16 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਮੋਹਾਲੀ ਵਾਸੀਆਂ ਵਾਸਤੇ ਸਾਲ 2021 ਦਾ ਅਖੀਰਲਾ ਦਿਨ ਬਣਿਆ ਇਤਿਹਾਸਕ

ਮੋਹਾਲੀ ਵਾਸੀਆਂ ਵਾਸਤੇ ਸਾਲ 2021 ਦਾ ਅਖੀਰਲਾ ਦਿਨ ਬਣਿਆ ਇਤਿਹਾਸਕ

ਮੁਹਾਲੀ ਹਲਕੇ ਦੇ ਵਸਨੀਕਾਂ ਵਾਸਤੇ ਅੱਜ ਸਾਲ 2021 ਦਾ ਅਖੀਰਲਾ ਦਿਨ ਇਤਿਹਾਸਕ ਰਿਹਾ। 31 ਜਨਵਰੀ ਨੂੰ ਮੁਹਾਲੀ ਹਲਕੇ ਅਤੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਉਪਰਾਲਿਆਂ ਸਦਕਾ ਅੱਧਾ ਦਰਜਨ ਦੇ ਕਰੀਬ ਅਹਿਮ ਪ੍ਰਾਜੈਕਟ ਮਿਲੇ ਹਨ ਜਿਨ੍ਹਾਂ ਉਤੇ 800 ਕਰੋੜ ਰੁਪਏ  ਖਰਚ ਹੋਣਗੇ । ਅੱਜ ਵੱਖ ਵੱਖ ਪ੍ਰੋਗਰਾਮਾਂ ਵਿਚ ਅਹਿਮ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ  ਤੇ ਉਦਘਾਟਨ ਕੀਤੇ ਗਏ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸ਼ਾਮਲ ਰਹੇ। ਇਸ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ  ਮੇਅਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਿਸ਼ਵ ਜੈਨ, ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਡੀ ਸੀ ਈਸ਼ਾ ਕਾਲੀਆ ਐਸਐਸਪੀ ਨਵਜੋਤ ਮਾਹਲ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵਿਸੇਸ਼ ਤੌਰ ਤੇ ਹਾਜ਼ਰ ਸਨ।

ਅੱਜ ਮੁਹਾਲੀ ਵਿੱਚ  ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਉਪਰਾਲਿਆਂ ਸਦਕਾ ਆਏ ਪ੍ਰੋਜੈਕਟਾਂ ਵਿੱਚ  ਪਿੰਡ ਸ਼ੀਹਪੁਰ ਵਿਖੇ ਵਾਟਰ ਟਰੀਟਮੈਂਟ ਪਲਾਂਟ (375 ਕਰੋੋੜ ਰੁਪਏ) ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ। ਸਰਕਾਰੀ ਕਾਲਜ ਫੇਜ਼ 6 ਵਿਖੇ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ (27 ਕਰੋੜ ਰੁਪਏ) ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਨੇ ਰੱਖਿਆ। 

ਇਸ ਤੋਂ ਇਲਾਵਾ  ਸੈਕਟਰ 83 ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ (145 ਕਰੋੜ ਰੁਪਏ), ਸੈਕਟਰ 77 ਵਿਚ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ (200 ਕਰੋੜ ਰੁਪਏ) ਰੱਖਿਆ, ਸੈਕਟਰ 78 ਵਿੱਚ ਆਡੀਟੋਰੀਅਮ ਦਾ ਨੀਂਹ ਪੱਥਰ (15 ਕਰੋੜ ਰੁਪਏ) ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ  ਰੱਖਿਆ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ  ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਹਲਕੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਉਹ ਇਸ ਗੱਲ ਦੇ ਗਵਾਹ ਹਨ ਕਿਉਂਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਦਾ ਪ੍ਰੋਜੈਕਟ ਉਨ੍ਹਾਂ ਨੇ (ਬ੍ਰਹਮ ਮਹਿੰਦਰਾ) ਖੁਦ ਸਿਹਤ ਮੰਤਰੀ ਹੁੰਦਿਆਂ ਪਾਸ ਕੀਤਾ ਤੇ ਇਸ ਇਸ ਦੌਰਾਨ  ਪਿੰਡ ਜੁਝਾਰ ਨਗਰ ਤੋਂ ਜ਼ਮੀਨ ਲੈ ਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ  ਜ਼ਮੀਨ ਦੀ ਲੋੜ ਪੂਰੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿਚ ਬਾਕੀ ਪ੍ਰੋਜੈਕਟਾਂ ਵਾਸਤੇ ਵੀ ਅਥਾਹ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਉਪਰ ਵੀ ਦਬਾਅ ਪਾ ਕੇ  ਰੱਖਿਆ ਹੈ। ਉਨ੍ਹਾਂ ਇੱਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਮੋਹਾਲੀ ਦੀ ਸਿਟੀ ਬੱਸ ਸਰਵਿਸ ਦੀ ਫਾਈਲ ਵੀ ਉਨ੍ਹਾਂ ਨੇ ਕਲੀਅਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮੁਹਾਲੀ ਦੀ ਹੱਦਬੰਦੀ ਵਧਾਉਣ ਸਬੰਧੀ ਵੀ ਨੋਟੀਫਿਕੇਸ਼ਨ ਕਰ ਦਿੱਤੀ ਗਈ ਹੈ ਤੇ ਇਹ ਵਧਿਆ ਏਰੀਆ ਮੁਹਾਲੀ ਨਗਰ ਨਿਗਮ ਅਧੀਨ ਆਉਣ ਤੇ ਇਸ ਦਾ ਵੀ ਪਲਾਨਡ ਤਰੀਕੇ ਨਾਲ ਵਿਕਾਸ ਕੀਤਾ ਜਾ ਸਕੇਗਾ  ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਫ਼ਾਇਦਾ ਹੋਵੇਗਾ।

ਇਸ ਤੋਂ ਪਹਿਲਾਂ ਸੈਕਟਰ 78 ਆਡੀਟੋਰੀਅਮ ਦਾ ਨੀਂਹ ਪੱਥਰ ਰੱਖੇ ਜਾਣ ਮੌਕੇ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਨੇ ਬੋਲਦਿਆਂ ਕਿਹਾ ਤੇ ਉਨ੍ਹਾਂ ਨੇ ਮੋਹਾਲੀ ਦੇ ਵਸਨੀਕਾਂ ਨੂੰ ਦਿੱਤੇ ਆਪਣੇ ਤਮਾਮ ਵਾਅਦੇ ਇਕ ਇਕ ਕਰਕੇ ਪੂਰੇ ਕੀਤੇ ਹਨ ਅਤੇ ਇਸ ਤੋਂ ਵੀ ਵੱਧ ਕੇ ਮੁਹਾਲੀ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵੱਡੇ ਵੱਡੇ ਪ੍ਰਾਜੈਕਟ ਮੁਹਾਲੀ ਵਾਸਤੇ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਮੈਡੀਕਲ ਕਾਲਜ ਵਿਚ 100 ਵਿਦਿਆਰਥੀਆਂ ਦੀ ਐਡਮਿਸ਼ਨ ਹੋ ਚੁੱਕੀ ਹੈ ਤੇ ਇਹ ਅਤੇ ਇਸ ਸਾਲ ਤੋਂ ਨਵਾਂ ਸੈਸ਼ਨ ਸ਼ੁਰੂ ਹੋ ਜਾਵੇਗਾ ਜਦੋਂ ਕਿ ਮੈਡੀਕਲ ਕਾਲਜ ਦੀ ਉਸਾਰੀ ਜ਼ੋਰਾਂ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਸਰਕਾਰੀ ਕਾਲਜ ਦੇ ਵਿਚ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਜੌਲੀ ਤੋਂ ਮੋਹਾਲੀ ਨੂੰ 45 ਐਮਜੀਡੀ ਪਾਣੀ ਆਉਣਾ ਹੈ ਜਿਸ ਵਿੱਚੋਂ 20 ਐੱਮਜੀਡੀ ਪਾਣੀ ਵਾਸਤੇ ਬਟਨ ਅੱਜ  ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਬ ਕੇ ਮੋਟਰਾਂ ਚਾਲੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਆਉਂਦੇ 20 ਸਾਲਾਂ ਤਕ ਮੋਹਾਲੀ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਜੋ ਟਿਊਬਵੈੱਲ ਹਨ ਉਹ ਵੀ ਸਟੈਂਡ ਬਾਏ ਤੇ ਰਹਿਣਗੇ ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਵਧੇਗਾ ਅਤੇ ਪ੍ਰਦੂਸ਼ਣ ਵੀ ਘਟੇਗਾ। ਇਸ ਪ੍ਰੋਜੈਕਟ ‘ਤੇ 375 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੈਕਟਰ 83 ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਰੱਖਿਆ ਗਿਆ ਹੈ ਜਿਥੋਂ  ਸੀਵਰੇਜ ਦਾ ਪਾਣੀ ਟਰੀਟ ਹੋ ਕੇ ਮੁੜ ਮੁਹਾਲੀ ਵਿਖੇ ਆਵੇਗਾ ਅਤੇ ਪਾਰਕਾਂ ਤੇ ਗ੍ਰੀਨ ਬੈਲਟਾਂ ਦੀ  ਸਿੰਜਾਈ ਸਮੇਤ ਹੋਰਨਾਂ ਕੰਮਾਂ ਵਾਸਤੇ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਉੱਤੇ 145 ਕਰੋੜ ਰੁਪਿਆ ਖਰਚ ਕੀਤਾ ਜਾ ਰਿਹਾ ਹੈ।

 ਸੈਕਟਰ 78 ਵਿੱਚ ਆਡੀਟੋਰੀਅਮ ਦਾ ਨੀਂਹ ਪੱਥਰ ਸਮਾਗਮ ਵਿੱਚ ਬੋਲਦਿਆਂ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਧਰਤੀ ਪਿੰਡ ਸੋਹਾਣਾ ਦੀ ਹੈ ਜਿੱਥੋਂ ਭਗਤ ਆਸਾਰਾਮ ਆਉਂਦੇ ਹਨ ਜਿਨ੍ਹਾਂ ਦੀ ਇਸ ਇਲਾਕੇ ਵਿੱਚ ਬਹੁਤ ਮਾਨਤਾ ਹੈ  ਅਤੇ  ਉਨ੍ਹਾਂ ਦੇ ਨਾਂ ਤੇ ਹੀ ਇਸ ਆਡੀਟੋਰੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਗੁਰਸ਼ਰਨ ਸਿੰਘ  (ਭਾਈ ਮੰਨਾ ਸਿੰਘ) ਦੇ ਨਾਂ ਤੇ ਹਾਲ ਵੀ ਬਣਾਇਆ ਜਾਏਗਾ ਜਿੱਥੇ ਰੰਗਕਰਮੀ ਆਪਣੀਆਂ ਗਤੀਵਿਧੀਆਂ ਕਰ ਸਕਣਗੇ।  

ਉਨ੍ਹਾਂ ਦੱਸਿਆ ਕਿ ਸੈਕਟਰ ਸਤੱਤਰ ਦੇ ਵਿੱਚ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ ਇਸ ਪੂਰੇ ਇਲਾਕੇ ਦਾ ਕੇਂਦਰੀ ਸਥਾਨ  ਇਹ ਅਤੇ ਏਅਰਪੋਰਟ ਰੋਡ ਉੱਤੇ ਸਥਿਤ ਹੈ ਇਸ ਲਈ ਇੱਥੋਂ ਹਰ ਪਾਸੇ ਲਈ  ਬੱਸਾਂ ਦਾ ਆਉਣਾ ਜਾਣਾ ਸੁਖਾਲਾ ਰਹੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਫੇਜ਼ 6 ਵਿੱਚ ਬਣਿਆ ਬੱਸ ਅੱਡਾ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਜੋ ਕਿ ਪਿਛਲੀ ਅਕਾਲੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਇਹ ਸਾਬਕਾ ਡਿਪਟੀ ਸੀਐਮ ਦਾ ਕਹਿਣਾ ਸੀ ਕਿ ਤੇ ਹਵਾਈ ਜਹਾਜ਼ ਤੇ ਹੈਲੀਕਾਪਟਰ ਉਤਰਿਆ ਕਰਨਗੇ ਤੇ ਸਵਾਰੀਆਂ ਬੱਸਾਂ ਵਿੱਚ ਚਡ਼੍ਹਿਆ ਕਰਨਗੀਆਂ ਪਰ  ਇਹ ਸਾਰਾ ਕੁਝ ਹਵਾ-ਹਵਾਈ ਹੀ ਰਹਿ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ  ਦੋ ਹਜਾਰ ਸਤਾਰਾਂ ਵਿੱਚ ਵੀ ਚੋਣ ਮੈਦਾਨ ਵਿੱਚ ਆਪਣਾ ਮੁੱਖ ਮੰਤਰੀ ਆਪਣੇ ਮੰਤਰੀ ਅਤੇ ਆਪਣਾ ਪ੍ਰਸ਼ਾਸਨ ਬਣਾਉਣ ਦੇ ਦਾਅਵੇ ਕਰਦੀ ਸੀ ਪਰ ਨਾ ਤਾਂ ਉਦੋਂ ਆਮ ਆਦਮੀ ਪਾਰਟੀ ਦਾ ਕੁਝ ਬਣਿਆ ਅਤੇ ਨਾ ਹੀ ਹੁਣ ਕੁਝ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਉਹ ਸਟੇਬਲ ਸਰਕਾਰ ਚਾਹੁੰਦੇ ਹਨ ਤੇ ਨਾਲ ਹੀ ਉਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਜੋ ਪੰਜਾਬ ਨੂੰ ਸੁਰੱਖਿਅਤ ਰੱਖ ਸਕੇ  ਤੇ ਉਹ ਪਾਰਟੀ ਕਾਂਗਰਸ ਪਾਰਟੀ ਹੀ ਹੈ।

ਇਸ ਮੌਕੇ ਬੋਲਦਿਆਂ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,  ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ  ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਬਦੌਲਤ ਮੁਹਾਲੀ ਨੂੰ ਅੱਜ ਬਹੁਤ ਵੱਡੇ ਪ੍ਰਾਜੈਕਟ ਮਿਲੇ ਹਨ ਜਿਨ੍ਹਾਂ ਦਾ ਮੁਹਾਲੀ ਵਾਸੀਆਂ ਨੂੰ ਆਉਂਦੇ ਸਮੇਂ ਤਕ ਬਹੁਤ ਲਾਭ ਹੋਵੇਗਾ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਆਉਣ ਦੇ ਨਾਲ ਹੀ ਬਾਜ਼ਾਰ ਵਿੱਚ ਕਈ ਲੋਟੂ  ਟੋਲੇ ਤੇ ਦਲ ਬਦਲੂ ਭਰਮਾਉਣ ਦਾ ਯਤਨ ਕਰਨਗੇ ਪਰ ਏਨੀ  ਮਿਹਨਤ ਕਰਨ ਵਾਲਾ ਤੇ ਵਿਕਾਸ ਕਰਨ ਵਾਲਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨਹੀਂ ਮਿਲਣਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿਤਾਓ ਅਤੇ ਖੁਦ ਬਲਬੀਰ ਸਿੰਘ ਸਿੱਧੂ ਬਣ ਕੇ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਮੋਢੇ ਨਾਲ ਮੋਢਾ ਲਾ ਕੇ ਤੁਰੋ।

ਇਸ ਮੌਕੇ ਕਾਂਗਰਸ ਕਮੇਟੀ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਿਸ਼ਵ ਜੈਨ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ  ਦਿੱਤੇ।

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅਦਾ ਕੀਤੀ।

ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ, ਮੁਹਾਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਜਸਬੀਰ ਸਿੰਘ ਮਣਕੂ, ਅਨੁਰਾਧਾ ਆਨੰਦ, ਵਿਨੀਤ ਮਲਿਕ, ਬਲਜੀਤ ਕੌਰ, ਕੁਲਵਿੰਦਰ ਬਾਛਲ, ਬਲਰਾਜ ਧਾਲੀਵਾਲ, ਹਰਜੀਤ ਭੋਲੂ, ਕਮਲਪ੍ਰੀਤ ਸਿੰਘ ਬਨੀ, ਜਸਪ੍ਰੀਤ ਕੌਰ ਮੁਹਾਲੀ, ਦਵਿੰਦਰ ਵਾਲੀਆ, ਰੁਪਿੰਦਰ ਕੌਰ ਰੀਨਾ, ਰਵਿੰਦਰ ਸਿੰਘ, ਜਗਦੀਸ਼ ਜੱਗਾ, (ਸਾਰੇ ਕੌਂਸਲਰ), ਸੀਨੀਅਰ ਕਾਂਗਰਸੀ ਆਗੂ ਗੁਰਚਰਨ ਭਮਰਾ, ਜਤਿੰਦਰ ਆਨੰਦ, ਅਨਵਰ ਹੁਸੈਨ, ਨਵਜੋਤ ਬਾਛਲ, ਗਗਨ ਧਾਲੀਵਾਲ, ਬੂਟਾ ਸਿੰਘ ਸੁਹਾਣਾ,  ਕੁਲਵਿੰਦਰ ਸੰਜੂ, ਬਲਬੀਰ ਸਿੰਘ ਟਰਾਂਸਪੋਰਟਰ, ਅਸ਼ੋਕ ਕੌਂਡਲ, ਸੁਰਿੰਦਰ ਰਾਜਪੂਤ, ਲਖਮੀਰ ਸਿੰਘ, ਪਿੰਕਾ ਸਮੇਤ ਵੱਖ ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਪਿੰਡਾਂ ਦੇ ਮੋਹਤਬਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Today Now News

RELATED ARTICLES
- Advertisment -

POPULAR POSTS