈ, ਪਰਦੀਪ ਕੁਮਾਰ ਭੜੀ ਜੇ. ਈ. , ਹਰੀਸ਼ ਕੁਮਾਰ ਜੇ. ਈ. ਪਟਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਨੇਹਇੰਦਰ ਸਿੰਘ ਮੀਲੂ ਨੇ ਆਪਣੇ ਜੀਵਨ ਦੌਰਾਨ ਸਾਢੇ ਤਿੰਨ ਦਹਾਕਿਆਂ ਦਾ ਸਮਾਂ ਵਿਭਾਗ ਨੂੰ ਬੇਦਾਗ ਨੌਕਰੀ ਕਰਦਿਆਂ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਮਹਿਕਮੇ ਵੱਲੋਂ ਕਿਸੇ ਵੀ ਕਿਸਮ ਦੀ ਲਗਾਈ ਡਿਊਟੀ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਵਿਚ ਬਾਤੌਰ ਪ੍ਰੈਸ ਸਕੱਤਰ ਆਪਣੀ ਜਿੰਮੇਵਾਰੀ ਨੂੂੰ ਬਖੂਬੀ ਨਿਭਾਇਆ। ਇਸ ਮੌਕੇ ਫੈਡਰੇਸ਼ਨ ਆਗੂੁਆਂ ਨੇ ਭਵਿੱਖ ਵਿਚ ਵੀ ਸਨੇਹਇੰਦਰ ਮੀਲੂ ਬਤੌਰ ਪ੍ਰੈਸ ਸਕੱਤਰ ਪਹਿਲਾਂ ਵਾਂਗ ਆਪਣੀ ਜਿੰਮੇਵਾਰੀ ਸੰਭਾਲਗੇ।
ਇਸ ਮੌਕੇ ਉੱਘੇ ਸਮਾਜ ਸੇਵੀ ਸ਼ਸ਼ੀ ਵਰਧਨ, ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਓਬਰਾਏ, ਪਰਮਜੀਤ ਸਿੰਘ ਧੀਮਾਨ, ਜਸਬੀਰ ਕੌਰ ਜੱਸੀ ਮੁਹਾਲੀ, ਮੱਲ ਸਿੰਘ ਭਾਦਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਮੀਲੂ ਨੇ ਨੌਕਰੀ ਦੌਰਾਨ ਵਿਭਾਗ ਨੂੰ ਸੇਵਾਵਾਂ ਦਿੱਤੀਆਂ, ਉਥੇ ਉਸ ਵੱਲੋਂ ਸਾਹਿਤ ਸਿਰਜਣਾ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਜਿਸ ਸਦਕਾ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵੱਖ-ਵੱਖ ਸਾਹਿਤ ਸਭਾਵਾਂ ਵੱਲੋਂ ਮਾਣ ਸਨਮਾਨ ਪ੍ਰਾਪਤ ਕੀਤੇ। ਉਨ੍ਹਾਂ ਵਿਭਾਗ ਵੱਲੋਂ ਹੋਈ ਸੇਵਾ ਮੁਕਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇੰਨੇ ਵਰ੍ਹੇ ਜਿੰਮੇਵਾਰੀ ਨਾਲ ਆਪਣੀ ਨੌਕਰੀ ਨੂੰ ਨਿਭਾਇਆ, ਉਸੇ ਤਰ੍ਹਾਂ ਹੁਣ ਸਾਹਿਤ ਪ੍ਰਤੀ ਸੁਚੇਤ, ਚੇਤੰਨ ਅਤੇ ਆਪਣੀ ਪੂਰੀ ਪ੍ਰਤੀਬੱਧਤਾ ਦਾ ਖਿਆਲ ਰੱਖਦੇ ਹੋਏ ਵਿਰਸੇ ਵਿਚ ਮਿਲੇ ਸਾਹਿਤਕ ਬੀਜ ਨੂੰ ਹੋਰ ਬੁਲੰਦੀਆਂ ’ਤੇ ਲਿਜਾਂਦੇ ਹੋਏ ਪੰਜਾਬੀ-ਮਾਂ ਬੋਲੀ ਦੀ ਸੇਵਾ ਕਰਨਗੇ।

Today Now News

RELATED ARTICLES
- Advertisment -

POPULAR POSTS