16 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ ਵਿਚ ਕੋਰੋਨਾ ਪਾਜ਼ਟਿਵ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਘਟਾ ਕੇ 5...

ਅਮਰੀਕਾ ਵਿਚ ਕੋਰੋਨਾ ਪਾਜ਼ਟਿਵ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਘਟਾ ਕੇ 5 ਦਿਨ ਕੀਤਾ

ਸੈਕਰਾਮੈਂਟੋ 28 ਦਸੰਬਰ (ਹੁਸਨ ਲੜੋਆ ਬੰਗਾ)-‘ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ( ਸੀ ਡੀ ਸੀ) ਨੇ ਕੋਰੋਨਾ ਪਾਜ਼ਟਿਵ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਘਟਾ ਦਿੱਤਾ ਹੈ ਤੇ ਉਸ ਨੇ ਸਿਫਾਰਿਸ਼ ਕੀਤੀ ਹੈ ਕਿ ਇਕਾਂਤਵਾਸ ਦਾ ਸਮਾਂ 10 ਦਿਨਾਂ ਤੋਂ ਘਟਾ ਕੇ 5 ਦਿਨ ਕਰ ਦਿੱਤਾ ਜਾਵੇ। ਇਸੇ ਤਰਜ ‘ਤੇ ਸਿਹਤ ਅਧਿਕਾਰੀਆਂ ਨੇ ਪਾਜ਼ਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਏ ਲੋਕਾਂ ਲਈ ਵੀ ਇਕਾਂਤਵਾਸ ਦਾ ਸਮਾਂ ਘਟਾ ਕੇ 5 ਦਿਨ ਕਰ ਦਿੱਤਾ ਹੈ। ਇਹ ਤਬਦੀਲੀਆਂ ਓਮੀਕਰੋਨ ਵਾਇਰਸ ਦੇ ਮਾਮਲੇ ਵਧਣ ਤੇ ਹਸਪਤਾਲਾਂ, ਏਅਰਲਾਈਨਾਂ ਤੇ ਕਾਰੋਬਾਰੀ ਅਦਾਰਿਆਂ ਵਿਚ ਸਟਾਫ ਦੀ ਘਾਟ ਪ੍ਰਤੀ ਪ੍ਰਗਟਾਈ ਜਾ ਰਹੀ ਚਿੰਤਾ ਦਰਮਿਆਨ ਕੀਤੀਆਂ ਗਈਆਂ ਹਨ। ਖੋਜ਼ ਵਿਚ ਕਿਹਾ ਗਿਆ ਹੈ ਕਿ ਓਮੀਕਰੋਨ ਜੋ ਤੇਜੀ ਨਾਲ ਫੈਲਦਾ ਹੈ, ਨਾਲ ਹਲਕੀ ਬਿਮਾਰੀ ਹੁੰਦੀ ਹੈ। ਸੀ ਡੀ ਸੀ ਦੀ ਮੁੱਖੀ ਰੋਚਲ ਵਾਲੇਂਸਕੀ ਨੇ ਕਿਹਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ ਉਨ੍ਹਾਂ ਸਬੂਤਾਂ ਦੇ ਆਧਾਰ ‘ਤੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕ ਲੱਛਣ ਵਿਕਸਤ ਹੋਣ ਤੋਂ ਦੋ ਦਿਨ ਪਹਿਲਾਂ ਤੇ 3 ਦਿਨ ਬਾਅਦ ਵਿਚ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰਦੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਓਮੀਕਰੋਨ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ” ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਹੁੰਦੇ ਹਾਂ ਕਿ ਇਕ ਅਜਿਹੀ ਵਿਵਸਥਾ ਹੋਵੇ ਜਿਸ ਦੁਆਰਾ ਵਿਗਿਆਨਕ ਤੌਰ ‘ਤੇ ਸਮਾਜ ਨੂੰ ਸੁਰੱਖਿਅਤ ਰਖਿਆ ਜਾ ਸਕੇ

Today Now News

RELATED ARTICLES
- Advertisment -

POPULAR POSTS