17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕਪਾਲ ਪੰਜਾਬ ਵੱਲੋਂ ਕੌਫੀ ਟੇਬਲ ਬੁੱਕ ‘ ਸਾਡਾ ਸੋਹਣਾ ਪੰਜਾਬ’ ਦੀ ਸ਼ਲਾਘਾ

ਲੋਕਪਾਲ ਪੰਜਾਬ ਵੱਲੋਂ ਕੌਫੀ ਟੇਬਲ ਬੁੱਕ ‘ ਸਾਡਾ ਸੋਹਣਾ ਪੰਜਾਬ’ ਦੀ ਸ਼ਲਾਘਾ

ਚੰਡੀਗੜ, 05 ਜਨਵਰੀ ਪੰਜਾਬ ਦੇ ਲੋਕਪਾਲ ਸ੍ਰੀ ਜਸਟਿਸ ਵਿਨੋਦ. ਕੇ. ਸ਼ਰਮਾ ਨੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀਮਤੀ ਸਸ਼ੀ ਪ੍ਰਭਾ ਦਰੇਵੇਦੀ, ਆਈ.ਪੀ.ਐਸ. ਦੀ ਹਾਜ਼ਰੀ ਵਿੱਚ ਪੰਜਾਬ ਇਨਫੋਟੈਕ ਦੇ ਚੇਅਰਮੈਨ ਸ੍ਰੀ ਹਰਪ੍ਰੀਤ ਸੰਧੂ ਵਲੋਂ ਲਿਖੀ ਅਤੇ ਰਮਣੀਕ ਕੁਦਰਤੀ ਥਾਵਾਂ ਨੂੰ ਦਰਸਾਉਂਦੀ ਕੌਫੀ ਟੇਬਲ ਬੁੱਕ, “ਸਾਡਾ ਸੋਹਣਾ ਪੰਜਾਬ’’, ਦੀ ਸ਼ਲਾਘਾ ਕੀਤੀ।

ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਦੀਆਂ ਰਮਣੀਕ ਥਾਵਾਂ ਨੂੰ ਦਰਸਾਉਂਦੀ ਇਸ ਸਾਰਥਕ ਕੌਫੀ ਟੇਬਲ ਬੁੱਕ “ਸਾਡਾ ਸੋਹਣਾ ਪੰਜਾਬ” ਨੂੰ ਲਿਖਣ ਲਈ ਚੇਅਰਮੈਨ ਪੰਜਾਬ ਇਨਫੋਟੈਕ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੱਜ ਕੌਫੀ ਟੇਬਲ ਬੁੱਕ ਦੀ ਝਲਕ ਦੇਖਣ ਉਪਰੰਤ ਕਿਹਾ ਕਿ ਨਿਸ਼ਚਤ ਤੌਰ ‘ਤੇ ਇਹ ਉਪਰਾਲਾ ਨਾ ਸਿਰਫ ਪੰਜਾਬ ਸਗੋਂ ਦੁਨੀਆਂ ਭਰ ਦੇ ਕੁਦਰਤ ਪ੍ਰੇਮੀਆਂ ਲਈ ਅਦਭੁਤ ਕੁਦਰਤ ਨਜ਼ਾਰਿਆਂ ਦੇ ਨੇੜੇ ਜਾਣ ਲਈ ਅਹਿਮ ਤੇ ਮਦਦਗਾਰ ਸਹਾਈ ਹੋਵੇਗਾ। ਇਸ ਕੌਫੀ ਟੇਬਲ ਬੁੱਕ ਵਿੱਚ ਮਨਮੋਹਕ ਕੁਦਰਤ ਥਾਵਾਂ ਨੂੰ ਦੇਖਣ ਲਈ, ਸੰਘਣੀ ਆਬਾਦੀ ਵਾਲੇ ਹਰੇ-ਭਰੇ ਜੰਗਲਾਂ ਦੇ ਸੁੰਦਰ ਨਜ਼ਾਰੇ, ਪੰਜਾਬ ਦੇ ਕਲ-ਕਲ ਕਰਦੇ ਦਰਿਆਵਾਂ ਦੇ ਸੁੰਦਰ ਦਿ੍ਰਸ਼ਾਂਟਾਂ ਨੂੰ
ਵਿੱਚ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।

ਕੌਫੀ ਟੇਬਲ ਬੁੱਕ ਵਿਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਵੀ ਖੂਬਸੂਰਤੀ ਨਾਲ ਜੋੜਿਆ ਗਿਆ ਹੈ ਜੋ ਇਸ ਗੱਲ ‘ਤੇ ਜੋਰ ਦਿੰਦਾ ਹੈ ਕਿ ਅਕਾਲਪੁਰਖ ਇਸ ਸਾਰੀ ਰਚਨਾ ਵਿਚ ਵਿਰਾਜਮਾਨ ਹੈ, ਸਰਵ-ਵਿਆਪਕ ਹੈ, “ਪਵਨ ਸਾਡਾ ਗੁਰੂ ਹੈ, ਪਾਣੀ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਤਾ ਹੈ’’ ਅਤੇ ਇਸ ਤਰਾਂ ਇਹ ਕਿਤਾਬ ਕੁਦਰਤ ਵਿੱਚ ਕਾਦਰ ਦੀ ਦੈਵੀ ਮੌਜੂਦਗੀ ਨੂੰ ਰੂਪਮਾਨ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਵੇਖਣ ਲਈ ਪ੍ਰੇਰਿਤ ਕਰੇਗੀ।

ਕੌਫੀ ਟੇਬਲ ਬੁੱਕ, “ਸਾਡਾ ਸੋਹਣਾ ਪੰਜਾਬ” ਦੇ ਲੇਖਕ ਹਰਪ੍ਰੀਤ ਸੰਧੂ ਨੇ ਅੱਜ ਲੋਕਪਾਲ ਪੰਜਾਬ ਨੂੰ ਕੌਫੀ ਟੇਬਲ ਬੁੱਕ ਦੀ ਪੇਸ਼ਕਾਰੀ ਦੌਰਾਨ ਦੱਸਿਆ ਕਿ ਉਨਾਂ ਨੇ ਇਹ ਕਿਤਾਬ ਨਦੀਆਂ, ਡੈਮਾਂ ਦੀ ਅਦਭੁਤ ਸੁੰਦਰਤਾ ਨੂੰ ਦਰਸਾਉਣ,ਕੁਦਰਤ ਦੀਆਂ ਵਿਲੱਖਣ ਤੇ ਰਮਣੀਕ ਥਾਵਾਂ ਨੂੰ ਪੇਸ਼ ਕਰਨ ਅਤੇ ਲੋਕਾਂ ਤੇ ਸੈਲਾਨੀਆਂ ਵਲੋਂ ਅਣਡਿੱਠੀਆਂ ਝੀਲਾਂ ਤੇ ਡੈਮਾਂ ਦਾ ਆਨੰਦ ਲੈਣ ਦੇ ਉਦੇਸ਼ ਨਾਲ ਤਿਆਰ ਕੀਤੀ ਹੈ। ਏ.ਡੀ.ਜੀ.ਪੀ. ਪੰਜਾਬ ਸ੍ਰੀਮਤੀ ਸਸ਼ੀ ਪ੍ਰਭਾ ਦਰੇਵੇਦੀ, ਆਈ.ਪੀ.ਐਸ. ਨੇ ਵੀ ਕੌਫੀ ਟੇਬਲ ਬੁੱਕ “ਸਾਡਾ ਸੋਹਣਾ ਪੰਜਾਬ” ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ।

Today Now News

RELATED ARTICLES
- Advertisment -

POPULAR POSTS