ਪਟਿਆਲਾ (Raj Rani) ਅਨਾਜ ਮੰਡੀ ਪਟਿਆਲਾ ਵਿਖੇ ਇੰਸਪੈਕਟਰ ਦਵਿੰਦਰ ਸਿੰਘ ਵੱਲੋਂ ਭਾਰੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇੰਸਪੈਕਟਰ ਵੱਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਕਿ ਜਿਸ ਗੱਡੀ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਉਨਾਂ੍ਹ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਸੜਕ ਦੇ ਉੱਪਰ ਚਲਦੇ ਸਮੇਂ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ ਕੰਮ ਕਰਵਾਉਣ ਸਮੇਂ ਕਿਸੇ ਵੀ ਵੱਡੇ ਅਫ਼ਸਰ ਜਾਂ ਉੱਚ ਅਧਿਕਾਰੀਆਂ ਦੀ ਨਹੀਂ ਸਿਫ਼ਾਰਸ਼ ਮੰਨੀ ਜਾਵੇਗੀ।

ਉਨਾਂ੍ਹ ਕਈ ਵਾਹਨ ਚਾਲਕਾਂ ਦੀ ਡਰਾਈਵਿੰਗ ਚੈੱਕ ਕਰ ਕੇ ਦੇਖੀ ਗਈ ਕਿ ਸਹੀ ਤਰਾਂ੍ਹ ਗੱਡੀ ਚਲਾ ਕੇ ਕਾਨੂੰਨ ਅਤੇ ਰੋਡ ਸੇਫਟੀ ਦੀ ਜਾਣਕਾਰੀ ਹੈ ਜਾਂ ਨਹੀਂ ਜਾਂ ਉਸ ਦੀ ਪਾਲਣਾ ਕਰਦਾ ਹੈ। ਇਸ ਦੇ ਨਾਲ ਹੀ ਇੰਸਪੈਕਟਰ ਵਲੋਂ ਵਾਹਨਾਂ ਨੂੰ ਚੈੱਕ ਕਰ ਕੇ ਉਸ ਦੀ ਪਾਸਿੰਗ ਵੀ ਕੀਤੀ ਗਈ ਅਤੇ ਜਾਣਕਾਰੀ ਦਿੱਤੀ ਗਈ ਕਿ ਰੋਡ ਦੇ ਚਲਦੇ ਸਮੇਂ ਗੱਡੀ ਦੀ ਸਹੀ ਕੰਡੀਸ਼ਨ ਹੋਣੀ ਚਾਹੀਦੀ ਹੈ ਅਤੇ ਕਾਗਜ਼ਾਤ ਅਤੇ ਗੱਡੀ ਦੀ ਮਿਆਦ ਪੂਰੀ ਹੋਣੀ ਚਾਹੀਦੀ ਹੈ। ਹਦਾਇਤਾਂ ਦਿੱਤੀਆਂ ਗਈਆਂ ਤੇ ਕਈਆਂ ਨੂੰ ਜਾਗਰੂਕ ਵੀ ਕੀਤਾ ਗਿਆ। ਇਸਦੇ ਨਾਲ ਹੀ ਇੰਸਪੈਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਬਿਨਾਂ ਪਾਸਿੰਗ ਵਾਲੀਆਂ ਗੱਡੀਆਂ ਰੋਡ ਉੱਪਰ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਬਿਨਾਂ ਸਿਫ਼ਾਰਸ਼ ਤੇ ਬਿਨਾਂ ਰਿਸ਼ਵਤ ਤੋਂ ਪਾਰਦਰਸ਼ਾ ਦੇ ਨਾਲ ਆਮ ਪਬਲਿਕ ਦਾ ਕੰਮ ਕੀਤਾ ਜਾਵੇਗਾ। ਉਨਾਂ੍ਹ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਿੱਤੀਆਂ ਹਨ ਉਸ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਸਰਕਾਰੀ ਕੰਮਕਾਜ ਕਰਵਾਉਣ ਆਉਂਦਾ ਤਾਂ ਉਸ ਦੇ ਮਾਸਕ ਜ਼ਰੂਰ ਲੱਗਿਆ ਹੋਣਾ ਚਾਹੀਦਾ ਤੇ ਸੁਰੱਖਿਆ ਹੀ ਲੋਕਾਂ ਨੂੰ ਸਿਹਤ ਨੂੰ ਠੀਕ ਰੱਖ ਸਕਦੀ ਹੈ।




