16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਘੁਟਾਲੇ ਸਬੰਧੀ ਪਤਾ ਲੱਗਣ ਤੇ ਟੈਂਡਰ ਰੱਦ

ਘੁਟਾਲੇ ਸਬੰਧੀ ਪਤਾ ਲੱਗਣ ਤੇ ਟੈਂਡਰ ਰੱਦ

ਖੰਨਾ, 30 ਦਸੰਬਰ (ਪਰਮਜੀਤ ਸਿੰਘ ਧੀਮਾਨ) – ਨਗਰ ਕੌਂਸਲ ਖੰਨਾ ਵੱਲੋਂ ਸ਼ਹਿਰ ’ਚ ਸੀ.ਸੀ.ਟੀ.ਵੀ ਕੈਮਰੇ ਲਾਉਣ ਦੇ ਨਾਂਅ ’ਤੇ ਵੱਡਾ ਘੁਟਾਲਾ ਕਰਨ ਦੀ ਮਨਸ਼ਾ ਨਾਲ ਕਰੀਬ 47 ਲੱਖ ਰੁਪਏ ਦੇ ਟੈਂਡਰ ਲਾਏ ਗਏ ਸਨ। ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਕਰਨ ਉਪਰੰਤ ਇਹ ਟੈਂਡਰ ਰੱਦ ਕਰ ਦਿੱਤੇ ਗਏ ਹਨ। ਸ਼ਹਿਰ ਵਿਚ ਕਰੀਬ 150 ਕੈਮਰੇ ਲਾਉਣ ਦਾ ਟੈਂਡਰ ਸੀ, ਪਰ ਕੈਮਰੇ ਲਾਉਣ ਦਾ ਟੈਂਡਰ ਸੀ, ਪਰ ਕੈਮਰੇ ਲੱਗਣ ਵਾਲੀਆਂ ਥਾਵਾਂ ਨਹੀਂ ਦੱਸੀਆਂ ਗਈਆਂ। ਇਹ ਦੋਸ਼ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਪ੍ਰੀਤ ਸਿੰਘ ਪੌਂਪੀ ਤੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਲਾਏ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕੈਮਰੇ ਲਾਉਣ ਦੇ ਮਾਮਲੇ ’ਚ ਘੁਟਾਲਾ ਕਰਨ ਦੀ ਮਨਸ਼ਾ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਉਸ ਨੇ ਇਹ ਟੈਂਡਰ ਆਊਟ ਆਫ਼ ਏਜੰਡਾ ਲਿਆ ਕੇ ਲਾਏ ਸਨ, ਅਜਿਹਾ ਕਰਕੇ ਹਾਊਸ ਨੂੰ ਗੁੰਮਰਾਹ ਕੀਤਾ ਗਿਆ ਹੈ। ਆਊਟ ਆਫ਼ ਏਜੰਡੇ ’ਚ ਵੱਡੀ ਗੜਬੜੀ ਦਾ ਪਤਾ ਲੱਗਣ ਤੇ ਇਕ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ 23 ਦਸੰਬਰ ਨੂੰ ਟੈਂਡਰ ਰੱਦ ਕਰ ਦਿੱਤਾ ਗਿਆ, ਜਦੋਂ ਟੈਂਡਰ 3 ਜਨਵਰੀ 2022 ਨੂੰ ਖੁੱਲਣੇ ਸਨ, ਅਜਿਹਾ ਸਭ ਚੋਰੀ ਫੜੀ ਜਾਣ ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੈਂਡਰ ’ਚ ਕੈਮਰੇ ਤੇ ਹੋਰ ਸਮਾਨ ਦੀ ਜਿਹੜੀ ਕੀਮਤ ਦਿਖਾਈ ਗਈ ਹੈ। ਉਸ ਦਾ ਬਜ਼ਾਰ ਨਾਲੋਂ ਭਾਰੀ ਅੰਤਰ ਹੈ ਜਦੋਂ ਕਿ ਟੈਡਰਾਂ ’ਚ ਕੀਮਤ ਵੱਧ ਦਿਖਾਈ ਗਈ ਹੈ, ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ।
ਇਸ ਸਬੰਧੀ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕੌਂਸਲਰਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਸੁਰੱਖਿਆ ਤਹਿਤ ਸ਼ਹਿਰ ’ਚ ਕੈਮਰੇ ਲਾਏ ਜਾਣੇ ਹਨ, ਜਿਸ ਕਾਰਨ ਕੌਂਸਲ ਦੇ ਫੰਡਾਂ ਵਿਚੋਂ ਲਾਏ ਜਾਣ ਵਾਲੇ ਕੈਮਰਿਆਂ ਦੇ ਟੈਂਡਰ ਰੱਦ ਕੀਤੇ ਗਏ ਹਨ। ਕੌਂਸਲ ਦੇ ਈ.ਓ ਚਰਨਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦੇ ਕਹਿਣ ਤੇ ਟੈਂਡਰ ਰੱਦ ਕੀਤੇ ਗਏ ਹਨ, ਇਸ ਦੇ ਕਾਰਨਾਂ ਦਾ ਕੁੱਝ ਨਹੀਂ ਪਤਾ।

Today Now News

RELATED ARTICLES
- Advertisment -

POPULAR POSTS