17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸਿਹਤਵੈਸੇ ਤਾਂ ਗਾਜਰਾਂ ਦਾ ਪੂਰਾ ਫ਼ਾਇਦਾ ਲੈਣ ਲਈ ਸਲਾਦ ਹੀ ਖਾਣਾ ਚਾਹੀਦਾ...

ਵੈਸੇ ਤਾਂ ਗਾਜਰਾਂ ਦਾ ਪੂਰਾ ਫ਼ਾਇਦਾ ਲੈਣ ਲਈ ਸਲਾਦ ਹੀ ਖਾਣਾ ਚਾਹੀਦਾ ਹੈ

ਵੈਸੇ ਤਾਂ ਗਾਜਰਾਂ ਦਾ ਪੂਰਾ ਫ਼ਾਇਦਾ ਲੈਣ ਲਈ ਸਲਾਦ ਹੀ ਖਾਣਾ ਚਾਹੀਦਾ ਹੈ। ਕਿਉਂਕਿ ਇਸ ਵਿਚਲੇ ਕੁੱਝ ਬਹੁਤ ਹੀ ਨਾਜ਼ੁਕ ਤੱਤ ਥੋੜ੍ਹਾ ਗਰਮ ਤੇ ਹੀ ਨਸ਼ਟ ਹੋ ਜਾਂਦੇ ਹਨ। ਕਾਫ਼ੀ ਤੱਤ ਪਾਣੀ ਚ ਬਹੁਤ ਜਲਦੀ ਘੁਲਕੇ ਨਿਕਲ ਜਾਂਦੇ ਹਨ।
ਸ਼ਾਇਦ ਇਸੇ ਲਈ ਕੁਦਰਤ ਨੇ ਗਾਜਰਾਂ ਨੂੰ ਕੱਚੀਆਂ ਵੀ ਸੁਆਦੀ ਬਣਾਇਆ ਹੈ। ਸਗੋਂ ਗਰਮ ਕਰਨ ਨਾਲ ਇਨ੍ਹਾਂ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ।
ਇਸਦੇ ਜੂਸ ਦਾ ਵੀ ਐਨਾ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਜੂਸ ਬਣਾਉਣ ਲੱਗਿਆਂ ਇਸਦਾ ਪਲਪ ਸੁੱਟ ਦਿੱਤਾ ਜਾਂਦਾ ਹੈ ਜਿਸ ਵਿੱਚ ਕਰੀਬ 60 ਪ੍ਰਤੀਸ਼ਤ ਤੱਤ ਚਲੇ ਜਾਂਦੇ ਹਨ।
ਇਵੇਂ ਹੀ ਗਾਜਰ ਦਾ ਗਜਰੇਲਾ ਬਣਾਉਂਦਿਆਂ ਜ਼ਿਆਦਾ ਗਰਮ ਹੋਣ ਕਾਰਨ ਗਾਜਰ ਵਿਚਲੇ ਕਰੀਬ 30% ਤੱਤ ਨਸ਼ਟ ਹੋ ਜਾਂਦੇ ਹਨ। ਜ਼ਿਆਦਾ ਖੰਡ ਪਾਉਣ ਕਾਰਨ ਇਹ ਲਿਵਰ ਅਤੇ ਗੁਰਦਿਆਂ ਲਈ ਖ਼ਤਰਨਾਕ ਵੀ ਬਣ ਜਾਂਦੇ ਹਨ।
ਗਜਰੇਲੇ ਨੂੰ ਜ਼ਿਆਦਾ ਤੜਕਣ ਕਾਰਨ ਵੀ ਗਾਜਰਾਂ ਵਿਚਲੇ ਅਨੇਕਾਂ ਤੱਤ ਉਲਟਾ ਨੁਕਸਾਨਦਾਇਕ ਬਣ ਜਾਂਦੇ ਹਨ।
ਜੇ ਗਜਰੇਲਾ ਬਣਾਉਣਾ ਹੀ ਹੋਵੇ ਤਾਂ ਗਾਜਰਾਂ ਕੱਦੂਕਸ਼ ਕਰਕੇ ਕਿਸੇ ਮੋਟੇ ਤਲੇ ਵਾਲੇ ਸਟੀਲ ਬਰਤਨ ਚ ਘੱਟ ਅੱਗ ਤੇ ਢਕਕੇ ਬਣਾਉ। ਇਹ ਥੋੜ੍ਹੇ ਸਮੇਂ ਚ ਅਪਣੀ ਹੀ ਸਟੀਮ ਚ ਬਣ ਜਾਏਗਾ। ਜਦ ਗਜਰੇਲਾ ਨਰਮ ਹੋ ਜਾਏ ਤਾਂ ਇਸ ਵਿੱਚ ਸ਼ੱਕਰ ਜਾਂ ਦੇਸੀ ਖੰੰਡ ਘੱਟ ਮਾਤਰਾ ਵਿੱਚ ਪਾ ਕੇ ਦੁਬਾਰਾ ਗਰਮ ਕਰੋ। ਵੈਸੇ ਬਿਨਾਂ ਮਿੱਠੇ ਵੀ ਗਜਰੇਲਾ ਬਹੁਤ ਪੌਸ਼ਟਿਕ ਹੁੰਦਾ ਹੈ।
ਗਾਜਰਾਂ ਨੂੰ ਦੁੱਧ ਚ ਉਬਾਲ ਕੇ ਹੋਰ ਵੀ ਸੁਆਦੀ ਗਜਰੇਲਾ ਬਣਾਇਆ ਜਾ ਸਕਦਾ ਹੈ। ਬਣੇ ਹੋਏ ਗਜਰੇਲੇ ਵਿੱਚ ਸੁੱਕਾ ਮਿਲਕ ਪਾਊਡਰ ਪਾ ਕੇ ਵੀ ਬਹੁਤ ਸੁਆਦੀ ਗਜਰੇਲਾ ਬਣਦਾ ਹੈ।
ਸ਼ੂਗਰ ਰੋਗ, ਦਿਲ ਰੋਗ, ਜਿਗਰ, ਪਿੱਤੇ, ਮਸਾਨੇ ਰੋਗ ਆਦਿ ਚ ਗਜਰੇਲਾ ਨਹੀਂ ਖਾਣਾ ਚਾਹੀਦਾ। ਇਹ ਮੋਟਾਪਾ ਵੀ ਵਧਾਅ ਸਕਦਾ ਹੈ ਤੇ ਬੀਪੀ ਵੀ ਵਧਣ ਲਾ ਸਕਦਾ ਹੈ ਤੇ ਪਥਰੀ ਵੀ ਬਣਾ ਸਕਦਾ ਹੈ।
ਜ਼ਿਆਦਾ ਅਤੇ ਰੋਜ਼ਾਨਾ ਗਜਰੇਲਾ ਖਾਣ ਵਾਲਿਆਂ ਨੂੰ ਜੇ ਪਹਿਲਾਂ ਹੀ ਥੋੜ੍ਹੀ ਬਹੁਤੀ ਅੰਤੜੀ ਸੋਜ਼, ਤੇਜ਼ਾਬੀਪਨ, ਬਵਾਸੀਰ, ਸੰਗ੍ਰਹਿਣੀ, ਅਲੱਰਜੀ, ਕਬਜ਼, ਜਲਣ ਆਦਿ ਰਹਿੰਦੀ ਹੋਵੇ ਤਾਂ ਉਨ੍ਹਾਂ ਦੇ ਬਵਾਸੀਰ ਬਣਨ ਦਾ ਖ਼ਤਰਾ ਹੁੰਦਾ ਹੈ। ਫੈਟੀ ਲਿਵਰ ਵਿੱਚ ਇਹ ਲਿਵਰ ਦੀ ਹਾਲਤ ਹੋਰ ਵੀ ਖ਼ਰਾਬ ਕਰ ਦਿੰਦਾ ਹੈ। ਪਿੱਤਾ ਸੋਜ਼ ਵਾਲੀ ਪਿੱਤਾ ਪਥਰੀ ਦਾ ਦਰਦ ਤੇਜ਼ ਹੋਣ ਲਾ ਸਕਦਾ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ, ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 94630-38229, 94654-12596
ਕਦੇ ਵੀ ਇਉਂ ਨਾ ਰਹੋ ਕਿ ਤੁਹਾਡੇ ਕਾਰਨ ਕਿਸੇ ਨੂੰ ਤਕਲੀਫ਼ ਜਾਂ ਚਿੰਤਾ ਹੋਵੇ। ਇਸ ਤਰੀਕੇ ਨਾਲ ਜੀਉ ਕਿ ਤੁਹਾਡਾ ਕਿਸੇ ਨਾ ਕਿਸੇ ਨੂੰ ਆਸਰਾ ਮਹਿਸੂਸ ਹੋਵੇ।

Today Now News

RELATED ARTICLES
- Advertisment -

POPULAR POSTS