16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੇ...

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ-ਪੱਤਰ

ਖੰਨਾ, 27 ਦਸੰਬਰ (ਪਰਮਜੀਤ ਸਿੰਘ ਧੀਮਾਨ) – ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲਾ ਜਨਰਲ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ, ਤਹਿਸੀਲ ਖੰਨਾ ਪ੍ਰਧਾਨ ਹਰਬੰਸ ਸਿੰਘ ਮੋਹਨਪੁਰ ਤੇ ਮੋਹਨ ਘਈ ਦੀ ਅਗਵਾਈ ਹੇਠਾਂ ਯੂਨੀਅਨ ਦੇ ਵਫ਼ਦ ਨੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਮੁੁੱਖ ਮੰਤਰੀ ਪੰਜਾਬ ਦੇ ਨਾਂਅ ਐਸਡੀਐਮ ਖੰਨਾ ਦਫਤਰ ਵਿਚ ਸੁਪਰਡੰਟ ਸ਼੍ਰੀਮਤੀ ਹਰਵਿੰਦਰ ਕੌਰ ਨੂੰ ਮੰਗ-ਪੱਤਰ ਦਿੱਤਾ ਗਿਆ। ਵਫ਼ਦ ਨੇ ਮੰਗ ਪੱਤਰ ’ਚ ਮਜ਼ਦੂਰਾਂ ਸਿਰ ਚੜਿਆ ਸਾਰਾ ਕਰਜ਼ਾ ਮੁਆਫ ਕਰਨ, ਸਰਕਾਰੀ ਅਤੇ ਵਾਧੂ ਜ਼ਮੀਨ ਮਜਦੁਰਾਂ ਵਿਚ ਮੁਫ਼ਤ ਵੰਡਣ ਤੇ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਸਿਰਫ਼ ਮਜ਼ਦੂਰਾਂ ਨੂੰ ਹੀ ਆਮ ਠੇਕੇ ਤੋਂ ਅੱਧੇ ਭਾਅ ਦੇਣ, ਮਨਰੇਗਾ ਅਧੀਨ ਬਣਦੀਆਂ ਸਾਰੀਆਂ ਸਹੂਲਤਾਂ ਮਜ਼ਦੂੁਰਾਂ ਨੂੰ ਦਿੱਤੀਆਂ ਜਾਣ, ਸਾਲ ’ਚ 200 ਦਿਨ ਕੰਮ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ। ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦਿੱਤੇ ਜਾਣ ਅਤੇ ਇਨ੍ਹਾਂ ਦੀ ਖ੍ਰੀਦ ਵੀ ਐਮ ਐਸ ਪੀ ਸਮੇਤ ਗਰੰਟੀ ਦਿੰਦਾ ਕਾਨੂੰਨ ਬਣਾਇਆ ਜਾਵੇ। ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ 44 ਕਾਨੂੰਨ ਮੁਫ਼ਤ ਬਹਾਲ ਕੀਤੇ ਜਾਣ, ਸਾਰਿਆਂ ਲੋੜਵੰਦਾਂ ਲਈ ਨੀਲੇ ਕਾਰਡ ਬਣਾਏ ਜਾਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ, ਹਰ ਜੀਅ ਨੂੂੰ ਹਰ ਮਹੀਨੇ 10 ਕਿਲੋਂ ਕਣਕ/ਚਾਵਲ ਅਤੇ 16 ਅਤਿ ਜਰੂੁਰੀ ਖਾਣ ਪੀਣ ਵਾਲੀਆਂ ਵਸਤਾਂ ਵਾਜਵ ਭਾਅ ’ਤੇ ਦਿੱਤੀਆਂ ਜਾਣ, ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਬਨਾਉਣ ਲਈ 03 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਬੁਢਾਪਾ, ਵਿਧਵਾ, ਅੰਗਹੀਣ ਲਈ ਪੈਨਸ਼ਨ 6000/- ਰੁਪਏ ਮਹੀਨਾ ਕੀਤੀ ਜਾਵੇ ਅਤੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਦਿੱਤਾ ਜਾਵੇ। ਬੁਢਾਪਾ ਪੈਨਸ਼ਨ ਦੀ ਉਮਰ ਹੱਦ ਔਰਤਾਂ ਅਤੇ ਮਰਦਾਂ ਵਾਸਤੇ 58 ਸਾਲ ਕੀਤੀ ਜਾਵੇ। ਮਜ਼ਦੂੁਰਾਂ ਲਈ ਮਿਆਰੀ ਵਿਦਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ ਅਤੇ ਸਰਕਾਰੀ ਮਹਿਕਮਿਆਂ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ ਅਤੇ ਸਮਾਜਿਕ ਜਬਰ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਰਾਜਿੰਦਰ ਸਿੰਘ ਰਾਜ ਇਕੋਲਾਹਾ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS