17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹ^ਵਿਧਾਨ ਸਭਾਂ ਚੋੋਣਾਂ ਦੇ ਮੱਦੇਨਜ਼ਰ ਦੋੋਵਾਂ ਸੂਬਿਆਂ ਦੀ ਪੁਲਿਸ ਵੱਲੋੋਂ ਅੰਤਰਰਾਜੀ ਸਹਿਯੋਗ...

^ਵਿਧਾਨ ਸਭਾਂ ਚੋੋਣਾਂ ਦੇ ਮੱਦੇਨਜ਼ਰ ਦੋੋਵਾਂ ਸੂਬਿਆਂ ਦੀ ਪੁਲਿਸ ਵੱਲੋੋਂ ਅੰਤਰਰਾਜੀ ਸਹਿਯੋਗ ਸਥਾਪਤ ਕਰਨ ਲਈ ਕੀਤੀ ਮੀਟਿੰਗ

ਮਾਨਸਾ 12 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਜਿਲਾ ਮਾਨਸਾ ਦਾ ਬਾਰਡਰ ਏਰੀਆ ਹਰਿਆਣਾਂ ਪ੍ਰਾਂਤ ਨਾਲ ਲੱਗਦਾ ਹੋਣ ਕਰਕੇ ਨੇੜੇ ਆ ਰਹੀਆਂ ਵਿਧਾਨ ਸਭਾਂ ਚੋੋਣਾਂ^2022 ਨੂੰ ਨਿਰਵਿਘਨ ਨੇਪਰੇ ਚਾੜਨ ਲਈ ਅੱਜ ਉਹਨਾਂ ਵੱਲੋੋ ਸਿਰਸਾ (ਹਰਿਆਣਾ) ਪਹੁੰਚ ਕੇ ਪੁਲਿਸ ਮੁਖੀ ਡਾ, ਅਰਪਿਤ ਜੈਨ, ਆਈ,ਪੀ,ਐਸ, ਜੀ ਨਾਲ ਸੁਚੱਜੇ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਅਗਾਊ ਰਣਨੀਤੀ ਉਲੀਕੀ ਗਈ। ਦੋੋਵਾਂ ਜਿਿਲਆ ਦੀ ਪੁਲਿਸ ਵੱਲੋੋਂ ਸਾਂਝਾ ਵਟਸਐਪ ਗਰੁੱਪ ਬਣਾ ਕੇ ਸੂਚਨਾਵਾਂ ਦਾ ਆਦਾਨ^ਪ੍ਰਦਾਨ ਕੀਤਾ ਜਾਵੇਗਾ। ਆਪਣੇ ਆਪਣੇ ਏਰੀਆ ਦੇ ਬਾਰਡਰ ਪਰ ਪੈਂਦੇ ਮੇਨ ਪੁਆਇੰਟਾ ਤੇ ਸੰਯੁਕਤ ਨਾਕਾਬੰਦੀ ਕੀਤੀ ਜਾਵੇਗੀ ਤਾਂ ਜੋੋ ਸਮਾਜ ਵਿਰੋਧੀ ਮਾੜੇ ਅਨਸਰਾ ਅਤੇ ਨਸ਼ਾ ਸਮੱਗਲਰਾਂ *ਤੇ ਨਕੇਲ ਕਸੀ ਜਾ ਸਕੇ ਅਤੇ ਕੋਈ ਅਪਰਾਧੀ ਵਾਰਦਾਤ ਕਰਕੇ ਇੱਕ ਜਿਲੇ ਤੋੋਂ ਦੂੂਜੇ ਜਿਲੇ ਅੰਦਰ ਨਾ ਭੱਜ ਸਕੇ। ਐਸ,ਐਸ,ਪੀ, ਸਿਰਸਾ ਜੀ ਵੱਲੋਂ ਭਰੋਸਾ ਦਿਵਾਇਆ ਕਿ ਪੰਜਾਬ ਅੰਦਰ ਸਾਂਤੀਪੂਰਣ ਚੋੋਣਾਂ ਲਈ ਉਹਨਾਂ ਵੱਲੋ ਹਰ ਸੰਭਵ ਸਹਿਯੋੋਗ ਦਿੱਤਾ ਜਾਵੇਗਾ।
ਇਸਤੋਂ ਉਪਰੰਤ ਐਸ,ਐਸ,ਪੀ, ਮਾਨਸਾ ਵੱਲੋੋਂ ਹਰਿਆਣਾ ਪ੍ਰਾਂਤ ਨਾਲ ਲੱਗਦੇ ਅੰਤਰਰਾਜੀ ਨਾਕਿਆ ਰੋੜੀ, ਝੰਡਾਂ ਖੁਰਦ, ਸੰਘਾਂ, ਆਹਲੂਪੁਰ ਅਤੇ ਲੱਖੀਵਾਲਾ ਦੀ ਚੈਕਿੰਗ ਕੀਤੀ ਗਈ ਅਤੇ ਨਾਕਿਆਂ ਪਰ ਤਾਇਨਾਤ ਪੈਰਾ^ਮਿਲਟਰੀ ਫੋਰਸ ਪਾਸੋੋਂ ਉਹਨਾਂ ਦੀ ਡਿਊਟੀ, ਰਿਹਾਇਸ਼ ਅਤੇ ਖਾਣੇ ਆਦਿ ਦੇ ਪ੍ਰਬੰਧਾਂ ਸਬੰਧੀ ਪੁੱਛਿਆ ਗਿਆ ਅਤੇ ਇਸ ਮੌੌਕੇ ਹਾਜ਼ਰ ਸ੍ਰੀ ਪੁਸ਼ਪਿੰਦਰ ਸਿੰਘ ਡੀ,ਐਸ,ਪੀ, ਸਰਦੂਲਗੜ ਅਤੇ ਮੁੱਖ ਅਫਸਰ ਥਾਣਾ ਸਰਦੂਲਗੜ ਨੂੰ ਸੁਚੱਜਾ ਬੰਦੋਬਸਤ ਕਰਨ ਅਤੇ ਸਮੇਂ ਸਮੇ ਸਿਰ ਚੈਕਿੰਗ ਕਰਕੇ ਜਰੂਰੀ ਸੇਧਾਂ ਦੇਣ ਲਈ ਕਿਹਾ ਗਿਆ ਅਤੇ ਇਹਨਾਂ ਨਾਕਾ ਪੁਆਇੰਟਾਂ ਪਰ ਅਸਰਦਾਰ ਢੰਗ ਨਾਲ ਨਾਕਾਬੰਦੀ ਕਰਨ ਲਈ ਨਾਕਾ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।

Today Now News

RELATED ARTICLES
- Advertisment -

POPULAR POSTS