ਐੱਸ.ਏ.ਐੱਸ ਨਗਰ, 3 ਜਨਵਰੀ ( ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸੈਸ਼ਨ 2021-22 ਦੀ ਚੌਥੀ ਤਿਮਾਹੀ ਵਿੱਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜੇ.ਆਰ.ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2021-22 ਦੀ ਚੌਥੀ ਤਿਮਾਹੀ ਵਿੱਚ ਲਈ ਜਾਣ ਵਾਲੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪਰੀਖਿਆ ਦੀਆਂ ਮਿਤੀਆਂ 27 ਅਤੇ 28 ਜਨਵਰੀ 2022 ਮਿੱਥੀਆਂ ਗਈਆਂ ਹਨ। ਪੰਜਾਬੀ ਪੇਪਰ ਏ ਦੀ ਪਰੀਖਿਆ 27 ਜਨਵਰੀ 2022 ਅਤੇ ਪੰਜਾਬੀ ਪੇਪਰ ਬੀ ਦੀ ਪਰੀਖਿਆ 28 ਜਨਵਰੀ 2022 ਨੂੰ ਹੋਵੇਗੀ। ਇਹ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ www.pseb.ac.in ਉੱਤੇ ਪਹਿਲੀ ਜਨਵਰੀ 2022 ਤੋਂ ਉਪਲਬਧ ਕਰਵਾ ਦਿੱਤੇ ਗਏ ਹਨ। ਹਰ ਪੱਖੋਂ ਮੁਕੰਮਲ ਪਰੀਖਿਆ ਫ਼ਾਰਮ 17 ਜਨਵਰੀ 2022 ਤੱਕ ਬੋਰਡ ਦੇ ਮੁੱਖ ਦਫ਼ਤਰ, ਐੈੱਸ.ਏ.ਐੱਸ.ਨਗਰ ਵਿਖੇ ਸਥਾਪਿਤ ਸਿੰਗਲ ਵਿੰਡੋ ਉੱਤੇ ਜਮ੍ਹਾਂ ਕਰਵਾਏ ਜਾ ਸਕਣਗੇ। ਕੰਟਰੋਲਰ ਪਰੀਖਿਆਵਾਂ ਨੇ ਹਦਾਇਤ ਕੀਤੀ ਕਿ ਸਬੰਧਤ ਪਰੀਖਿਆਰਥੀੂੰ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਆਪਣੇ ਮੈਟ੍ਰਿਕ ਪਾਸ ਹੋਣ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ।

ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਸ ਪਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ ਆਨ-ਲਾਈਨ ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬ ਸਾਈਟ ‘ਤੇ 21 ਜਨਵਰੀ 2022 ਤੋਂ ਉਪਲਬਧ ਹੋਣਗੇ।
ਇਸ ਪਰੀਖਿਆ ਸਬੰਧੀ ਵਿਸਤ੍ਰਿਤ ਜਾਣਕਾਰੀ ਪਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ www.pseb.ac.in ਤੇ ਉਪਲਬਧ ਹੈ।





